ਏਮਜ਼ ਬਠਿੰਡਾ ਨੇ ਆਰਥਰੋਸਕੋਪੀ ਸਰਜਰੀ ਤੇ ਲਿਗਾਮੈਂਟ ਇਨਜਰੀ ਲਈ ਸਰਜਰੀ ਦੀ ਸ਼ੁਰੂਆਤ ਕੀਤੀ

News18 Punjabi | News18 Punjab
Updated: July 20, 2021, 5:08 PM IST
share image
ਏਮਜ਼ ਬਠਿੰਡਾ ਨੇ ਆਰਥਰੋਸਕੋਪੀ ਸਰਜਰੀ ਤੇ ਲਿਗਾਮੈਂਟ ਇਨਜਰੀ ਲਈ ਸਰਜਰੀ ਦੀ ਸ਼ੁਰੂਆਤ ਕੀਤੀ
ਏਮਜ਼ ਬਠਿੰਡਾ ਨੇ ਆਰਥਰੋਸਕੋਪੀ ਸਰਜਰੀ ਤੇ ਲਿਗਾਮੈਂਟ ਇਨਜਰੀ ਲਈ ਸਰਜਰੀ ਦੀ ਸ਼ੁਰੂਆਤ ਕੀਤੀ

  • Share this:
  • Facebook share img
  • Twitter share img
  • Linkedin share img
Suraj Bhan

ਏਮਜ਼ ਬਠਿੰਡਾ ਨੇ ਇਕ ਹੋਰ ਉਪਲਬਦੀ ਹਾਸਲ ਕਰਦੇ ਹੋਏ ਗੋਡੇ, ਮੋਢੇ ਅਤੇ ਹੋਰ ਜੋੜਾਂ ਦੀਆਂ ਸੱਟਾਂ ਦੇ ਇਲਾਜ ਲਈ ‘ਘੱਟੋ ਘੱਟ ਇਨਵਾਸੀਵੇ ਕੀ-ਹੋਲ ਸਰਜਰੀ’ ਦੀ ਸ਼ੁਰੂਆਤ ਕੀਤੀ ਹੈ | ਹੱਡੀ ਰੋਗ ਵਿਭਾਗ ਨੇ ਇਨ੍ਹਾਂ ਸੱਟਾਂ ਲਈ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ।

ਚੀਫ ਸਰਜਨ ਡਾ: ਤਰੁਣ ਗੋਇਲ, ਜੋ ਆਰਥੋਪੀਡਿਕਸ ਵਿਭਾਗ ਦੇ ਮੁਖੀ ਵੀ ਹਨ, ਨੂੰ ਇਸ ਖੇਤਰ ਦਾ ਵਿਸ਼ਾਲ ਤਜ਼ੁਰਬਾ ਹੈ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਕਈ ਦੇਸ਼ਾਂ ਜਿਵੇਂ ਕਿ ਯੂ.ਕੇ., ਕਨੇਡਾ, ਜਰਮਨੀ ਅਤੇ ਇਟਲੀ ਵਿਚ ਇਨ੍ਹਾਂ ਪ੍ਰਕਿਰਿਆਵਾਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਟੀਮ ਵਿੱਚ ਓਰਥੋਪੇਡਿਕੈਸ ਵਿਭਾਗ ਦੇ ਡਾ: ਗਗਨਪ੍ਰੀਤ ਸਿੰਘ ਅਤੇ ਡਾ: ਲਕਸ਼ਮਣ ਦਾਸ ਅਤੇ ਅਨੱਸਥੀਸੀਓਲੋਜੀ ਵਿਭਾਗ ਤੋਂ ਡਾ: ਨਵਨੇਹ ਸਮਾਘ ਅਤੇ ਡਾ: ਨਿਮਿਸ਼ ਸਿੰਘ ਸ਼ਾਮਲ ਸਨ। ਵਿਭਾਗ ਕੋਲ ਫਿਜ਼ੀਓਥੈਰੇਪੀ ਮਾਹਰਾਂ ਦੀ ਇੱਕ ਸਮਰਪਿਤ ਟੀਮ ਵੀ ਹੈ।
ਮੈਡੀਕਲ ਸੁਪਰਡੈਂਟ ਪ੍ਰੋਫੈਸਰ ਸਤੀਸ਼ ਗੁਪਤਾ ਨੇ ਦੱਸਿਆ ਕਿ ਲਗਭਗ 6 ਮਹੀਨਿਆਂ ਤੋਂ ਇਨ੍ਹਾਂ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਅਤੇ ਹੁਣ ਤੱਕ 10 ਦੇ ਕਰੀਬ ਖਿਡਾਰੀਆਂ ਦਾ ਅਜਿਹੀਆਂ ਸੱਟਾਂ ਦਾ ਸਫਲਤਾਪੂਰਵਕ ਆਪ੍ਰੇਸ਼ਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਖਿਡਾਰੀ ਪੇਸ਼ੇਵਰ ਅਥਲੀਟ ਸਨ ਜੋ ਰਾਜ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ ਤੇ ਖੇਡ ਚੁੱਕੇ ਹਨ।

ਹਸਪਤਾਲ ਵਿੱਚ ਹਰ ਮੰਗਲਵਾਰ ਦੁਪਹਿਰ 2 ਤੋਂ 3 ਵਜੇ ਦੇ ਵਿਚਕਾਰ ਇੱਕ ਸਮਰਪਿਤ ਸਪੋਰਟਸ ਇੰਜਰੀ ਕਲੀਨਿਕ ਚਲਾਇਆ ਜਾਵੇਗਾ।  ਡਾਇਰੈਕਟਰ, ਪ੍ਰੋਫੈਸਰ ਡੀ. ਕੇ. ਸਿੰਘ ਨੇ ਕਿਹਾ ਕਿ ਇਹ ਸਹੂਲਤ ਪੰਜਾਬ ਦੇ ਉਸ ਹਿੱਸੇ ਵਿੱਚ ਵਰਦਾਨ ਸਿੱਧ ਹੋਣ ਜਾ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਬਠਿੰਡਾ, ਪਟਿਆਲੇ ਅਤੇ ਹਰਿਆਣਾ ਦੇ ਨਾਲ ਲੱਗਦੇ ਸ਼ਹਿਰ ਕੌਮੀ ਪੱਧਰ 'ਤੇ ਕਬੱਡੀ, ਬਾਸਕਟਬਾਲ ਅਤੇ ਕ੍ਰਿਕਟ ਵਰਗੀਆਂ ਖੇਡਾਂ ਦੀ ਸਿਖਲਾਈ ਦੇ ਕੇਂਦਰ ਹਨ।

ਪੰਜਾਬ ਅਤੇ ਹਰਿਆਣਾ ਅਤੇ ਰਾਜਸਥਾਨ ਦੇ ਆਸ ਪਾਸ ਦੇ ਹਿੱਸਿਆਂ ਵਿਚ ਸਰਕਾਰੀ ਸੈਕਟਰ ਵਿਚ ਆਰਥਰੋਸਕੋਪਿਕ ਸਰਜਰੀ ਲਈ ਕੋਈ ਸੇਵਾਵਾਂ ਨਹੀਂ ਸਨ। ਏਮਜ਼ ਬਠਿੰਡਾ ਕਿਫਾਇਤੀ ਕੀਮਤ 'ਤੇ ਵਧੀਆ ਇਲਾਜ ਪ੍ਰਦਾਨ ਕਰੇਗਾ। ਲਿਗਾਮੈਂਟ ਇੰਜਰੀ ਉਨ੍ਹਾਂ ਲੋਕਾਂ ਵਿੱਚ ਵੀ ਹੋ ਸਕਦੀਆਂ ਹਨ ਜੋ ਖੇਡਾਂ ਵਿੱਚ ਸ਼ਾਮਲ ਨਹੀਂ ਹੁੰਦੇ ਅਤੇ ਕੀ-ਹੋਲ ਸਰਜਰੀ ਤੋਂ ਲਾਭ ਹੋ ਲੈ ਸਕਦੇ ਹਨ।
Published by: Gurwinder Singh
First published: July 20, 2021, 5:08 PM IST
ਹੋਰ ਪੜ੍ਹੋ
ਅਗਲੀ ਖ਼ਬਰ