• Home
  • »
  • News
  • »
  • punjab
  • »
  • AIDED SCHOOL TEACHERS AND OTHER WORKERS UNIONS CONTINUE HUNGER STRIKE FOR FIFTH DAY TO ENFORCE SIXTH PAY COMMISSION

ਏਡਿਡ ਸਕੂਲ ਟੀਚਰਜ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਛੇਵਾਂ ਪੇ-  ਕਮਿਸ਼ਨ ਲਾਗੂ ਕਰਵਾਉਣ ਲਈ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ

ਏਡਿਡ ਸਕੂਲ ਟੀਚਰਜ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਛੇਵਾਂ ਪੇ-  ਕਮਿਸ਼ਨ ਲਾਗੂ ਕਰਵਾਉਣ ਲਈ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ

ਏਡਿਡ ਸਕੂਲ ਟੀਚਰਜ ਅਤੇ ਹੋਰ ਕਰਮਚਾਰੀ ਯੂਨੀਅਨ ਵਲੋਂ ਛੇਵਾਂ ਪੇ-  ਕਮਿਸ਼ਨ ਲਾਗੂ ਕਰਵਾਉਣ ਲਈ ਭੁੱਖ ਹੜਤਾਲ ਪੰਜਵੇ ਦਿਨ ਵੀ ਜਾਰੀ

  • Share this:
ਅੱਜ ਜਿਲ੍ਹਾ ਬਠਿੰਡਾ, ਮੋਗਾ ਅਤੇ ਬਰਨਾਲਾ ਜਿਲੇ ਦੇ ਏਡਿਡ ਸਕੂਲਾਂ ਦੇ ਸੈਂਕੜਾ ਅਧਿਅਪਕਾ ਤੇ ਦਰਜਾ ਚਾਰ
ਕਰਮਚਾਰੀਆਂ ਅਤੇ ਰਿਟਾਇਰਡ ਅਧਿਅਪਕਾ ਨੇ ਛੇਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ਤੇ ਪੰਜਾਬ ਸਰਕਾਰ ਵਿਰੁੱਧ ਭੁੱਖ ਹੜਤਾਲ ਕਰਦਿਆਂ ਹੋਇਆਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਪਣੀ ਆਵਾਜ਼ ਬੁਲੰਦ ਕੀਤੀ।

ਜਿਕਰਯੋਗ ਹੈ ਕਿ ਪਿੱਛਲੇ ਪੰਜ ਦਿਨਾਂ ਤੋਂ ਵੱਖ ਵੱਖ ਸਕੂਲਾਂ ਦੇ ਅਧਿਅਪਕ ਅਤੇ ਸੇਵਾਮੁਕਤ ਹੋ ਚੁੱਕੇ ਅਧਿਅਪਕ ਜਿਨ੍ਹਾਂ ਵਿਚ ਪਵਨ ਸ਼ਾਸਤਰੀ, ਆਦੇਸ਼ ਚੰਦ ਸ਼ਰਮਾ, ਤੇ ਜਿਲ੍ਹਾ ਯੂਨੀਅਨ ਪ੍ਰਧਾਨ ਸ੍ਰੀ ਕਾਂਤ ਸ਼ਰਮਾ, ਸਤੀਸ਼ ਸ਼ਰਮਾ, ਗੁਰਤੇਜ ਸਿੰਘ,ਭੁੱਖ ਹੜਤਾਲ ਤੇ ਬੈਠੇ ਹਨ।ਪਰ ਪੰਜਾਬ ਸਰਕਾਰ ਅਪਣੀ ਗੱਲ ਤੇ ਅੜੀ ਹੋਈ ਹੈ।ਸ੍ਰੀ ਕਾਂਤਸ਼ਰਮਾ ਨੇ ਦੱਸਿਆ ਕਿ ਜੇਕਰ ਜਲਦੀ ਹੀ ਸਾਡੀਆਂ ਮੰਗਾਂ ਨਾ ਮੰਨਿਆਂ।ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਸਟੇਟ ਯੂਨੀਅਨ ਦੀਆ ਹਿਦਾਇਤਾਂ ਅਨੁਸਾਰ 30 ਦਿਸੰਬਰ ਨੂੰ ਰਾਜ ਪੱਧਰੀ ਰੈਲੀ ਬਠਿੰਡਾ ਵਿਖੇ ਸ਼ਹਿਰ ਦੇ ਮੁੱਖ ਬਜਾਰਾਂ ਵਿੱਚ ਕੱਢੀ ਜਾਵੇਗੀ।ਜਿਸਵਿੱਚ ਹਜਾਰਾਂ ਦੀ ਗਿਣਤੀ ਵਿਚ ਅਧਿਅਪਕ ਸ਼ਾਮਿਲ ਹੋਣਗੇ। ਅਤੇ ਪੰਜਾਬ ਸਰਕਾਰ ਦਾ ਪਿਟ-ਸਿਆਪਾ ਕਰਦਿਆਂ ਲੋਕਾਂ ਨੂੰ ਜਾਇਜ ਮੰਗਾ ਬਾਰੇ ਜਾਣੂ ਕਰਵਾਉਣਗੇ।

