• Home
  • »
  • News
  • »
  • punjab
  • »
  • AKALI DAL ANGRY OVER INCLUSION OF KUNWAR VIJAY PRATAP IN AAP CAPTAIN AND KEJRIWAL ACCUSED OF CONSPIRACY

ਕੁੰਵਰ ਵਿਜੇ ਪ੍ਰਤਾਪ ਨੂੰ 'ਆਪ' ਵਿਚ ਸ਼ਾਮਲ ਕਰਨ 'ਤੇ ਭੜਕਿਆ ਅਕਾਲੀ ਦਲ, ਕੈਪਟਨ ਤੇ ਕੇਜਰੀਵਾਲ 'ਤੇ ਮਿਲੇ ਹੋਣ ਦੇ ਦੋਸ਼

ਕੁੰਵਰ ਵਿਜੇ ਪ੍ਰਤਾਪ ਨੂੰ 'ਆਪ' ਵਿਚ ਸ਼ਾਮਲ ਕਰਨ 'ਤੇ ਭੜਕਿਆ ਅਕਾਲੀ ਦਲ, ਕੈਪਟਨ ਤੇ ਕੇਜਰੀਵਾਲ 'ਤੇ ਮਿਲੇ ਹੋਣ ਦੇ ਦੋਸ਼  (file photo)

ਕੁੰਵਰ ਵਿਜੇ ਪ੍ਰਤਾਪ ਨੂੰ 'ਆਪ' ਵਿਚ ਸ਼ਾਮਲ ਕਰਨ 'ਤੇ ਭੜਕਿਆ ਅਕਾਲੀ ਦਲ, ਕੈਪਟਨ ਤੇ ਕੇਜਰੀਵਾਲ 'ਤੇ ਮਿਲੇ ਹੋਣ ਦੇ ਦੋਸ਼ (file photo)

  • Share this:
    ਅੰਮ੍ਰਿਤਸਰ: ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਦੀ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਬੇਅਦਬੀਆਂ ਦੇ ਮਾਮਲੇ ਵਿਚ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਰਚੀ ਗਈ ਸਾਜ਼ਿਸ਼ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਨਿਖੜਵਾਂ ਅੰਗ ਹਨ।

    ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਅੀਆ ਨੇ ਕਿਹਾ ਕਿ ਆਪ ਤੇ ਕਾਂਗਰਸ ਪਾਰਟੀ ਨਾਲ ਰਲਗੱਢ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪਹਿਲਾਂ ਆਪ ਨਾਲ ਰਲ ਕੇ ਕਾਂਗਰਸ ਨੇ ਦਿੱਲੀ ਵਿਚ ਆਪ ਸਰਕਾਰ ਬਣਵਾਈ ਤੇ ਪੰਜਾਬ ਵਿਚ ਦੋਹਾਂ ਪਾਰਟੀਆਂ ਦੇ ਵਿਧਾਇਕਾਂ ਦੀ ਖਰੀਦੋ ਫਰੋਖਤ ਚਲਦੀ ਰਹੀ। ਹੁਣ ਆਪ ਤੇ ਕਾਂਗਰਸ ਦੋਵਾਂ ਨੇ ਪੰਜਾਬ ਵਿਚ ਰਲ ਕੇ ਅਕਾਲੀ ਦਲ ਨੁੰ ਦਰਕਿਨਾਰ ਕਰਨ ਦਾ ਯਤਨ ਕੀਤਾ ਹੈ। ਇਸੇ ਲਈ ਅੱਜ ਪੰਜਾਬ ਦੌਰੇ ਵੇਲੇ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਿਆ।

    ਇਸ ਘਟਨਾਕ੍ਰਮ ਨੂੰ ਕਾਲਾ ਦਿਨ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇਕ ਸਾਬਕਾ ਪੁਲਿਸ ਅਫਸਰ ਜਿਸ ਨੇ ਕੋਟਕਪੁਰਾ ਫਾਇਰਿੰਗ ਕੇਸ ਦੀ ਪੱਖਪਾਤੀ ਤੇ ਸਿਆਸੀ ਤੌਰ ’ਤੇ ਪ੍ਰੇਰਿਤ ਜਾਂਚ ਕੀਤੀ ਤੇ ਪੁਲਿਸ ਫੋਰਸ ’ਤੇ ਧੱਬਾ ਸਾਬਤ ਹੋਇਆ, ਉਸ ਨੂੰ ਆਪ ਗੁਰੂ ਨਾਮ ਲੇਵਾ ਸੰਗਤ ਦੱਸ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਇਕ ਸਹਿ ਸਾਜ਼ਿਸ਼ਕਾਰ ਹੈ ਤੇ ਜ਼ਰੂਰੀ ਹੈ ਕਿ ਉਸ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਤੇ ਉਸ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਜੋ ਸਾਰੀ ਸੱਚਾਈ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਸਾਬਕਾ ਪੁਲਿਸ ਅਫਸਰ ਦੀ ਹਿਰਾਸਤੀ ਪੁੱਛ ਗਿੱਛ ਬਹੁਤ ਜ਼ਰੂਰੀ ਹੈ ਤਾਂ ਜੋ ਆਪ ਤੇ ਕਾਂਗਰਸ ਦੀ ਸਾਜ਼ਿਸ਼ ਬੇਨਕਾਬ ਹੋ ਸਕੇ।

    ਅਕਾਲੀ ਆਗੂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਬੇਅਦਬੀ ਮਾਮਲੇ ਦੀ ਜਾਂਚ ਸਿਆਸੀ ਤੌਰ ’ਤੇ ਪ੍ਰੇਰਿਤ ਸੀ ਤੇ ਇਹ ਕੇਜਰੀਵਾਲ ਤੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਆਪ ਤੇ ਕਾਂਗਰਸ ਦੇ ਆਗੂਆਂ ਨੇ ਰਲ ਕੇ ਕਰਵਾਈ ਸੀ।

    ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਕੇਜਰੀਵਾਲ ਪੰਜਾਬ ਨੁੰ ‘ਇਕ ਸਿੱਖ ਚੇਹਰਾ’ ਮੁੱਖ ਮੰਤਰੀ ਦੇ ਅਹੁਦੇ ਵਾਸਤੇ ਦੇਣ ਦੀ ਗੱਲ ਕਰ ਰਿਹਾ ਹੈ ਪਰ ਉਸ ਨੇ ਦਿੱਲੀ ਵਿਚ ਕਿਸੇ ਸਿੱਖ ਚੇਹਰੇ ਨੂੰ ਪੇਸ਼ ਨਹੀਂ ਕੀਤਾ ਭਾਵੇਂ ਕਿ ਉਹ ਤੀਜੀ ਵਾਰ ਸਰਕਾਰ ਬਣਾ ਚੁੱਕਾ ਹੈ। ਉਹਨਾਂ ਕਿਹਾ ਕਿ ਕੋਈ ਉਮੀਦਵਾਰਾਂ ਲਈ ਉਸ ਪਾਰਟੀ ਤੋਂ ਨਿਆਂ ਦੀ ਆਸ ਕਿਵੇਂ ਕਰ ਸਕਦਾ ਹੈ ਜਿਸਦੇ ਦਿੱਲੀ ਦੇ ਪ੍ਰਤੀਨਿਧਾਂ ਨੇ ਉਮੀਦਵਾਰ ਵੀ ਲੁੱਟੇ ਤੇ ਸੂਬੇ ਦੀਆਂ ਮਹਿਲਾਵਾਂ ਦਾ ਵੀ ਸੋਸ਼ਣ ਕੀਤਾ।
    Published by:Gurwinder Singh
    First published: