Home /News /punjab /

ਦਿੱਲੀ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਲਈ ਅਕਾਲ ਤਖ਼ਤ ਵਲੋਂ ਕਮੇਟੀ ਦਾ ਗਠਨ

ਦਿੱਲੀ ਦੰਗਿਆਂ ਤੋਂ ਪ੍ਰਭਾਵਿਤ ਲੋਕਾਂ ਲਈ ਅਕਾਲ ਤਖ਼ਤ ਵਲੋਂ ਕਮੇਟੀ ਦਾ ਗਠਨ

  • Share this:

ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੇ ਖ਼ਰਾਬ ਹੋਏ ਹਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਛੇ ਮੈਂਬਰੀ ਸਬ ਕਮੇਟੀ ਦਾ ਗਠਨ ਕੀਤਾ ਹੈ। ਇਹ ਐਲਾਨ ਅਜੇ 28 ਫਰਵਰੀ ਨੂੰ ਕੀਤਾ ਗਿਆ ਹੈ।ਇਹ ਕਮੇਟੀ ਦੰਗਿਆਂ ਜਾਨ ਖਰਾਬ ਹਲਾਤਾਂ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਦਾ ਦਿੱਲੀ ਵਿਚ ਜਾ ਕੇ ਦੌਰਾ ਕਰੇਗੀ। ਲੋਕਾਂ ਦੀਆਂ ਜਰੂਰਤਾਂ ਵੱਲ ਸਵੱਲੀ ਨਜ਼ਰ ਰੱਖਣ ਲਈ ਬਣਾਈ ਗਈ ਇਹ ਕਮੇਟੀ ਪੰਥਕ ਸੰਸਥਾਵਾਂ ਤੋਂ ਸਹਿਯੋਗ ਲੈ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਵਿਚ ਕਾਰਗਰ ਸਾਬਿਤ ਹੋਏਗੀ।

ਇਹ ਕਮੇਟੀ ਲੋਕਾਂ ਦੇ ਦੰਗਿਆਂ ਵਿਚ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਰਿਪੋਰਟ ਤਿਆਰ ਕਰੇਗੀ ਅਤੇ ਇਸ ਰਿਪੋਰਟ ਨੂੰ ਦਫਤਰ ਸਕੱਤਰ ਕੋਲ ਸ਼੍ਰੀ ਅਕਾਲ ਤਖ਼ਤ ਸਾਹਿਬ ਭੇਜੇਗੀ। ਕਮੇਟੀ ਵਿਚ ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ; ਹਰਵਿੰਦਰ ਸਿੰਘ ਫੁਲਕਾ, ਸੀਨੀਅਰ ਐਡਵੋਕੇਟ; ਜਸਪਾਲ ਸਿੰਘ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਘੱਟ ਗਿਣਤੀਆਂ; ਰਣਜੀਤ ਕੌਰ, ਸੀਨੀਅਰ ਵਿਚੇ ਪ੍ਰਧਾਨ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਹਰਮੀਤ ਸਿੰਘ, ਜਨਰਲ ਸਕੱਤਰ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ।

ਜਦੋਂ ਇਸ ਬਾਬਤ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ, ਜੋ ਕੇ ਨਿੱਜੀ ਸਹਾਇਕ ਹਨ, ਉਨ੍ਹਾਂ ਨੇ ਕਿਹਾ ਕਿ, "ਜਿਹੜੀ ਰਿਪੋਰਟ ਦਿੱਤੀ ਜਾਵੇਗੀ, ਉਸ ਦੇ ਮੁਤਾਬਿਕ ਹੀ ਮਦਦ ਦਿੱਤੀ ਜਾਵੇਗੀ। ਸਾਰੇ ਕਮੇਟੀ ਮੈਂਬਰ ਦਿੱਲੀ ਦੇ ਹੀ ਹਨ ਅਤੇ ਉਹ ਆਪ ਲੋਕਾਂ ਨਾਲ ਵਿਚਾਰ ਵਟਾਂਦਰਾ ਵੀ ਕਰਨਗੇ। ਇਸ ਤੋਂ ਉਪਰੰਤ, ਰਿਪੋਰਟ ਤਿਆਰ ਕਰਕੇ ਅਕਾਲ ਤਖ਼ਤ ਨੂੰ ਭੇਜੀ ਜਾਵੇਗੀ ਅਤੇ ਬਾਅਦ ਦੇ ਵਿਚ ਮਦਦ ਲਈ ਜਰੂਰੀ ਕਦਮ ਚੁੱਕੇ ਜਾਣਗੇ।

Published by:Sukhwinder Singh
First published:

Tags: Akal takht, Delhi Violence