ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਨੇ ਡੇਰਿਆਂ ਉਤੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਖਾਸ ਕਰਕੇ ਹਾਕਮ ਧਿਰ ਕਾਂਗਰਸ ਇਸ ਪਾਸੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ।
ਕਾਂਗਰਸ ਦੇ ਕੁਝ ਵਿਧਾਇਕ ਡੇਰਾ ਸਿਰਸਾ ਦੀ ਨਾਮ ਚਰਚਾ 'ਚ ਸ਼ਾਮਲ ਹੋਏ ਤੇ ਡੇਰੇ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ।
ਕਾਂਗਰਸ ਦੇ ਵਿਧਾਇਕ ਦਵਿੰਦਰ ਘੁਬਾਇਆ, ਪਰਮਿੰਦਰ ਪਿੰਕੀ ਤੇ ਵਿਜੇਇੰਦਰ ਸਿੰਗਲਾ ਡੇਰਾ ਸਿਰਸਾ ਦੀ ਨਾਮ ਚਰਚਾ ਵਿਚ ਹਾਜ਼ਰੀ ਭਰਨ ਗਏ। ਪਿੰਕੀ ਫਿਰੋਜ਼ਪੁਰ, ਘੁਬਾਇਆ ਫਾਜ਼ਿਲਕਾ ਤੇ ਸਿੰਗਲਾ ਨੇ ਸੰਗਰੂਰ ਵਿਚ ਹਾਜ਼ਰੀ ਭਰੀ।
ਦੱਸ ਦਈਏ ਕਿ ਡੇਰੇ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਉਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਸ਼ਾਮਲ ਹੋਣ ਦੇ ਦੋਸ਼ ਹਨ ਤੇ ਵਿਸ਼ੇਸ਼ ਜਾਂਚ ਟੀਮ ਇਸ ਬਾਰੇ ਉਸ ਤੋਂ ਪੁੱਛਗਿੱਛ ਵੀ ਕਰ ਚੁੱਕੀ ਹੈ।
ਅਜਿਹੇ ਵਿਚ ਸੱਤਾ ਧਿਰਾਂ ਦੇ ਵਿਧਾਇਕਾਂ ਵੱਲੋਂ ਡੇਰੇ ਦੀ ਨਾਮ ਚਰਚਾ ਵਿਚ ਸ਼ਾਮਲ ਹੋਣਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 2022, Assembly Elections 2022, Dera Sacha Sauda, Gurmeet Ram Rahim Singh, Punjab Assembly Polls 2022, Punjab Congress, Punjab Election 2022