• Home
 • »
 • News
 • »
 • punjab
 • »
 • AKAL TAKHT LENDS SUPPORT TO MUSLIM GROUPS PROTESTING AGAINST CAA

CAA ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਿਮ ਭਾਈਚਾਰੇ ਨੂੰ ਅਕਾਲ ਤਖਤ ਦਾ ਸਮਰਥਨ

ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਆਪਣਾ ਸਮਰਥਨ ਦਿੱਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਦਿੱਲੀ ਘੱਟ ਗਿਣਤੀ ਕਮਿਸ਼ਨ (Delhi Minority Commission)ਦੇ ਮੁਖੀ ਜ਼ਫਰੂਲ ਇਸਲਾਮ ਖ਼ਾਨ ਨਾਲ ਮੁਲਾਕਾਤ ਕੀਤੀ।

CAA ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਸਲਿਮ ਭਾਈਚਾਰੇ ਨੂੰ ਅਕਾਲ ਤਖਤ ਦਾ ਸਮਰਥਨ

 • Share this:
  ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰ ਰਹੇ ਮੁਸਲਿਮ ਭਾਈਚਾਰਿਆਂ ਨੂੰ ਇਕ ਹੋਰ ਸਾਥੀ ਮਿਲਿਆ ਹੈ। ਅਕਾਲ ਤਖਤ ਦੇ ਮੁਖੀ ਨੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ।

  ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੁਸਲਿਮ ਭਾਈਚਾਰੇ ਨੂੰ ਆਪਣਾ ਸਮਰਥਨ ਦਿੱਤਾ। ਐਨਡੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਦਿੱਲੀ ਘੱਟ ਗਿਣਤੀ ਕਮਿਸ਼ਨ (Delhi Minority Commission) ਦੇ ਮੁਖੀ ਜ਼ਫਰੂਲ ਇਸਲਾਮ ਖ਼ਾਨ ਨਾਲ ਮੁਲਾਕਾਤ ਕੀਤੀ।

  ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਅੰਦਰ ਡਰ ਅਤੇ ਅਸੁਰਖਿਆ ਦਾ ਡਰ ਹੈ, ਜੋ ਕਿ ਦੇਸ਼ ਲਈ ਚੰਗਾ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਹਮੇਸ਼ਾ ਹੀ ਬੇਇਨਸਾਫੀ ਅਤੇ ਇਸ ਦਾ ਸ਼ਿਕਾਰ ਬਣਨ ਵਾਲਿਆਂ ਦੇ ਨਾਲ ਖੜੇ ਰਹਿਣਗੇ।

  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਹੀ ਸਮਰਥਨ ਕਰਨ ਦੀ ਮੰਗ ਹੋਰ ਮੁਸਲਿਮ ਭਾਈਚਾਰਿਆਂ ਤੋਂ ਮਿਲੀ ਸੀ। ਉਨ੍ਹਾਂ ਨੇ ਜ਼ਫਰੂਲ ਇਸਲਾਮ ਖ਼ਾਨ ਨੂੰ ਕਿਹਾ ਕਿ ਹਿੰਦੂ ਕਮਿਊਨਿਟੀਆਂ ਨਾਲ ਵੀ ਸੰਪਰਕ ਕਰਨ ਲਈ ਕਿਹਾ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਇਸੇ ਤਰ੍ਹਾਂ ਦੀ ਅਸੁਰੱਖਿਆ ਮਹਿਸੂਸ ਕਰ ਰਹੇ ਹਨ, ਉਨ੍ਹਾਂ ਨਾਲ ਵੀ ਇਸ ਮੁੱਦੇ ‘ਤੇ ਵਿਚਾਰ ਕਰੋ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿਚ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਇਕ ਮੰਚ ‘ਤੇ ਇਕੱਠੇ ਹੋਣਗੇ, ਉਹ ਅਜਿਹੀ ਉਮੀਦ ਕਰਦੇ ਹਨ।

  CAA ਅਤੇ NRC ਨੂੰ ਇਕੱਠਿਆ ਲਾਗੂ ਕੀਤੇ ਜਾਣ ਕਾਰਨ ਕਈ ਲੋਕ ਡਰੇ ਹੋਏ ਹਨ

  ਦਿੱਲੀ ਘੱਟਗਿਣਤੀ ਕਮਿਸ਼ਨ ਦੇ ਮੁਖੀ ਜ਼ਫਰੂਲ ਇਸਲਾਮ ਖਾਨ ਨੇ ਕਿਹਾ ਕਿ ਸਿੱਖ ਭਾਈਚਾਰੇ ਦੀ ਹਮਾਇਤ ਨੇ ਮੁਸਲਿਮ ਭਾਈਚਾਰੇ ਵਿਚ ਉਨ੍ਹਾਂ ਲੋਕਾਂ ਵਿਰੁੱਧ ਯਤਨ ਕਰਨ ਦੀ ਉਮੀਦ ਦਿੱਤੀ ਹੈ ਜੋ ਭਾਰਤ ਨੂੰ ਇਕ ਧਰਮ ਅਧਾਰਤ ਦੇਸ਼ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਸਿੱਖ ਖੁਦ ਇਕ ਘੱਟਗਿਣਤੀ ਕਮਿਊਨਿਟੀ ਬਣਾਉਂਦੇ ਹਨ ਜਿਸ ਕਮਿਊਨਿਟੀ ਦੇ ਲੋਕ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਉਂਦੇ ਹਨ, ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਾ ਸੌਖਾ ਰਸਤਾ ਦੇਣਾ ਪਵੇਗਾ। ਹਾਲਾਂਕਿ ਬਹੁਤ ਸਾਰੇ ਲੋਕ ਡਰੇ ਹੋਏ ਹਨ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐਨਆਰਸੀ) ਦੀ ਇਕੋ ਸਮੇਂ ਲਾਗੂ ਕਰਨਾ ਪੂਰੇ ਦੇਸ਼ ਦੀ ਮੁਸਲਿਮ ਆਬਾਦੀ ਦੇ ਵਿਰੁੱਧ ਭੇਦਭਾਨ ਵਾਲੀ ਪ੍ਰਕਿਰਿਆ ਹੋਵੇਗੀ।
  Published by:Ashish Sharma
  First published: