Home /News /punjab /

ਏ.ਆਈ.ਜੀ. ਐਂਟੀ ਗੈਂਗਸਟਰ ਫੋਰਸ ਸੰਦੀਪ ਗੋਇਲ ਦਾ ਦਾਅਵਾ, ਹੁਣ ਤੱਕ 567 ਦੇ ਕਰੀਬ ਗੈਂਗਸਟਰਾਂ ਕੀਤੇ ਗਏ ਗ੍ਰਿਫਤਾਰ

ਏ.ਆਈ.ਜੀ. ਐਂਟੀ ਗੈਂਗਸਟਰ ਫੋਰਸ ਸੰਦੀਪ ਗੋਇਲ ਦਾ ਦਾਅਵਾ, ਹੁਣ ਤੱਕ 567 ਦੇ ਕਰੀਬ ਗੈਂਗਸਟਰਾਂ ਕੀਤੇ ਗਏ ਗ੍ਰਿਫਤਾਰ

10 ਮਹੀਨਿਆਂ 'ਚ ਬਹੁਤ ਵੱਡੇ ਪੱਧਰ 'ਤੇ ਵੱਡੇ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

10 ਮਹੀਨਿਆਂ 'ਚ ਬਹੁਤ ਵੱਡੇ ਪੱਧਰ 'ਤੇ ਵੱਡੇ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਗੈਂਗਸਟਰਾਂ ਨਾਲ ਨਜਿੱਠਣ ਲਈ ਇੱਕ ਨਵੀਂ ਯੂਨਿਟ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ । ਜਿਸ ਨੇ ਕਰੀਬ 10 ਮਹੀਨਿਆਂ ਵਿੱਚ ਬਹੁਤ ਵੱਡੇ ਪੱਧਰ 'ਤੇ ਵੱਡੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਮਾਤਰਾ ਵਿੱਚ ਹਥਿਆਰਾਂ ਸਮੇਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

ਹੋਰ ਪੜ੍ਹੋ ...
  • Last Updated :
  • Share this:

ਮਨੋਜ ਰਾਠੀ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਗੈਂਗਸਟਰਾਂ ਨਾਲ ਨਜਿੱਠਣ ਲਈ ਇੱਕ ਨਵੀਂ ਯੂਨਿਟ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ । ਜਿਸ ਨੇ ਕਰੀਬ 10 ਮਹੀਨਿਆਂ ਵਿੱਚ ਬਹੁਤ ਵੱਡੇ ਪੱਧਰ 'ਤੇ ਵੱਡੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਕੇ ਵੱਡੀ ਮਾਤਰਾ ਵਿੱਚ ਹਥਿਆਰਾਂ ਸਮੇਤ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

ਇਸ ਸਬੰਧੀ ਏ.ਆਈ.ਜੀ. ਐਂਟੀ ਗੈਂਗਸਟਰ ਫੋਰਸ ਸੰਦੀਪ ਗੋਇਲ ਨੇ ਨਿਊਜ਼ 18 ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਕਿ ਗੈਂਗਸਟਰਾਂ ਦਾ ਖਾਤਮਾ ਕਿਵੇਂ ਕੀਤਾ ਗਿਆ ਅਤੇ ਗੈਂਗਸਟਰਾਂ ਨੂੰ ਐਨਕਾਊਂਟਰ ਵਿੱਚ ਕਿਵੇਂ ਮਾਰਿਆ ਗਿਆ।

ਨਿਊਜ਼ 18 ਦੇ ਨਾਲ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦੇ ਹੋਏ ਏ.ਆਈ.ਜੀ. ਐਂਟੀ ਗੈਂਗਸਟਰ ਫੋਰਸ ਸੰਦੀਪ ਗੋਇਲ ਨੇ ਹਰ ਇੱਕ ਆਪਰੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਇਸ ਸਬੰਧੀ ਪੂਰੇ ਅੰਕੜੇ ਦਿੰਦਿਆਂ ਦੱਸਿਆ ਕਿ ਹੁਣ ਤੱਕ ਸਾਡੀ ਯੂਨਿਟ ਦੇ ਵੱਲੋਂ 567 ਦੇ ਕਰੀਬ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।

ਇਸ ਸਮੇਂ ਅਸੀਂ ਲਗਭਗ 75 ਗੈਂਗਸਟਰਾਂ ਦੀ ਭਾਲ ਕਰ ਰਹੇ ਹਾਂ ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਾਡੇ ਕੋਲ ਬਹੁਤ ਸਾਰੇ ਇਨਪੁਟ ਹਨ ਜੋ ਮੈਂ ਸਾਂਝੇ ਨਹੀਂ ਕਰ ਸਕਦਾ ਅਤੇ ਜਲਦੀ ਹੀ ਵੱਡੇ ਆਪ੍ਰੇਸ਼ਨ ਕੀਤੇ ਜਾਣਗੇ ।

ਏ.ਆਈ.ਜੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ 'ਚ ਕਈ ਵਾਰ ਫਿਰੌਤੀ ਦੀਆਂ ਕਾਲਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ 'ਤੇ ਅਸੀਂ ਕੰਮ ਵੀ ਕੀਤਾ ਹੈ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 80 ਫੀਸਦੀ ਕਾਲਾਂ ਫਰਜ਼ੀ ਸਨ, ਜਿਨ੍ਹਾਂ 'ਚੋਂ 250 ਮਾਮਲੇ ਦਰਜ ਕੀਤੇ ਗਏ ਸਨ। ਇਸ 'ਚ ਕਰੀਬ 200 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਜੇਲ੍ਹਾਂ 'ਚ ਬੰਦ ਗੈਂਗਸਟਰ ਜਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੋਂ ਕੰਮ ਕਰ ਰਹੇ ਹਨ, ਉਨ੍ਹਾਂ 'ਤੇ ਸਾਡੀ ਪਕੜ ਲਗਾਤਾਰ ਜਾਰੀ ਹੈ।ਪੁਲਿਸ ਦੇ ਵੱਲੋਂ ਜੇਲ੍ਹਾਂ ’ਚੋਂ ਫ਼ੋਨ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ, ਬਠਿੰਡਾ ਵਰਗੀ ਜੇਲ੍ਹ ਬਣਾਉਣ ਲਈ ਯਤਨ ਜਾਰੀ ਹਨ।

ਏਜੀਟੀਐਫ ਨੇ ਹੋਰ ਫੀਲਡ ਯੂਨਿਟਾਂ ਦੇ ਨਾਲ, 567 ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕਰਨ, 05 ਗੈਂਗਸਟਰਾਂ ਨੂੰ ਬੇਅਸਰ ਕਰਨ, 157 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕਰਨ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ 565 ਹਥਿਆਰ ਅਤੇ 126 ਵਾਹਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

Published by:Shiv Kumar
First published:

Tags: AIG Anti-gangster force, Arrested, Big operations, Gangsters