Home /News /punjab /

 ਸੰਵਿਧਾਨ ਦਿਵਸ 'ਤੇ ਹੀ ਉਡਾਈਆਂ ਸੰਵਿਧਾਨ ਦੀਆਂ ਧੱਜੀਆਂ: ਜਾਖੜ

 ਸੰਵਿਧਾਨ ਦਿਵਸ 'ਤੇ ਹੀ ਉਡਾਈਆਂ ਸੰਵਿਧਾਨ ਦੀਆਂ ਧੱਜੀਆਂ: ਜਾਖੜ

 ਸੰਵਿਧਾਨ ਦਿਵਸ 'ਤੇ ਹੀ ਉਡਾਈਆਂ ਸੰਵਿਧਾਨ ਦੀਆਂ ਧੱਜੀਆਂ: ਜਾਖੜ

 ਸੰਵਿਧਾਨ ਦਿਵਸ 'ਤੇ ਹੀ ਉਡਾਈਆਂ ਸੰਵਿਧਾਨ ਦੀਆਂ ਧੱਜੀਆਂ: ਜਾਖੜ

ਪੰਜਾਬ ਦਾ ਮਹੌਲ ਖਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਪਰ ਕਿਸਾਨ ਕਿਸੇ ਵੀ ਹਾਲ ਸ਼ਾਂਤੀ ਬਣਾ ਕੇ ਰੱਖਣ। 

  • Share this:
"ਕਿਆ ਚੋਰ ਹੈਂ ਜੋ ਦਰਬਾਨ ਤੁਮਾਰਾ ਰੋਕੇ ਹਮੇਂ, ਕਹਿ ਦੋ ਕੇ ਹਮ ਤੋ ਜਾਨੇ ਪਹਿਚਾਨੇ ਹੈਂ " ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਇਹਨਾਂ ਸ਼ਬਦਾਂ ਨਾਲ ਦੇਸ਼ ਦੇ ਪ੍ਧਾਨ ਮੰਤਰੀ ਨਰੇਂਦਰ ਮੋਦੀ 'ਤੇ ਹਮਲਾ ਬੋਲਿਆ। ਜਾਖੜ ਨੇ ਕਿਹਾ ਕਿ ਜਿਹੜਾ ਕਿਸਾਨ ਅੰਨਦਾਤਾ ਦੇ ਨਾਮ ਨਾਲ ਜਾਣਿਆ ਜਾਂਦਾ, ਜਿਸ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਅੱਜ ਉਸੇ ਦੇ ਰਾਹ ਅੱਗੇ ਅੜਿੱਕਾ ਡਾਹਿਆ ਜਾ ਰਿਹਾ ਹੈ, ਬੀਜੇਪੀ ਸਰਕਾਰ ਕਿਸਾਨ ਨਾਲ ਗੱਲ ਤੱਕ ਕਰਨ ਤੋਂ ਭੱਜ ਰਹੀ ਹੈ।

ਜਾਖੜ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਕਹਿ ਰਹੇ ਹਨ ਕਿ ਉਹ 3 ਦਸੰਬਰ ਨੂੰ ਹੀ ਗੱਲ ਕਰਨਗੇ, ਮਤਲਬ ਕਿ ਉਦੋਂ ਤੱਕ ਡਾਂਗਾਂ ਮਾਰੀਆਂ ਜਾਣਗੀਆਂ, ਮੋਦੀ ਸਰਕਾਰ ਦੀ ਨੀਅਤ ਸਾਫ ਨਹੀਂ ਹੈ, ਜੇਕਰ ਮਨਸ਼ਾ ਸਹੀ ਹੁੰਦੀ ਤਾਂ ਮੀਟਿੰਗ ਪਹਿਲਾਂ ਹੀ ਕੀਤੀ ਜਾ ਸਕਦੀ ਸੀ। ਪਹਿਲਾਂ ਵੀ ਕਿਸਾਨਾਂ ਨੂੰ ਦਿੱਲੀ ਬੁਲਾ ਕੇ ਜਲੀਲ ਕੀਤਾ ਗਿਆ, ਚਾਹ ਤੱਕ ਨਾ ਪੁੱਛੀ, ਤੇ ਹੁਣ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾ ਰਹੀਆਂ ਹਨ।

ਅੱਜ ਦੇ ਹਲਾਤ ਬੀਜੇਪੀ ਬਨਾਮ ਹਿੰਦੁਸਤਾਨ, ਬੀਜੇਪੀ ਬਨਾਮ ਕਿਸਾਨ ਬਣੇ ਹੋਏ ਹਨ, ਪੰਜਾਬ ਦਾ ਮਹੌਲ ਖਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ, ਪਰ ਕਿਸਾਨ ਕਿਸੇ ਵੀ ਹਾਲ ਸ਼ਾਂਤੀ ਬਣਾ ਕੇ ਰੱਖਣ।
Published by:Ashish Sharma
First published:

Tags: Punjab politics, Sunil Jakhar

ਅਗਲੀ ਖਬਰ