ਡਾ. ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

Gurwinder Singh
Updated: December 6, 2018, 4:15 PM IST
ਡਾ. ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ
Gurwinder Singh
Updated: December 6, 2018, 4:15 PM IST
ਸਾਹਿਤ ਅਕਾਦਮੀ ਨੇ ਇਸ ਵਾਰ ਸੱਤ ਕਵਿਤਾ ਸੰਗ੍ਰਹਿ, ਛੇ ਨਾਵਲ, ਛੇ ਕਹਾਣੀ ਸੰਗ੍ਰਹਿ, ਤਿੰਨ ਆਲੋਚਨਾਵਾਂ ਤੇ ਦੋ ਨਿਬੰਧ ਸੰਗ੍ਰਹਿ ਸਾਹਿਤ ਅਕਾਦਮੀ ਪੁਰਸਕਾਰ ਲਈ ਚੁਣੇ ਹਨ। ਪੰਜਾਬੀ ਭਾਸ਼ਾ ਲਈ ਇਹ ਪੁਰਸਕਾਰ ਡਾ. ਮੋਹਨਜੀਤ ਨੂੰ ਉਨ੍ਹਾਂ ਦੇ ਕਾਵਿ-ਸੰਗ੍ਰਿਹ ‘ਕੋਣੇ ਦਾ ਸੂਰਜ’ ਲਈ ਦੇਣ ਦਾ ਐਲਾਨ ਕੀਤਾ ਗਿਆ ਹੈ। ਡਾ. ਮੋਹਨਜੀਤ ਤੋਂ ਇਲਾਵਾ ਕਵਿਤਾ ਵਿਚ ਇਹ ਪੁਰਸਕਾਰ ਲੈਣ ਵਾਲੇ ਕਵੀਆਂ ਵਿੱਚ ਸਨੰਤ ਤਾਂਤੀ (ਅਸਮੀਆ), ਪ੍ਰਵੇਸ਼ ਨਰਿੰਦਰ ਕਾਮਤ (ਕੋਂਕਣੀ), ਐਸ. ਰਮੇਸ਼ਨ ਨਾਇਰ (ਮਲਿਆਲਮ), ਡਾ. ਰਾਜੇਸ਼ ਕੁਮਾਰ ਵਿਆਸ (ਰਾਜਸਥਾਨੀ), ਡਾ. ਰਮਾਕਾਂਤ ਸ਼ੁਕਲ (ਸੰਸਕ੍ਰਿਤ) ਤੇ ਖੀਮਣ ਯੂ. ਮੁਲਾਣੀ (ਸਿੰਧੀ) ਸ਼ਾਮਲ ਹਨ।

ਨਾਵਲਕਾਰਾਂ ਵਿਚ ਇੰਦਰਜੀਤ ਕੇਸਰ (ਡੋਗਰੀ), ਅਨੀਸ ਸਲੀਮ (ਅੰਗਰੇਜ਼ੀ) ਸ੍ਰੀਮਤੀ ਚਿੱਤਰਾ ਮੁਦਗਲ (ਹਿੰਦੀ), ਸ਼ਿਆਮ ਬੇਸਰਾ (ਸੰਤਾਲੀ), ਐਸ. ਰਾਮਾਕ੍ਰਿਸ਼ਨਨ (ਤਾਮਿਲ) ਤੇ ਰਹਿਮਾਨ ਅੱਬਾਸ (ਉਰਦੂ) ਸ਼ਾਮਲ ਹਨ। ਕਹਾਣੀ ਸੰਗ੍ਰਹਿਆਂ ਲਈ ਸੰਜੀਵ ਚਟੋਪਾਧਿਆਏ (ਬਾੜੂਲਾ), ਰਿਤੂਰਾਜ ਬਸੁਮਤਾਰੀ (ਬੋਡੋ), ਮੁਸ਼ਤਾਕ ਅਹਿਮਦ ਮੁਸ਼ਤਾਕ (ਕਸ਼ਮੀਰੀ), ਪ੍ਰੋ. ਵੀਣਾ ਠਾਕੁਰ (ਮੈਥਿਲੀ), ਬੁਧੀਚੰਦਰ ਹੈਸਨਾਂਬਾ (ਮਣੀਪੁਰੀ) ਤੇ ਲੋਕਨਾਥ ਉਪਾਧਿਆਏ ਚਾਪਾਗਾਈ (ਨੇਪਾਲੀ) ਨੂੰ ਇਹ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਅਕਾਦਮੀ ਦੇ ਮੁਖੀ ਡਾ. ਚੰਦਰ ਸ਼ੇਖਰ ਕੰਬਾਰ ਦੀ ਪ੍ਰਧਾਨਗੀ ਹੇਠ ਕਾਰਜਕਾਰੀ ਮੰਡਲ ਦੀ ਬੈਠਕ ਵਿੱਚ ਇਨ੍ਹਾਂ ਇਨਾਮਾਂ ਬਾਰੇ ਫ਼ੈਸਲਾ ਕੀਤਾ ਗਿਆ। ਪੰਜਾਬੀ ਹਿੱਸੇ ਦੀ ਕਨਵੀਨਰ ਡਾ. ਵਨੀਤਾ ਨੇ ਦੱਸਿਆ ਕਿ ਪੰਜਾਬੀ ਸਨਮਾਨ ਦਾ ਫੈਸਲਾ ਕਰਨ ਵਾਲੀ ਜਿਊਰੀ ਵਿਚ ਨਾਵਲਕਾਰ ਨਛੱਤਰ, ਪ੍ਰੋ. ਅਵਤਾਰ ਸਿੰਘ ਤੇ ਮੋਹਨ ਭੰਡਾਰੀ ਸ਼ਾਮਲ ਸਨ, ਜਿਨ੍ਹਾਂ ਲੰਮੇ ਸਮੇਂ ਤੋਂ ਕਵਿਤਾ ਦੇ ਪਿੜ ਵਿੱਚ ਕਾਰਜਸ਼ੀਲ ਡਾ. ਮੋਹਨਜੀਤ ਦੇ ਨਾਂ ਦੀ ਚੋਣ ਕੀਤੀ। ਇਨਾਮਾਂ ਲਈ 1 ਜਨਵਰੀ 2012 ਤੋਂ 31 ਦਸੰਬਰ 2016 ਤੱਕ ਦੀਆਂ ਪਹਿਲੀ ਵਾਰ ਛਪੀਆਂ ਕਿਤਾਬਾਂ ਉਪਰ ਵਿਚਾਰ ਕੀਤਾ ਗਿਆ। ਪੁਰਸਕਾਰ ਵਿੱਚ ਇੱਕ ਲੱਖ ਰੁਪਏ ਦੀ ਰਕਮ, ਤਾਂਬੇ ਦੀ ਸ਼ੀਲਡ, ਪ੍ਰਸ਼ੰਸਾ ਪੱਤਰ ਤੇ ਸ਼ਾਲ ਸ਼ਾਮਲ ਹਨ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...