Home /News /punjab /

ਜੇਲ 'ਚੋਂ ਅਕਾਲੀ ਦਲ ਦਾ ਉਮੀਦਵਾਰ ਲੜ ਰਿਹਾ ਹੈ ਚੋਣ, ਪਿਉ ਕਰ ਰਿਹਾ ਹੈ ਪੁੱਤ ਲਈ ਪ੍ਰਚਾਰ

ਜੇਲ 'ਚੋਂ ਅਕਾਲੀ ਦਲ ਦਾ ਉਮੀਦਵਾਰ ਲੜ ਰਿਹਾ ਹੈ ਚੋਣ, ਪਿਉ ਕਰ ਰਿਹਾ ਹੈ ਪੁੱਤ ਲਈ ਪ੍ਰਚਾਰ

 • Share this:
  ਸੂਬੇ 'ਚ ਪੰਚਾਇਤਾਂ ਦਾ ਪੇਚਾ ਜਾਰੀ ਹੈ... ਤੇ ਇਨ੍ਹਾਂ ਚੋਣਾਂ ਚ ਹੁਣ ਸਲਾਖਾਂ ਦੇ ਪਿੱਛੇ ਬੈਠੇ ਕੈਦੀ ਵੀ ਹਿੱਸਾ ਲੈ ਰਹੇ ਨੇ। ਮੋਗਾ ਦੇ ਪਿੰਡ ਦਾਤੇਵਾਲਾ 'ਚ ਇੱਕ ਉਮੀਦਵਾਰ ਅਜਿਹਾ ਵੀ ਹੈ। ਜਿਸ ਤੇ 307 ਦਾ ਮਾਮਲਾ ਦਰਜ ਹੈ...ਅਤੇ ਉਹ ਜੇਲ ਚੋਂ ਹੀ ਚੋਣ ਲੜ੍ਹ ਰਿਹਾ ਹੈ।

  ਪੰਚਾਇਤੀ ਚੋਣਾਂ ਦਾ ਖੁਮਾਰ ਸੱਤਾ-ਪ੍ਰੇਮੀਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਹੀ ਕਾਰਣ ਹੈ ਕਿ... ਜੇਲ ਚ ਸਜ਼ਾ ਭੋਗ ਰਹੇ ਕੈਦੀ ਵੀ ਚੋਂਣਾਂ ਦੀ ਇਸ ਦੌੜ ਚ ਹਿੱਸਾ ਲੈਣ ਲਈ...ਹੁਣ ਮੌਦਾਨ ਚ ਉੱਤਰ ਚੁੱਕੇ ਨੇ।
  ਗੱਲ ਕਰ ਰਹੇ ਹਾਂ... ਮੋਗਾ ਦੇ ਪਿੰਡ ਦਾਤੇਵਾਲਾ ਦੀ...ਜਿੱਥੇ ਸਰਪੰਚੀ ਚੋਣਾਂ ਲਈ ਦੋ ਉਮੀਦਵਾਰ ਖੜ੍ਹੇ ਨੇ। ਇਨ੍ਹਾਂ ਚੋਂ ਅਕਾਲੀ ਦਲ ਦੇ ਕੁਲਵਿੰਦਰ ਫਿਲਹਾਲ ਜੇਲ ਚ ਨੇ... ਕੁਲਵਿੰਦਰ ਤੇ 307 ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ...ਉਹ ਜੇਲ ਚੋਂ ਹੀ ਚੋਣ ਲੜ ਰਹੇ ਨੇ।

  ਇਨ੍ਹਾਂ ਚੋਣਾਂ 'ਚ ਕਾਂਗਰਸ ਦੇ ਗੁਰਚਕਣ ਸਿੰਘ ਕੁਲਵਿੰਦਰ ਨੂੰ ਟੱਕਰ ਦੇ ਰਹੇ ਨੇ... ਹਾਲਾਂਕਿ ਕੁਲਵਿੰਦਰ ਖੁਦ ਜੇਲ ਚ ਨੇ... ਇਸ ਕਰ ਕੇ.. ਉਨ੍ਹਾਂ ਦੇ ਪਿਤਾ ਨੇ ਆਪਣੇ ਬੇਟੇ ਲਈ ਚੋਣ ਪ੍ਰਚਾਰ ਦਾ ਬੀੜ੍ਹਾ ਚੁੱਕਿਆ ਹੋਇਆ ਹੈ। ਜ਼ਿਕਰੇਖਾਸ ਹੈ ਕਿ ਪਿੰਡ ਚ ਪਿਛਲੇ 14 ਸਾਲ ਤੋਂ ਇਨ੍ਹਾਂ ਦੇ ਹੀ ਪਰਵਾਰਿਕ ਮੈਂਬਰ ਸਰਪੰਚੀ ਸਾਂਭ ਰਹੇ ਨੇ... ਤੇ ਇਸ ਵਾਰ ਵੀ... ਕੁਲਵਿੰਦਰ ਦੇ ਪਿਤਾ...ਆਪਣੇ ਵੱਲੋਂ ਕਰਵਾਏ ਗਏ ਕੰਮਾਂ ਦਾ ਜ਼ਿਕਰ ਕਰਦਿਆਂ ਬਚੇ ਹੋਏ ਕੰਮਾਂ ਨੂੰ ਪੂਰਾ ਕਰਣ ਲਈ ਮੌਕੇ ਦੀ ਭਾਲ ਚ ਨੇ।

  ਦਰਅਸਲ... ਕੁਲਵਿੰਦਰ ਨੇ ਧਰਮਕੋਟ ਵਿਖੇ ਬਲਾਕ ਸਮਿਤੀ ਚੋਂਣਾਂ ਦੀ ਨਾਮਜ਼ਦਗੀ ਦੌਰਨ ਗੋਲੀ ਚਲਾਈ ਸੀ...ਜਿਸ ਵਿੱਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ... ਆਪਣੇ ਬੇਟੇ ਤੇ ਦਰਜ ਮਾਮਲੇ ਦੀ ਸਫਾਈ ਦਿੰਦੀਆਂ... ਕੁਲਵਿੰਦਰ ਦੇ ਪਿਤਾ ਨੇ ਕਿਹਾ... ਕਿ ਕਾਂਗ੍ਰਸ ਨੇ ਬਲਾਕ ਚੋਣਾਂ ਦੌਰਾਨ ਜੋ ਧੱਕੇਸ਼ਾਹੀ ਕੀਤੀ ਸੀ... ਉਸ ਵਿੱਚ ਕੁਲਵਿੰਦਰ ਨੇ ਆਪਣੇ ਬਚਾਅ ਲਈ ਗੋਲੀ ਚਲਾਈ ਸੀ।

  ਪਿੰਡਵਾਸੀਆਂ ਮੁਤਾਬਿਕ ਪਿਛਲੇ ਕੁਛ ਸਾਲਾਂ ਚ ਪਿੰਡ ਚ ਕਈ ਕੰਮ ਮੁਕੱਮਲ ਕਰਵਾਏ ਗਏ ਨੇ... ਪਰ ਜਿਹੜੇ ਕੰਮ ਬਚੇ ਨੇ.. ਉਨ੍ਹਾਂ ਚੋਂ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਮੁਖ ਹੈ।

  ਹੁਣ ਇਹ ਦੇਖਣਾਂ ਖਾਸ ਹੋਵੇਗਾ... ਕਿ ਲੋਕ ਜੇਲ ਚ ਬੈਠੇ ਕੁਲਵਿੰਦਰ ਨੂੰ... ਉਨ੍ਹਾਂ ਦੇ ਪਰਿਵਾਰ ਦੀ ਛਵੀ ਨੂੰ ਦੇਖਦੀਆਂ ਹੋਇਆਂ ...ਕਿਨ੍ਹਾਂ ਹੁੰਗਾਰਾ ਦਿੰਦੇ ਨੇ।
  First published:

  Tags: Akali Dal, Panchayat polls

  ਅਗਲੀ ਖਬਰ