ਅੰਮ੍ਰਿਤਸਰ- ਅਜਨਾਲਾ ਕਾਂਡ ਨੂੰ ਲੈਕੇ ਵੱਡੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਕਮਿਸ਼ਨਰ ਜਸਕਰਨ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ਨੌਨਿਹਾਲ ਸਿੰਘ ਨਵੇਂ ਪੁਲਿਸ ਕਮਿਸ਼ਨਰ ਹੋਣਗੇ। ਜਸਕਰਨ ਸਿੰਘ ਨੂੰ ਆਈਜੀ ਇਟੈਂਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਸਰਕਾਰ ਨੇ ਅੱਜ 16 ਆਈਪੀਐਸ ਅਤੇ 2 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।ਜਦਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਾਇਆ ਗਿਆ ਹੈ ਅਤੇ ਲਾਅ ਐਂਡ ਆਰਡਰ ਵਿੰਗ ਦੀ ਦੇਖ-ਰੇਖ ਅਰਪਿਤ ਸ਼ੁਕਲਾ ਕਰਨਗੇ ਜੋ ਪਹਿਲਾਂ ਏਡੀਜੀਪੀ ਰਹਿ ਚੁੱਕੇ ਹਨ। ਦੋ ਆਈਪੀਐਸ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Punjab Police, Transfers