• Home
  • »
  • News
  • »
  • punjab
  • »
  • AGRICULTURE WHEAT LADEN TRUCKS FROM DARBHANGA BIHAR CAUGHT IN BATHINDA MANDI FOR SALE AT MSP SURAJ BHAN TVSB AS

ਬਿਹਾਰ ਤੋਂ ਕਣਕ ਦੇ ਭਰੇ ਟਰੱਕ ਐੱਮਐੱਸਪੀ ਰੇਟਾਂ ਤੇ ਵੇਚਣ ਲਈ ਬਠਿੰਡਾ ਦੀ ਅਨਾਜ ਮੰਡੀ ਪਹੁੰਚੇ  

  • Share this:
10 ਅਪ੍ਰੈਲ ਤੋਂ ਪੂਰੇ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਰਹੀ ਹੈ ਪਰ ਰਾਤ ਬਠਿੰਡਾ ਦੀ ਅਨਾਜ ਮੰਡੀ ਵਿੱਚ 25 ਤੋਂ ਜ਼ਿਆਦਾ ਕਣਕ ਦੇ ਭਰੇ ਟਰੱਕ ਬਿਹਾਰ ਦੇ ਦਰਭੰਗਾ  ਤੋਂ ਬਠਿੰਡਾ ਪਹੁੰਚੇ।
ਦੇਰ ਰਾਤ ਬਠਿੰਡਾ ਦੀ ਅਨਾਜ ਮੰਡੀ ਵਿੱਚ ਭਾਜਪਾ ਦੇ ਨੇਤਾ ਸੁਖਪਾਲ ਸਰਾ ਪਹੁੰਚੇ ਅਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਦਾਣਾ ਮੰਡੀ ਵਿਚ ਖੜ੍ਹੇ ਪੱਚੀ ਦੇ ਕਰੀਬ ਕਣਕ ਦੇ ਭਰੇ ਟਰੱਕ  ਬਿਹਾਰ ਤੋਂ ਆਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਸਸਤੇ ਰੇਟਾਂ ਤੇ ਉੱਥੋਂ ਕਣਕ ਖ਼ਰੀਦ ਕੇ ਹੁਣ ਪੰਜਾਬ ਵਿੱਚ ਐੱਮਐੱਸਪੀ ਦੇ ਹਿਸਾਬ ਨਾਲ ਵੇਚੀ ਜਾਊਗੀ।
ਮਿਲੀ ਜਾਣਕਾਰੀ ਮੁਤਾਬਕ 1,100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਕੇ ਇਹ ਕਣਕ 1,900 ਰੁਪਏ ਦੇ ਕਰੀਬ ਸਰਕਾਰੀ ਰੇਟਾਂ ਤੇ ਪੰਜਾਬ ਦੇ ਵਿੱਚ ਵਿਕਣੀ ਹੈ।
ਪੱਚੀ ਦੇ ਕਰੀਬ ਟਰੱਕ ਬਠਿੰਡਾ ਦੇ ਵਿਚ ਅਲੱਗ ਅਲੱਗ ਜਗ੍ਹਾ ਤੇ ਖੜ੍ਹੇ ਹਨ ਜਿਸ ਵਿੱਚ ਜ਼ਿਆਦਾ ਟਰੱਕ ਬਠਿੰਡਾ ਦੀ ਅਨਾਜ ਮੰਡੀ ਵਿੱਚ ਦੇਖੇ ਗਏ।
ਭਾਜਪਾ ਨੇਤਾ ਦਾ ਦਾਅਵਾ ਹੈ ਕਿ ਇਹ ਕਣਕ ਕਾਂਗਰਸ ਦੇ ਵੱਡੇ ਲੀਡਰ ਇਸ ਕਾਲਾਬਾਜ਼ਾਰੀ ਵਿੱਚ ਲੱਗੇ ਹਨ। ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਖਾਤੇ ਵਿੱਚ ਫ਼ਸਲ ਦੇ ਸਿੱਧੇ ਪੈਸੇ ਅਦਾ ਕਰਨ ਲਈ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕਰ ਰਹੀ ਹੈ, ਪਰ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ। ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ।
ਸੁਖਪਾਲ ਖਹਿਰਾ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਪੁਲੀਸ ਦੇ ਵੱਡੇ ਅਧਿਕਾਰੀਆਂ ਨੂੰ ਫੋਨ ਕੀਤੇ ਤੇ ਮੌਕੇ ਤੇ ਐੱਸ ਐੱਚ ਓ ਪੁਲਸ ਥਾਣਾ ਕੋਤਵਾਲੀ ਪਹੁੰਚੇ ਅਤੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ। ਐੱਸ ਐੱਚ ਓ ਨੇ ਕਿਹਾ ਕਿ ਪੁਲੀਸ ਦਾ ਕੰਮ ਏ ਲਾਈਨ ਆਰਡਰ ਨੂੰ ਠੀਕ ਰੱਖਣਾ ਕਣਕ ਦੀ ਚੈਕਿੰਗ ਕਰਨਾ ਸਾਡਾ ਕੰਮ ਨਹੀਂ ਹੈ। ਇਸ ਸਬੰਧਤ ਏਜੰਸੀ ਜਾਂਚ ਕਰੇਗੀ। ਦੂਸਰੇ ਪਾਸੇ ਕਣਕ ਲੈ ਕੇ ਆਏ ਟਰੱਕ ਡਰਾਈਵਰਾਂ ਨੇ ਦੱਸਿਆ, "ਸਾਨੂੰ ਤਾਂ ਇਹ ਕਣਕ ਬਿਹਾਰ ਤੋਂ ਭਰਵਾਈ ਗਈ ਸੀ ਜੋ ਬਠਿੰਡਾ ਦੀ ਕਿਸੇ ਫੈਕਟਰੀ ਵਿੱਚ ਲਾਹੁਣ ਲਈ ਕਿਹਾ ਸੀ ਪਰ ਵਾਰ ਵਾਰ ਸਾਨੂੰ ਜਗ੍ਹਾ ਬਦਲ ਰਹੇ ਹਨ ਕੈਰੇ ਹਲਕੇ ਦਾਣਾ ਮੰਡੀ ਵਿਚ ਲਾਉਣੀ ਹੈ ਕਦੇ ਕਹਿ ਦਿੰਦੇ ਹਨ ਕਿ ਕਿਤੇ ਹੋਰ ਜਗ੍ਹਾ ਤੇ ਲਾਉਣੀ ਹੈ।"
Published by:Anuradha Shukla
First published: