• Home
 • »
 • News
 • »
 • punjab
 • »
 • AGRICULTURE YOGA GURU RAMDEV SAID THAT I AM ALSO THE SON OF A FARMER AND NEW FARMING LAWS ARE BENEFICIAL FOR FARMERS WATCH VIDEO

ਯੋਗਗੁਰੂ ਰਾਮਦੇਵ ਬੋਲੇ-ਮੈਂ ਕਿਸਾਨ ਦਾ ਪੁੱਤ, ਕਿਸਾਨਾਂ ਦੇ ਹਿੱਤ 'ਚ ਨਵੇਂ ਖੇਤੀ ਕਾਨੂੰਨ, ਦੇਖੋ ਵੀਡੀਓ

ਰਾਮਦੇਵ ਨੇ ਕਿਹਾ ਕਿ ਐਮਐਸਪੀ ਨਾ ਕੇਂਦਰ ਸਰਕਾਰ ਤੇ ਨਾ ਹੀ ਰਾਜ ਸਰਕਾਰ ਖਤਮ ਕਰ ਸਕਦੀ ਹੈ ਬਲਕਿ ਜਿੱਥੇ ਐਮਐਸਪੀ ਨਹੀਂ ਵੀ ਹੈ ਉੱਥੇ ਵੀ ਇਬ ਲਾਗੂ ਹੋਵੇਗੀ।

ਯੋਗਗੁਰੂ ਰਾਮਦੇਵ ਬੋਲੇ-ਮੈਂ ਕਿਸਾਨ ਦਾ ਪੁੱਤ, ਕਿਸਾਨਾਂ ਦੇ ਹਿੱਤ 'ਚ ਨਵੇਂ ਖੇਤੀ ਕਾਨੂੰਨ, ਦੇਖੋ ਵੀਡੀਓ

ਯੋਗਗੁਰੂ ਰਾਮਦੇਵ ਬੋਲੇ-ਮੈਂ ਕਿਸਾਨ ਦਾ ਪੁੱਤ, ਕਿਸਾਨਾਂ ਦੇ ਹਿੱਤ 'ਚ ਨਵੇਂ ਖੇਤੀ ਕਾਨੂੰਨ, ਦੇਖੋ ਵੀਡੀਓ

 • Share this:
  ਚੰਡੀਗੜ੍ਹ : 27 ਨਵੰਬਰ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ ਤੇ ਹੁਣ ਇਸ ਮਾਮਲੇ ਵਿੱਚ ਯੋਗਗੁਰੂ ਰਾਮਦੇਵ ਦਾ ਬਿਆਨ ਸਾਹਮਣੇ ਆਇਆ ਹੈ। ਰਾਮਦੇਵ ਮੁਤਾਬਿਕ ਕਿਸਾਨਾਂ ਨੂੰ ਗੰਮਰਾਹ ਕੀਤਾ ਜਾ ਰਿਹਾ ਹੈ ਜਿਸ ਕਾਰਨ ਕਿਸਾਨ ਅੰਦੋਲਨ ਉੱਠਿਆ ਹੈ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਨਾ ਕੇਂਦਰ ਸਰਕਾਰ ਤੇ ਨਾ ਹੀ ਰਾਜ ਸਰਕਾਰ ਖਤਮ ਕਰ ਸਕਦੀ ਹੈ ਬਲਕਿ ਜਿੱਥੇ ਐਮਐਸਪੀ ਨਹੀਂ ਵੀ ਹੈ ਉੱਥੇ ਵੀ ਇਬ ਲਾਗੂ ਹੋਵੇਗੀ। ਸਰਕਾਰ ਵੱਲੋਂ ਇਸ ਮਾਮਲੇ ਵਿੱਚ ਜਿਹੜੇ ਸੰਵਾਦ ਦੀ ਘਾਟ ਸੀ ਉਹ ਹੁਣ ਪੂਰੀ ਹੋ ਜਾਵੇਗੀ।

  ਰਾਮਦੇਵ ਨੇ ਕਿਹਾ ਕਿ ਮੈਂ ਵੀ ਕਿਸਾਨ ਦੇ ਬੇਟਾ ਹਾਂ। ਸਰਕਾਰ ਦੀ ਨੀਅਤ ਤੇ ਨੀਤੀ ਵਿੱਚ ਕੋਈ ਖੋਟ ਨਹੀਂ ਹੈ ਤੇ ਕਿਸੇ ਵੀ ਤਰੀਕੇ ਨਾਲ ਨਵੇਂ ਖੇਤੀ ਕਾਨੂੰਨਾਂ ਵਿੱਚ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਵਾਲਾ। ਇਸ ਬਿੱਲ ਵਿੱਚ ਮੰਡੀਆਂ ਤੇ ਐਮਐਸਪੀ ਦੀ ਪੂਰੀ ਗਰੰਟੀ ਰਹੇਗੀ। ਦਿੱਲੀ ਵਿੱਚ ਕਿਸਾਨ ਮੋਰਚੇ ਉੱਥੇ ਬੈਠੇ ਕਿਸਾਨਾਂ ਬਾਰੇ ਰਾਮਦੇਵ ਨੇ ਕਿਹਾ ਕਿ ਅਫਵਾਹਾਂ ਜਿਆਦਾ ਸਨ ਪਰ ਹੁਣ ਸਰਕਾਰ ਨੇ ਗੱਲਬਾਤ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਇਹ ਅਫਵਾਹਤੰਤਰ ਖਤਮ ਹੋ ਜਾਵੇਗਾ।
  Published by:Sukhwinder Singh
  First published: