Kisaan andolan ਦੇ ਸਮਰਥਨ ‘ਚ ਤਿੰਨ ਮਹਾਨ ਮੁੱਕੇਬਾਜ਼ਾਂ ਵੱਲੋਂ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ

News18 Punjabi | News18 Punjab
Updated: December 4, 2020, 8:34 PM IST
share image
Kisaan andolan ਦੇ ਸਮਰਥਨ ‘ਚ ਤਿੰਨ ਮਹਾਨ ਮੁੱਕੇਬਾਜ਼ਾਂ ਵੱਲੋਂ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ
ਮਹਾਨ ਬਾਕਸਰਾਂ ਵੱਲੋਂ ਆਪਣੇ ਐਵਾਡ ਵਾਪਸੀ ਦਾ ਐਲਾਨ

ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਵਿੱਚ ਮੁੱਕੇਬਾਜ਼ੀ ਖੇਤਰ ਦੀਆਂ ਤਿੰਨ ਮਹਾਨ ਹਸਤੀਆਂ ਵੱਲੋਂ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਿਸਾਨ ਬਿੱਲਾਂ ਖਿਲਾਫ ਕਿਸਾਨ ਦੇ ਅੰਦੋਲਨ ਦਾ ਅੱਜ 9ਵਾਂ ਦਿਨ ਹੈ। ਅੰਦੋਲਨ ਕਾਰਨ, ਦਿੱਲੀ ਸਰਹੱਦ 'ਤੇ 9 ਪੁਆਇੰਟਾਂ 'ਤੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ। ਅੱਜ ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਵਿੱਚ ਮੁੱਕੇਬਾਜ਼ੀ ਖੇਤਰ ਦੀਆਂ ਤਿੰਨ ਮਹਾਨ ਹਸਤੀਆਂ ਵੱਲੋਂ ਆਪਣੇ ਐਵਾਰਡ ਵਾਪਸ ਕਰਨ ਦਾ ਐਲਾਨ ਕੀਤਾ ਹੈ। 1982 ਦੀਆਂ ਨਵੀਂ ਦਿੱਲੀ ਏਸ਼ੀਅਨ ਗੇਮਜ਼ ਦੇ ਗੋਲਡ ਮੈਡਲਿਸਟ ਕੌਰ ਸਿੰਘ ਨੇ ਪਦਮ ਸ੍ਰੀ, ਪੰਜ ਵਾਰ ਦੇ ਓਲੰਪਿਕ ਖੇਡਾਂ ਦੇ ਚੀਫ ਕੋਚ ਗੁਰਬਖਸ਼ ਸਿੰਘ ਸੰਧੂ ਨੇ ਦਰੋਣਾਚਾਰੀਆ ਐਵਾਰਡ ਅਤੇ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਦੇ ਮੈਡਲਿਸਟ ਜੈਪਾਲ ਸਿੰਘ ਨੇ ਅਰਜੁਨਾ ਐਵਾਰਡ ਵਾਪਸ ਕਰਨ ਦਾ ਕੀਤਾ ਐਲਾਨ ਕੀਤਾ ਹੈ।ਅੱਜ ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੇ ਲੇਖਕ ਡਾ: ਮੋਹਨਜੀਤ, ਚਿੰਤਕ ਡਾ: ਜਸਵਿੰਦਰ ਅਤੇ ਪੱਤਰਕਾਰ ਸਵਰਾਜਬੀਰ ਆਪਣੇ ਸਾਹਿਤ ਅਕੈਡਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ। ਇੰਡੀਅਨ ਸਾਹਿਤ ਅਕਾਦਮੀ ਐਵਾਰਡ ਦੀ ਵਾਪਸੀ ਦੀ ਘੋਸ਼ਣਾ ਕਰਦਿਆਂ ਡਾ: ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਲੇਖਕ ਲੋਕਾਂ ਦੀ ਆਵਾਜ਼ ਪੇਸ਼ ਨਹੀਂ ਕਰ ਸਕਦਾ ਤਾਂ ਫਿਰ ਕੀ ਗੱਲ ਹੈ?" ਮੈਂ ਐਵਾਰਡਾਂ ਲਈ ਲਿਖਣਾ ਨਹੀਂ ਸ਼ੁਰੂ ਕੀਤਾ ਸੀ। ਇਹ ਬਹੁਤ ਨਿਰਾਸ਼ਾਜਨਕ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦੀ ਹੈ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ। ਉਨ੍ਹਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ ਸੀ।
Published by: Ashish Sharma
First published: December 4, 2020, 8:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading