Home /News /punjab /

ਅਕਾਲੀ ਦਲ ਨੂੰ ਕਾਂਗਰਸ ਦੀ ਹਰ ਚੁਣੌਤੀ ਸਵੀਕਾਰ : ਗੁਰਪ੍ਰੀਤ ਮਲੂਕਾ

ਅਕਾਲੀ ਦਲ ਨੂੰ ਕਾਂਗਰਸ ਦੀ ਹਰ ਚੁਣੌਤੀ ਸਵੀਕਾਰ : ਗੁਰਪ੍ਰੀਤ ਮਲੂਕਾ

ਅਕਾਲੀ ਦਲ ਨੂੰ ਕਾਂਗਰਸ ਦੀ ਹਰ ਚੁਣੌਤੀ ਸਵੀਕਾਰ : ਗੁਰਪ੍ਰੀਤ ਮਲੂਕਾ

ਅਕਾਲੀ ਦਲ ਨੂੰ ਕਾਂਗਰਸ ਦੀ ਹਰ ਚੁਣੌਤੀ ਸਵੀਕਾਰ : ਗੁਰਪ੍ਰੀਤ ਮਲੂਕਾ

4 ਹਫ਼ਤਿਆਂ ਵਿੱਚ ਨਸ਼ਿਆਂ ਦਾ ਖ਼ਾਤਮਾ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਸੂਬੇ ਵਿਚ ਨਸ਼ਾ ਰੋਕਣ ਵਿੱਚ ਅਸਫ਼ਲ ਸਾਬਤ ਹੋਈ ਤੇ ਨਾ ਹੀ ਨਸ਼ਿਆ ਦੇ ਸੌਦਾਗਰਾਂ ਨੂੰ ਫੜ ਸਕੀ l ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਗਿਆ ਹੈ l

ਹੋਰ ਪੜ੍ਹੋ ...
  • Share this:

ਰਾਮਪੁਰਾ- ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਵਜ਼ੀਰ ਬਿਕਰਮਜੀਤ ਸਿੰਘ ਮਜੀਠੀਆ ਤੇ ਦਰਜ ਕੀਤੇ ਗਏ ਪਰਚੇ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ l ਸੂਬੇ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਜੱਥੇਬੰਦੀ ਇੱਕ ਸੁਰ ਵਿੱਚ ਇਸ ਕਾਰਵਾਈ ਦਾ ਵਿਰੋਧ ਕਰ ਰਹੀ ਹੈ l ਹਲਕਾ ਰਾਮਪੁਰਾ ਫੂਲ ਦੀ ਜਥੇਬੰਦੀ ਵੱਲੋਂ ਵੀ ਅੱਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਇਸ ਮੁੱਦੇ ਤੇ ਹੰਗਾਮੀ ਮੀਟਿੰਗ ਸੱਦੀ ਗਈ l ਮਲੂਕਾ ਅਤੇ ਮੀਟਿੰਗ ਵਿੱਚ ਹਾਜ਼ਰ ਸੀਨੀਅਰ ਆਗੂਆਂ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ l