ਪਵਨ ਸ਼ਾਸਤਰੀ ਨੇ ਏਡਿਡ ਸਕੂਲਾਂ ਦੇ ਸਾਰੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਭੁੱਖ ਹੜਤਾਲ ਤੇ 30 ਤਾਰੀਕ ਦੀ ਰਾਜ ਪੱਧਰੀ ਰੈਲੀ ਵਿੱਚ ਵੱਧ ਚੜ੍ਹ ਕੇ ਹਿਸਾ ਲੈਣ ਦੀ ਅਪੀਲ ਕੀਤੀ ਹੈ। ਸ਼ਾਸਤਰੀ ਨੇ ਕਿਹਾ ਕਿ ਬਿਨਾ ਸੰਘਰਸ਼ ਦੇ ਕਦੇ ਵੀ ਕੁਛ ਨਹੀਂ ਮਿਲਦਾ।ਹੁਣ ਤੱਕ ਜੋ ਕੁਝ ਵੀ ਮਿਲਿਆ ਹੈ ਉਹ ਯੂਨੀਅਨ ਵਲੋਂ ਵੱਖ ਵੱਖ ਸਮੇਂ ਤੇ ਕੀਤੇ ਗਏ ਸੰਘਰਸਾ ਸਦਕਾ ਹੀ ਮਿਲਿਆ ਹੈ। ਪੰਜਾਬ ਦੇ ਏਡਿਡ ਸਕੂਲ ਸਿਖਿਆ ਦੇ ਖੇਤਰ ਵਿਚ ਅਪਣਾ ਵਡਮੁੱਲਾ ਯੋਗਦਾਨ ਦੇ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਮੁੱਖਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੋਕਿ ਉਹ ਵੀ ਏਡਿਡ ਸਕੂਲ ਦੇ ਹੀ ਵਿਦਿਆਰਥੀ ਰਹੇ ਹਨ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਗੁਰੂਆਂ ਨੂੰ ਸੜਕ ਉੱਤੇ ਰੁਲਣ ਨਾ ਦੇਣ। ਉਨ੍ਹਾਂ ਦੀਆਂ ਜਾਇਜ ਮੰਗਾ ਨੂੰ ਜਲਦੀ ਹੀ ਮੰਨ ਕੇ ਰਾਹਤ ਦੇਣ ਤਾਜੋ ਉਹ ਬੜੇ ਹੀ ਸੁਖਾਵੇਂ ਮਾਹੌਲ ਵਿਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਸਕਣ।

ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਸਾਬਕਾ ਪ੍ਰਧਾਨ ਮਾਨ ਸਿੰਘ, ਕੁਲਦੀਪ ਸਿੰਘ, ਰਤਨ ਸ਼ਰਮਾ, ਭੋਲੀ ਦੇਵੀ, ਮੈਡਮ ਉਰਮਿਲ ਗਰਗ, ਪ੍ਰਿੰਸੀਪਲ ਮਹੇਸ਼ ਸ਼ਰਮਾ, ਸੁਨੀਤਾ ਕੁਮਾਰੀ, ਸੁਨੀਤਾ ਸ਼ਰਮਾ, ਊਸ਼ਾ ਸ਼ਰਮਾ, ਦੀਪਕ ਕੁਮਾਰ, ਵਿਕਰਮਜੀਤ ਸਿੰਘ, ਅਸ਼ੋਕ ਕੁਮਾਰ, ਅਮਰ ਚੰਦ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੋਗਾ ਅਤੇ ਬਰਨਾਲਾ ਜਿਲ੍ਹੇ ਤੋਂ ਅਧਿਅਪਕ ਸ਼ਾਮਿਲ ਹੋਏ।
Published by:Ashish Sharma
First published: