Home /News /punjab /

ਦਿੱਲੀ ਬਾਡਰਾਂ 'ਤੇ ਬੈਠੇ ਕਿਸਾਨਾਂ ਵਾਸਤੇ ਪੰਜਾਬ ਵਿਚ ਲੋਹੜੀ ਦੀਆਂ ਤਿਆਰੀਆਂ ਸ਼ੁਰੂ

ਦਿੱਲੀ ਬਾਡਰਾਂ 'ਤੇ ਬੈਠੇ ਕਿਸਾਨਾਂ ਵਾਸਤੇ ਪੰਜਾਬ ਵਿਚ ਲੋਹੜੀ ਦੀਆਂ ਤਿਆਰੀਆਂ ਸ਼ੁਰੂ

ਦਿੱਲੀ ਬਾਡਰਾਂ 'ਤੇ ਬੈਠੇ ਕਿਸਾਨਾਂ ਵਾਸਤੇ ਪੰਜਾਬ ਵਿਚ ਲੋਹੜੀ ਦੀਆਂ ਤਿਆਰੀਆਂ ਸ਼ੁਰੂ

ਦਿੱਲੀ ਬਾਡਰਾਂ 'ਤੇ ਬੈਠੇ ਕਿਸਾਨਾਂ ਵਾਸਤੇ ਪੰਜਾਬ ਵਿਚ ਲੋਹੜੀ ਦੀਆਂ ਤਿਆਰੀਆਂ ਸ਼ੁਰੂ

 • Share this:

  ਅਵਤਾਰ ਸਿੰਘ ਕੰਬੋਜ਼

  ਰੂਪਨਗਰ: ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਪਿਛਲੇ ਕਰੀਬ ਸਵਾ ਮਹੀਨੇ ਤੋਂ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ਉਤੇ ਡੇਰੇ ਜਮਾਈ ਬੈਠੇ ਹਨ। ਹੁਣ ਤੱਕ ਸੱਤ ਦੌਰ ਦੀ ਕੇਂਦਰ ਸਰਕਾਰ ਨਾਲ ਹੋਈ ਗੱਲਬਾਤ ਬੇਸਿੱਟਾ ਨਿਕਲਣ ਤੋਂ ਬਾਅਦ ਕਿਸਾਨਾਂ ਵੱਲੋਂ ਬਾਰਡਰਾਂ ਉਤੇ ਹੀ ਲੋਹੜੀ ਮਨਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

  ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਵਾਸਤੇ ਲੋਹੜੀ ਲਈ ਸਿੱਖ ਚੈਂਬਰ ਆਫ਼ ਕਾਮਰਸ ਗਲੋਬਲ ਅਮਰੀਕਾ ਦੇ ਐਨਆਰਆਈ ਭਰਾਵਾਂ ਵੱਲੋਂ 25 ਕੁਇੰਟਲ ਮੂੰਗਫਲੀ ਅਤੇ 10 ਕੁਇੰਟਲ ਰਿਉੜੀਆਂ ਭੇਜੀਆਂ ਗਈਆਂ ਹਨ।

  ਲੋਹੜੀ ਦਾ ਇਹ ਸਾਮਾਨ ਰੂਪਨਗਰ ਜ਼ਿਲ੍ਹੇ ਦੇ ਪਿੰਡ ਰੋਡ ਮਾਜਰਾ ਵਿਖੇ ਵੱਖ-ਵੱਖ ਲਿਫਾਫਿਆਂ ਵਿਚ ਪੈਕ ਕੀਤਾ ਜਾ ਰਿਹਾ ਹੈ ਜਿਸ ਨੂੰ ਭਲਕੇ ਦਿੱਲੀ ਦੇ ਬਾਡਰ ਉਤੇ ਕਿਸਾਨਾਂ ਕੋਲ ਪਹੁੰਚਾਇਆ ਜਾਵੇਗਾ। ਬਾਬਾ ਗਾਜੀ ਦਾਸ ਕਲੱਬ ਰੋਡਮਾਜ਼ਰਾ ਚਕਲਾਂ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਬਾਰਡਰਾਂ ਉੱਤੇ ਇਹ ਮੂੰਗਫਲੀਆਂ ਅਤੇ ਰਿਉੜੀਆਂ ਬਾਬਾ ਗਾਜੀ ਦਾਸ ਕਲੱਬ ਦੇ ਵਲੰਟੀਅਰ ਪਹੁੰਚਣਗੇ ਅਤੇ ਵੰਡਣਗੇ।

  ਕਲੱਬ ਦੇ ਸਾਰੇ ਮੈਂਬਰਾਂ ਨੇ ਅਰਦਾਸ ਕੀਤੀ ਕਿ ਇਹ ਖੇਤੀ ਅੰਦੋਲਨ ਸ਼ਾਂਤੀਪੂਰਵਕ ਚੱਲਦਾ ਰਹੇ ਅਤੇ ਜਲਦੀ ਹੀ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣ ਦੀ ਕਿਸਾਨਾਂ ਦੀ ਮੰਗ ਪੂਰੀ ਹੋਵੇ।

  Published by:Gurwinder Singh
  First published:

  Tags: Agricultural law, Agriculture ordinance, Farmers Protest, Lohri