ਮਲੂਕਾ ਨੇ ਕਿਹਾ ਕਿ 4 ਹਫ਼ਤਿਆਂ ਵਿੱਚ ਨਸ਼ਿਆਂ ਦਾ ਖ਼ਾਤਮਾ ਕਰਨ ਦੇ ਦਾਅਵੇ ਕਰਨ ਵਾਲੀ ਸਰਕਾਰ ਸੂਬੇ ਵਿਚ ਨਸ਼ਾ ਰੋਕਣ ਵਿੱਚ ਅਸਫ਼ਲ ਸਾਬਤ ਹੋਈ ਤੇ ਨਾ ਹੀ ਨਸ਼ਿਆ ਦੇ ਸੌਦਾਗਰਾਂ ਨੂੰ ਫੜ ਸਕੀ l ਆਪਣੀਆਂ ਨਾਕਾਮੀਆਂ ਤੇ ਪਰਦਾ ਪਾਉਣ ਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਬਿਕਰਮਜੀਤ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਗਿਆ ਹੈ l ਕਾਂਗਰਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਤੇ ਸਿਆਸਤ ਕੀਤੀ ਜਾ ਰਹੀ ਹੈl ਇਨ੍ਹਾਂ ਮਾਮਲਿਆਂ ਵਿੱਚ ਬਾਦਲ ਪਰਿਵਾਰ ਅਤੇ ਮਜੀਠੀਆ ਤੇ ਕਾਰਵਾਈ ਦੀ ਮਨਸ਼ਾ ਕਾਰਨ ਹੀ ਅੱਜ ਤਕ ਅਸਲ ਦੋਸ਼ੀਆਂ ਤੇ ਕਾਰਵਾਈ ਨਹੀਂ ਹੋ ਸਕੀ l ਲੋਕਾਂ ਨੂੰ ਇਨਸਾਫ ਦੇਣ ਦੀ ਥਾਂ ਕਾਂਗਰਸ ਦਾ ਸਾਰਾ ਅਮਲਾ ਫੈਲਾ ਬਾਦਲ ਅਤੇ ਮਜੀਠੀਆ ਪਰਿਵਾਰ ਤੇ ਕਾਰਵਾਈ ਕਰਨ ਲਈ ਸਾਜ਼ਿਸ਼ਾਂ ਘੜਦਾ ਰਿਹਾ l ਪੁਲਸ ਦੇ ਕਈ ਉੱਚ ਅਧਿਕਾਰੀਆਂ ਵਲੋਂ ਕਾਰਵਾਈ ਕਰਨ ਤੋਂ ਇਨਕਾਰੀ ਹੋਣਾ ਕਾਂਗਰਸ ਸਰਕਾਰ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਾ ਹੈ l ਇਸ ਤੋਂ ਇਲਾਵਾ ਕਈ ਅਧਿਕਾਰੀਆਂ ਦੀਆਂ ਬੇਲੋੜੀਆਂ ਬਦਲੀਆਂ ਵੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀਆਂ ਹਨ l ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਚੋਂ ਲੰਘੀ ਹੋਈ ਪਾਰਟੀ ਹੈ ਤੇ ਅਸੀਂ ਕਾਂਗਰਸ ਦੀ ਬਦਲਾਖੋਰੀ ਦੀ ਰਾਜਨੀਤੀ ਦਾ ਡਟ ਕੇ ਜਵਾਬ ਦੇਵਾਂਗੇ l ਸ਼੍ਰੋਮਣੀ ਅਕਾਲੀ ਦਲ ਨੂੰ ਕਾਂਗਰਸ ਦੀ ਹਰ ਚੁਣੌਤੀ ਸਵੀਕਾਰ ਹੈ l ਕਾਂਗਰਸ ਤੋਂ ਇਲਾਵਾ ਜਿਹੜੇ ਪੁਲੀਸ ਅਧਿਕਾਰੀ ਗ਼ੈਰਕਾਨੂੰਨੀ ਕਾਰਵਾਈ ਵਿਚ ਸ਼ਾਮਲ ਹਨ ਉਨ੍ਹਾਂ ਨਾਲ ਸਮਾਂ ਆਉਣ ਤੇ ਨਜਿੱਠਿਆ ਜਾਵੇਗਾ l

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਰਾਮਪੁਰਾ ਫੂਲ ਦੀ ਜਥੇਬੰਦੀ ਹਰ ਸੰਘਰਸ਼ ਲਈ ਤਿਆਰ ਹੈ l ਮਲੂਕਾ ਨੇ ਦਾਅਵਾ ਕੀਤਾ ਕਿ ਕਾਨੂੰਨ ਦੀ ਅਦਾਲਤ ਤੋਂ ਇਲਾਵਾ ਲੋਕਾਂ ਦੀ ਕਚਹਿਰੀ ਵੀ ਕਾਂਗਰਸ ਦੀ ਬਦਲਾਖੋਰੀ ਦੀ ਰਾਜਨੀਤੀ ਮੂੰਹ ਤੋੜਵਾਂ ਜਵਾਬ ਦੇਵੇਗੀ l ਇਸ ਮੌਕੇ ਯੂਥ ਕੋਰ ਕਮੇਟੀ ਮੈਂਬਰ ਹਰਿੰਦਰ ਸਿੰਘ ਹਿੰਦਾ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ ਬੀਸੀ ਵਿੰਗ ਦੇ ਪ੍ਰਧਾਨ ਸੁਰਿੰਦਰ ਜੌੜਾ ਨਿਰਮਲ ਸਿੰਘ ਬੁਰਜ ਗਿੱਲ ਸਾਬਕਾ ਪ੍ਰਧਾਨ ਹੈਪੀ ਬਾਂਸਲ ਪ੍ਰਿੰਸ ਨੰਦਾ ਯੂਥ ਜਨਰਲ ਸਕੱਤਰ ਦੀਪੂ ਯੂਥ ਪ੍ਰਧਾਨ ਆਸ਼ੂ ਰਾਮਪੁਰਾ ਲਖਵਿੰਦਰ ਮਹਿਰਾਜ ਚਰਨਜੀਤ ਦੁੱਲੇਵਾਲਾ ਜਸਵਿੰਦਰ ਕਾਕਾ ਸੇਵਕ ਫੂਲ ਲੱਖੀ ਜਵੰਦਾ ਧਰਮਵੀਰ ਮਹਿਰਾਜ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਯੂਥ ਆਗੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ l

Published by:Ashish Sharma
First published:

Tags: Bikram Singh Majithia, Drugs, Maluka, Punjab Election 2022, Shiromani Akali Dal