Home /News /punjab /

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ 'ਤੇ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਕੀਤਾ ਹਮਲਾ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ 'ਤੇ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਕੀਤਾ ਹਮਲਾ

ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਕੀਤਾ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ 'ਤੇ ਹਮਲਾ

ਦੇਰ ਰਾਤ ਅਣਪਛਾਤੇ ਹਮਲਾਵਰਾਂ ਨੇ ਕੀਤਾ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ 'ਤੇ ਹਮਲਾ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ 'ਤੇ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਹਮਲਾ ਕੀਤਾ।ਇਸ ਹਮਲੇ ਸਬੰਧੀ ਨੂਰਪੁਰ ਬੇਦੀ ਥਾਣੇ 'ਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।ਬੀਤੀ ਰਾਤ ਅਜੈਵੀਰ ਲਾਲਪੁਰਾ ਆਪਣੇ ਦੋਸਤ ਸੁਰਿੰਦਰਪਾਲ ਦੇ ਨਾਲ ਚੰਡੀਗੜ੍ਹ ਤੋਂ ਕਿਸੇ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਆਪਣੀ ਗੱਡੀ ਰੇਂਜ ਰੋਵਰ 'ਚ ਕਲਮਾ ਫਾਰਮ ਆ ਰਹੇ ਸੀ। ਇਸ ਦੌਰਾਨ ਇੱਕ ਸਵਿਫਟ ਕਾਰ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੈਂਸਾ ਅੱਡੇ ਨੇੜੇ ਸਵਿੱਫਟ ਗੱਡੀ ਵਿੱਚ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾ ਲਿਆ।

ਹੋਰ ਪੜ੍ਹੋ ...
  • Share this:

ਪੰਜਾਬ ਦੇ ਵਿੱਚ ਆਏ ਦਿਨ ਅਪਰਾਧਕ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ । ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੈਵੀਰ ਸਿੰਘ ਲਾਲਪੁਰਾ 'ਤੇ ਅਣਪਛਾਤੇ ਹਮਲਾਵਰਾਂ ਨੇ ਦੇਰ ਰਾਤ ਹਮਲਾ ਕੀਤਾ।ਇਸ ਹਮਲੇ ਸਬੰਧੀ ਨੂਰਪੁਰ ਬੇਦੀ ਥਾਣੇ 'ਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ।


ਮਿਲੀ ਜਾਣਕਾਰੀ ਦੇ ਮੁਤਾਬਕ ਬੀਤੀ ਰਾਤ ਅਜੈਵੀਰ ਲਾਲਪੁਰਾ ਆਪਣੇ ਦੋਸਤ ਸੁਰਿੰਦਰਪਾਲ ਦੇ ਨਾਲ ਚੰਡੀਗੜ੍ਹ ਤੋਂ ਕਿਸੇ ਸਮਾਗਮ 'ਚ ਸ਼ਾਮਲ ਹੋ ਕੇ ਵਾਪਸ ਆਪਣੀ ਗੱਡੀ ਰੇਂਜ ਰੋਵਰ 'ਚ ਕਲਮਾ ਫਾਰਮ ਆ ਰਹੇ ਸੀ। ਇਸ ਦੌਰਾਨ ਇੱਕ ਸਵਿਫਟ ਕਾਰ ਨੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਬੈਂਸਾ ਅੱਡੇ ਨੇੜੇ ਸਵਿੱਫਟ ਗੱਡੀ ਵਿੱਚ ਸਵਾਰ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾ ਲਿਆ। ਇਸ ਤੋਂ ਬਾਅਦ ਕਾਰ 'ਚੋਂ ਉਤਰੇ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਗੱਡੀ 'ਚੋਂ ਉਤਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੀ ਨੌਜਵਾਨਾਂ ਨਾਲ ਬਹਿਸ ਵੀ ਹੋ ਗਈ । ਹਾਲਾਂਕਿ ਕੁਝ ਹੀ ਦੇਰ 'ਚ ਪੀਸੀਆਰ ਵੀ ਮੌਕੇ 'ਤੇ ਪਹੁੰਚ ਗਈ ਅਤੇ ਪੁਲਿਸ ਨੂੰ ਦੇਖ ਕੇ ਬਦਮਾਸ਼ ਮੌਕੇ ਤੋਂ ਭੱਜ ਗਏ। ਇਸ ਘਟਨਾ ਬਾਰੇ ਸੁਰਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਸ਼ੱਕ ਵੀ ਹੋਇਆ ਸੀ ਕਿ ਕਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ ਪਰ ਉਨ੍ਹਾਂ ਨੇ ਇਸ ਨੂੰ ਅਣਗੌਲਿਆ ਕਰ ਦਿੱਤਾ ਸੀ।ਮਿਲੀ ਜਾਣਕਾਰੀ ਦੇ ਮੁਤਾਬਕ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਚੰਨਣ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ।

Published by:Shiv Kumar
First published:

Tags: Attack, Minority, Police, Ropar