ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਰ ਰੇਲਾਂ ਨਾ ਚਲਾਉਣ ਦੀ ਜਿਦ ਉਤੇ ਅੜੀ

News18 Punjabi | News18 Punjab
Updated: November 22, 2020, 12:01 PM IST
share image
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਰ ਰੇਲਾਂ ਨਾ ਚਲਾਉਣ ਦੀ ਜਿਦ ਉਤੇ ਅੜੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਰ ਰੇਲਾਂ ਨਾ ਚਲਾਉਣ ਦੀ ਜਿਦ ਉਤੇ ਅੜੀ

  • Share this:
  • Facebook share img
  • Twitter share img
  • Linkedin share img
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਮੁਸਾਫਿਰ ਰੇਲ ਗੱਡੀਆਂ ਨਾ ਚਲਾਉਣ ਦੀ ਜਿਦ ਉਤੇ ਅੜੀ ਹੋਈ ਹੈ। 23 ਨਵੰਬਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨੇਤਾਵਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੈ ਜਿਸ ਵਿੱਚ ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਸਕਦੇ ਹਨ। ਤਦ ਤੱਕ ਉਨ੍ਹਾਂ ਦਾ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ 'ਤੇ ਧਰਨਾ ਨਿਰੰਤਰ ਜਾਰੀ ਰਹੇਗਾ।

ਉਧਰ, ਸੂਤਰਾਂ ਅਨੁਸਾਰ ਇਹ ਵੀ ਪਤਾ ਲੱਗਿਆ ਹੈ ਕਿ ਅੱਜ ਸ਼ਾਮ ਰੇਲਵੇ ਦੇ ਡੀਆਰਐਮ ਇਸ ਧਰਨੇ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਜਿਸ ਤੋਂ ਬਾਅਦ ਇਹ ਫੈਸਲਾ ਵੀ ਲਿਆ ਜਾਵੇਗਾ ਕਿ ਕੀ ਇਸ ਟ੍ਰੈਕ ਤੋਂ ਇਲਾਵਾ ਪੰਜਾਬ ਦੇ ਬਾਕੀ ਰੇਲ ਪਟਰੀਆਂ ਉਤੇ ਵੀ ਰੇਲ ਚਲਾਉਣੀ ਹੈ।

ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਬੀਤੇ ਕੱਲ੍ਹ ਹੋਈ ਬੈਠਕ ਤੋਂ ਬਾਅਦ ਪੰਜਾਬ 'ਚ ਸੋਮਵਾਰ ਤੋਂ ਰੇਲ ਸੇਵਾ ਬਹਾਲ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ। ਕਿਸਾਨਾਂ ਵਲੋਂ ਇਸ ਸਬੰਧੀ ਕੇਂਦਰ ਨੂੰ ਮੰਗਾਂ ਮੰਨਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਉੱਥੇ ਹੀ, ਰੇਲ ਨਾਕਾਬੰਦੀ ਚੁੱਕੇ ਜਾਣ ਤੋਂ ਬਾਅਦ ਭਾਰਤੀ ਰੇਲਵੇ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਕਿ ਰੇਲਵੇ ਨੂੰ ਪੰਜਾਬ ਵਿਚ ਮਾਲ ਤੇ ਪਸੰਜਰ ਗੱਡੀਆਂ ਚਲਾਉਣ ਸਬੰਧੀ ਜਾਣਕਾਰੀ ਮਿਲੀ ਹੈ। ਕਿਹਾ ਗਿਆ ਹੈ ਕਿ ਜੇ ਸਾਰੇ ਰੇਲਵੇ ਟਰੈਕ ਖਾਲੀ ਹਨ ਤਾਂ ਰੇਲਵੇ ਵਲੋਂ ਪੰਜਾਬ 'ਚ ਮੁੜ ਗੱਡੀਆਂ ਚਲਾਉਣ ਸਬੰਧੀ ਕਦਮ ਚੁੱਕੇ ਜਾਣਗੇ।
Published by: Gurwinder Singh
First published: November 22, 2020, 11:40 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading