ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਐਤਵਾਰ ਨੂੰ ਦੱਸਿਆ ਕਿ ਏਅਰ ਇੰਡੀਆ ਨੇ ਅੰਮ੍ਰਿਤਸਰ ਤੋਂ ਲੰਡਨ ਅਤੇ ਇਕ ਬਰਮਿੰਘਮ ਦਰਮਿਆਨ ਵਾਧੂ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਿਹਾ ਹੈ। ਜਾਣਕਾਰੀ ਅਨੁਸਾਰ 26 ਮਾਰਚ ਤੋਂ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਸਾਂਸਦ ਰਾਘਵ ਚੱਢਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੱਸ ਦਈਏ ਕਿ ਯਾਤਰੀਆਂ ਨੂੰ ਪਹਿਲਾ ਸਿੱਧੀ ਫਲਾਈਟ ਨਾ ਮਿਲਣ ਕਰਕੇ ਦਿੱਲੀ ਜਾਣਾ ਪੈਂਦਾ ਹੈ। ਐਮਪੀ ਰਾਘਵ ਚੱਢਾ ਨੇ ਦਸੰਬਰ 2022 'ਚ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਸੰਸਦ 'ਚ ਇਹ ਮੁੱਦਾ ਚੁੱਕਿਆ ਸੀ।
ਇਸ ਬਾਰੇ ਸਾਂਸਦ ਮੈਂਬਰ ਰਾਘਵ ਚੱਢਾ ਨੇ ਟਵਿੱਟ ਕੀਤਾ ਹੈ ਕਿ ਪੰਜਾਬੀਆਂ ਨੂੰ ਵਧਾਈ ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਲੰਡਨ ਤਕ ਸਿੱਧੀਆਂ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਾਰਲੀਮੈਂਟ ਦੇ ਵਿਚ ਮੈਂ ਮਜ਼ਬੂਤੀ ਨਾਲ ਇਹ ਮੁੱਦਾ ਪਿਛਲੇ 2 ਸੈਸ਼ਨਾਂ ਤੋ ਚੁੱਕ ਰਿਹਾ ਸੀ। ਮੇਰਾ ਮਿਸ਼ਨ ਹੈ ਕਿ ਪੰਜਾਬ ਦੀ Air Connectivity ਨੂੰ ਹੋਰ ਵਧੀਆ ਬਣਾਇਆ ਜਾਵੇ।
ਪੰਜਾਬੀਆਂ ਨੂੰ ਵਧਾਈ
ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਤੋ ਲੰਡਨ ਤਕ ਸਿੱਧੀਆਂ ਫਲਾਈਟਾਂ ਸ਼ੁਰੂ ਹੋਣ ਜਾ ਰਹੀਆਂ ਹਨ। ਪਾਰਲੀਮੈਂਟ ਦੇ ਵਿਚ ਮੈਂ ਮਜ਼ਬੂਤੀ ਨਾਲ ਇਹ ਮੁੱਦਾ ਪਿਛਲੇ 2 ਸੈਸ਼ਨਾਂ ਤੋ ਚੁੱਕ ਰਿਹਾ ਸੀ। ਮੇਰਾ ਮਿਸ਼ਨ ਹੈ ਕਿ ਪੰਜਾਬ ਦੀ Air Connectivity ਨੂੰ ਹੋਰ ਵਧੀਆ ਬਣਾਇਆ ਜਾਵੇ। pic.twitter.com/3jH3aXgCTQ
— Raghav Chadha (@raghav_chadha) January 15, 2023
ਇਸ ਤੋਂ ਪਹਿਲਾਂ ਅਗਸਤ 2022 'ਚ ਪੰਜਾਬ ਤੋਂ 'ਆਪ' ਸੰਸਦ ਮੈਂਬਰ ਨੇ ਵੀ ਸ਼ਹਿਰੀ ਹਵਾਬਾਜ਼ੀ ਮੰਤਰੀ ਅੱਗੇ ਇਹ ਮੁੱਦਾ ਸਵਾਲ ਦੇ ਰੂਪ 'ਚ ਉਠਾਇਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP Punjab, Amritsar, Flight, London, Raghav Chadha