Home /News /punjab /

ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ

ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ

ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਦੇ ਬਾਹਰ ਧਰਨਾ

ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਸਦ ਦੇ ਬਾਹਰ ਧਰਨਾ

  • Share this:
    ਬੰਦੀ ਸਿੰਘਾਂ ਦੀ ਰਿਹਾਈ ਲਈ ਅਕਾਲੀ ਦਲ ਬਾਦਲ ਵੱਲੋਂ ਸੰਸਦ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਅਕਾਲੀ ਆਗੂ ਹੱਥਾਂ ਵਿਚ ਤਖਤੀਆਂ ਫੜੀ ਨਜ਼ਰ ਆਏ। ਇਸ ਦੌਰਾਨ ਕੋਲੋਂ ਲੰਘ ਰਹੇ ਕੇਂਦਰੀ ਮੰਤਰੀਆਂ ਨੂੰ ਸਿੰਘਾਂ ਦੀ ਇਹ ਮੰਗ ਪੂਰੀ ਕਰਨ ਦੀ ਅਪੀਲ ਕੀਤੀ ਗਈ।

    ਅਕਾਲੀ ਆਗੂਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਸਿੰਘਾਂ ਦੀ ਰਿਹਾਈ ਲਈ ਆਖਿਆ। ਹਰਸਿਮਰਤ ਕੌਰ ਬਾਦਲ ਨੇ ਨਿਤਿਨ ਗਡਕਰੀ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਹੁਣ ਰਾਜੀਵ ਗਾਂਧੀ ਦੇ ਕਾਤਲ ਰਿਹਾਅ ਹੋ ਗਏ ਹਨ, ਹੁਣ ਬੰਦੀ ਸਿੰਘਾਂ ਨੂੰ ਰਿਹਾਅ ਕਰੋ।


    ਇਸ ਧਰਨੇ ਦੀਆਂ ਕੁਝ ਤਸਵੀਰਾਂ ਵੀ ਸੁਖਬੀਰ ਬਾਦਲ ਨੇ ਸਾਂਝੀਆਂ ਕੀਤੀਆਂ ਹਨ।



    ਅਕਾਲੀ ਆਗੂਆਂ ਨੇ ਨੇੜਿਉਂ ਲੰਘ ਰਹੇ ਹਰ ਕੇਂਦਰੀ ਮੰਤਰੀ ਨੂੰ ਘੇਰਿਆ ਤੇ ਸਵਾਲ ਕੀਤੇ।
    Published by:Gurwinder Singh
    First published:

    Tags: Harsimrat kaur badal, Shiromani Akali Dal, Sukhbir Badal

    ਅਗਲੀ ਖਬਰ