• Home
 • »
 • News
 • »
 • punjab
 • »
 • AGRICULTURE WRITER DR MOHANJEET JASWINDER AND JOURNALIST SWARAJBIR RETURNED SAHITYA ACADEMY AWARDS IN SUPPORT OF FARMERS

Kisaan Aandolan ਦੇ ਸਮਰਥਨ ‘ਚ ਪੰਜਾਬ ਦੇ ਲੇਖਕ ਤੇ ਪੱਤਰਕਾਰਾਂ ਨੇ ਵਾਪਸ ਕੀਤੇ ਸਾਹਿਤ ਅਕਾਦਮੀ ਐਵਾਰਡ

Farmer Protest: ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੇ ਲੇਖਕ ਡਾ: ਮੋਹਨਜੀਤ, ਚਿੰਤਕ ਡਾ: ਜਸਵਿੰਦਰ ਅਤੇ ਪੱਤਰਕਾਰ ਸਵਰਾਜਬੀਰ ਨੇ ਆਪਣੇ ਸਾਹਿਤ ਅਕੈਡਮੀ ਪੁਰਸਕਾਰਾਂ ਨੂੰ ਵਾਪਸ ਕਰ ਦਿੱਤਾ ਹੈ।

ਕੇਂਦਰ ਅਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਮੰਗਲਵਾਰ ਨੂੰ ਹੋਈ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ।

 • Share this:
  ਚੰਡੀਗੜ੍ਹ - ਸ਼ੁੱਕਰਵਾਰ ਨੂੰ ਖੇਤੀਬਾੜੀ ਕਾਨੂੰਨਾਂ (Farm Law) ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ 9ਵੇਂ ਦਿਨ ਵਿਚ ਸ਼ਾਮਿਲ ਹੋ ਗਿਆ। ਅੰਦੋਲਨ ਕਾਰਨ, ਦਿੱਲੀ ਸਰਹੱਦ 'ਤੇ 9 ਪੁਆਇੰਟਾਂ 'ਤੇ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਕਿਸਾਨ ਵਿਰੋਧ ਪ੍ਰਦਰਸ਼ਨ ਦੇ ਸਮਰਥਨ ਵਿਚ ਪੁਰਸਕਾਰ ਵਾਪਸੀ ਦੀ ਪ੍ਰਕਿਰਿਆ ਹਾਲੇ ਵੀ ਜਾਰੀ ਹੈ। ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੇ ਲੇਖਕ ਡਾ: ਮੋਹਨਜੀਤ, ਚਿੰਤਕ ਡਾ: ਜਸਵਿੰਦਰ ਅਤੇ ਪੱਤਰਕਾਰ ਸਵਰਾਜਬੀਰ ਆਪਣੇ ਸਾਹਿਤ ਅਕੈਡਮੀ ਪੁਰਸਕਾਰ ਵਾਪਸ ਕਰ ਦਿੱਤੇ ਹਨ।

  ਇੰਡੀਅਨ ਸਾਹਿਤ ਅਕਾਦਮੀ ਐਵਾਰਡ ਦੀ ਵਾਪਸੀ ਦੀ ਘੋਸ਼ਣਾ ਕਰਦਿਆਂ ਡਾ: ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਲੇਖਕ ਲੋਕਾਂ ਦੀ ਆਵਾਜ਼ ਪੇਸ਼ ਨਹੀਂ ਕਰ ਸਕਦਾ ਤਾਂ ਫਿਰ ਕੀ ਗੱਲ ਹੈ?" ਮੈਂ ਐਵਾਰਡਾਂ ਲਈ ਲਿਖਣਾ ਨਹੀਂ ਸ਼ੁਰੂ ਕੀਤਾ ਸੀ। ਇਹ ਬਹੁਤ ਨਿਰਾਸ਼ਾਜਨਕ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਬੇਰਹਿਮੀ ਨਾਲ ਪੇਸ਼ ਆਉਂਦੀ ਹੈ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ।  ਇਸ ਤੋਂ ਪਹਿਲਾਂ ਵੀਰਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰ ਦਿੱਤਾ। ਉਨ੍ਹਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਦਮ ਸ਼੍ਰੀ ਵਾਪਸ ਕਰਨ ਦਾ ਐਲਾਨ ਕੀਤਾ ਸੀ।

  ਆਲ ਇੰਡੀਆ ਕਿਸਾਨ ਕਾਂਗਰਸ ਦੇ ਮੀਤ ਪ੍ਰਧਾਨ ਸੁਰੇਂਦਰ ਸੋਲੰਕੀ ਨੇ ਵੀ ਕਿਹਾ ਕਿ ਉਨ੍ਹਾਂ ਦੀ ਸੰਸਥਾ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿਚ ਸ਼ਨੀਵਾਰ ਨੂੰ ਦੇਸ਼ ਵਿਆਪੀ ਪ੍ਰਦਰਸ਼ਨ ਕਰੇਗੀ। ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਕਿ ਹਾਲ ਹੀ ਵਿੱਚ ਖੇਤੀਬਾੜੀ ਬਿੱਲ ਨੂੰ ਪਾਸ ਕੀਤਾ ਗਿਆ ਸੀ ਤਾਂ ਅਸੀਂ ਪ੍ਰਧਾਨ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਆਪਣਾ ਵਿਰੋਧ ਜਤਾਇਆ ਸੀ। ਇਹ ਤਿੰਨੋਂ ਕਾਲੇ ਕਾਨੂੰਨ ਕਿਸਾਨਾਂ ਦੀ ਮੁਸੀਬਤ ਨੂੰ ਵਧਾਉਣ ਜਾ ਰਹੇ ਹਨ। ਇਨ੍ਹਾਂ ਤੋਂ ਸਿਰਫ ਸਰਮਾਏਦਾਰਾਂ ਨੂੰ ਲਾਭ ਹੋਵੇਗਾ।

  ਵੀਰਵਾਰ ਨੂੰ ਕੇਂਦਰ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ, ਇਹ ਸਪੱਸ਼ਟ ਹੋ ਗਿਆ ਹੈ ਕਿ ਅੰਦੋਲਨ ਨਹੀਂ ਰੁਕੇਗਾ, ਕਿਉਂਕਿ ਇਸ ਚੌਥੇ ਦੌਰ ਦੇ ਗੱਲਬਾਤ ਵਿੱਚ ਕਈ ਮੁੱਦਿਆਂ ‘ਤੇ ਸਹਿਮਤੀ ਨਹੀਂ ਬਣੀ ਹੈ। ਦਿੱਲੀ ਬਾਰਡਰ 'ਤੇ ਕਿਸਾਨ ਅਜੇ ਵੀ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ। ਕੇਂਦਰ ਅਤੇ ਕਿਸਾਨਾਂ ਦਰਮਿਆਨ 5 ਵਾਂ ਦੌਰ ਦੀ ਗੱਲਬਾਤ 5 ਦਸੰਬਰ ਨੂੰ ਹੋਣੀ ਹੈ। ਇਨਕਲਾਬੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨਪਾਲ ਨੇ ਕਿਹਾ ਕਿ ਕੇਂਦਰ ਕਾਨੂੰਨਾਂ ਵਿਚ ਕੁਝ ਸੁਧਾਰਾਂ ਲਈ ਸਹਿਮਤ ਹੈ, ਪਰ ਅਸੀਂ ਨਹੀਂ ਹਾਂ। ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਪੂਰੇ ਕਾਨੂੰਨ ਵਿਚ ਹੀ ਵਿਚ ਖਰਾਬੀ ਹੈ।
  Published by:Ashish Sharma
  First published:
  Advertisement
  Advertisement