ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਭੇਦਭਰੇ ਹਾਲਾਤਾਂ ਵਿੱਚ ਲਾਪਤਾ, ਪੁਲਿਸ ਹੱਥ "ਨਹੀਂ ਕੋਈ ਸੁਰਾਗ"  

News18 Punjabi | News18 Punjab
Updated: April 18, 2021, 10:53 PM IST
share image
ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਭੇਦਭਰੇ ਹਾਲਾਤਾਂ ਵਿੱਚ ਲਾਪਤਾ, ਪੁਲਿਸ ਹੱਥ

  • Share this:
  • Facebook share img
  • Twitter share img
  • Linkedin share img
ਕੱਲ੍ਹ ਬਾਅਦ ਦੁਪਹਿਰ  ਅਖ਼ਬਾਰ ਅਜੀਤ ਦੇ ਜ਼ਿਲ੍ਹਾ ਇੰਚਾਰਜ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਬੀਤੀ ਦੁਪਹਿਰ ਦੋ ਵਜੇ ਤੋਂ ਲਾਪਤਾ ਹਨ 24 ਘੰਟੇ ਬੀਤਣ ਦੇ ਬਾਵਜੂਦ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ। ਜ਼ਿਲ੍ਹਾ ਪੁਲਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਅਨੁਸਾਰ ਚਾਰ ਥਾਣੇਦਾਰਾਂ ਦੀਆਂ ਵੱਖ ਵੱਖ ਟੀਮਾਂ ਘਟਨਾ ਸਥਾਨ ਸਮੇਤ ਇਲਾਕੇ ਦੀ ਸਰਚ ਕਰ ਰਹੀਆਂ ਹਨ। ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੇ ਮੋਬਾਇਲ ਦੀ ਕਾਲ ਵੀ ਖੰਘਾਲੀ ਜਾ ਰਹੀ ਹੈ।

ਪ੍ਰੈੱਸ ਫੋਟੋਗ੍ਰਾਫਰ ਅੰਮ੍ਰਿਤਪਾਲ ਲਵਲੀ ਅਨੁਸਾਰ ਕੰਵਲਜੀਤ ਸਿੰਘ ਸਿੱਧੂ ਬੀਤੀ ਦੁਪਹਿਰ ਗੋਨਿਆਣਾ ਰੋਡ ਵੱਲ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਅਚਾਨਕ  ਟਰੱਕ ਦੀ ਫੇਟ ਵੱਜਣ ਕਰਕੇ ਜ਼ਖ਼ਮੀ ਹੋਣ ਦੀ ਸੂਚਨਾ ਹੈ ,ਉਸ ਉਪਰੰਤ ਕੁਝ ਕਾਰ ਸਵਾਰ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਗੱਲ ਕਹਿ ਕੇ ਲੈ ਗਏ ਦੱਸੇ ਜਾ ਰਹੇ ਹਨ, ਪ੍ਰੰਤੂ ਉਸ ਤੋਂ ਬਾਅਦ ਕੰਵਲਜੀਤ ਸਿੰਘ ਦਾ ਹਾਲੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਿਆ।

ਉਨ੍ਹਾਂ ਦਾ ਮੋਟਰਸਾਈਕਲ ਗੋਨਿਆਣਾ ਰੋਡ ਤੇ ਸਥਿਤ ਐਨਐਫਐਲ ਕਲੋਨੀ ਦੇ ਗੇਟ ਕੋਲੋਂ ਘਟਨਾ ਸਥਾਨ ਤੋਂ ਬਰਾਮਦ ਹੋਇਆ ਹੈ। ਪੁਲੀਸ  ਨੇ ਥਾਣਾ ਥਰਮਲ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਕਿਡਨੈਪਿੰਗ ਐਕਸੀਡੈਂਟ ਸਮੇਤ ਹੋਰ ਧਰਾਵਾਂ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਦੇ  ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੋਣ ਨਾਲ ਪੂਰੇ ਜ਼ਿਲ੍ਹਾ ਬਠਿੰਡਾ ਵਿੱਚ  ਹੈਰਾਨਗੀ ਦੇ ਸਬੱਬ ਬਣੇ ਹੋਏ ਹਨ। ਬਠਿੰਡਾ ਪ੍ਰੈੱਸ ਕਲੱਬ ਦੇ ਪੱਤਰਕਾਰ ਭਾਈਚਾਰੇ ਨੇ ਵੀ ਇਸ ਘਟਨਾ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਪੁਲਸ ਤੋਂ ਨਿਰਪੱਖ ਜਾਂਚ ਕਰਕੇ ਕੰਵਲਜੀਤ ਸਿੰਘ ਸਿੱਧੂ ਦੀ ਤੰਦਰੁਸਤੀ ਸਮੇਤ ਭਾਲ ਦੀ ਅਪੀਲ ਕੀਤੀ ਹੈ ।
Published by: Anuradha Shukla
First published: April 18, 2021, 10:52 PM IST
ਹੋਰ ਪੜ੍ਹੋ
ਅਗਲੀ ਖ਼ਬਰ