ਖੇਤੀ ਕਨੂੰਨਾਂ ਨੂੰ ਲੈ ਕੇ ਕਾਂਗਰਸ ਦਾ ਦੋਗਲਾਪਨ ਆ ਰਿਹਾ ਸਾਹਮਣੇ- ਅਕਾਲੀ ਦਲ ਬਾਦਲ

 ਖੇਤੀ ਕਨੂੰਨਾਂ ਨੂੰ ਲੈ ਕੇ ਕਾਂਗਰਸ ਦਾ ਦੋਗਲਾਪਨ ਆ ਰਿਹਾ ਸਾਹਮਣੇ- ਅਕਾਲੀ ਦਲ ਬਾਦਲ

ਖੇਤੀ ਕਨੂੰਨਾਂ ਨੂੰ ਲੈ ਕੇ ਕਾਂਗਰਸ ਦਾ ਦੋਗਲਾਪਨ ਆ ਰਿਹਾ ਸਾਹਮਣੇ- ਅਕਾਲੀ ਦਲ ਬਾਦਲ

 • Share this:
  Avtar Singh Kamboj

  ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਗਲਾਪਣ ਕਰਨ ਦੇ ਆਰੋਪ ਲਗਾਏ ਹਨ ਅਤੇ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਅਤੇ ਸੀਨੀਅਰ ਅਕਾਲੀ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਕਾਗਜ਼ਾਂ ਵਿਚ ਅਤੇ ਸਰਕਾਰੀ ਕੰਮਾਂ ਦੇ ਆਦੇਸ਼ਾਂ ਵਿੱਚ ਕੁਝ ਹੋਰ ਕਰ ਰਹੀ ਹੈ ਅਤੇ ਕਿਸਾਨਾਂ ਕੋਲ ਵਿਖਾਵਾ ਕੁਝ ਹੋਰ ਕਰ ਰਹੀ ਹੈ। ਇਸ ਨਾਲ ਕਾਂਗਰਸ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਦੋਗਲਾਪਨ ਸਾਹਮਣੇ ਆ ਰਿਹਾ ਹੈ।

  ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਤਾਂ ਕਾਂਗਰਸ ਸਰਕਾਰ ਨੇ 2017 ਵਿੱਚ ਏ ਪੀ ਐਮ ਸੀ ਐਕਟ ਵਿੱਚ 4 ਸੋਧਾਂ ਕੀਤੀਆਂ, ਉਸ ਤੋਂ ਬਾਅਦ 2019 ਦੇ ਪਾਰਲੀਮਾਨੀ ਮੈਨੀਫੈਸਟੋ ਵਿੱਚ ਏ ਪੀ ਐਮ ਸੀ ਐਕਟ ਨੂੰ ਖਤਮ ਕਰਨ ਦੀ ਗੱਲ ਵੀ ਕਹੀ ਅਤੇ ਇਸਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਨਵੇ ਖੇਤੀ ਕਨੂੰਨ ਦੇ ਮੌਕੇ ਹਾਈ ਪਾਵਰ ਕਮੇਟੀ ਵਿੱਚ ਵੀ ਕੇਂਦਰ ਸਰਕਾਰ ਦੇ ਪੱਖ ਵਿੱਚ ਭੁਗਤ ਕੇ ਖੇਤੀ ਕਾਨੂੰਨਾਂ ਲਈ ਹਾਮੀ ਭਾਰੀ।

  ਉਨ੍ਹਾਂ ਕਿਹਾ ਕਿ ਕਾਂਗਰਸ ਲਗਾਤਾਰ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਰਹੀ ਅਤੇ ਦੂਜੇ ਪਾਸੇ ਕਿਸਾਨਾਂ ਦੇ ਕੋਲ ਜਾ ਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਕੇ ਕਾਂਗਰਸ ਸਰਕਾਰ ਅਪਣਾ ਦੋਗਲਾ ਪਣ ਦਿਖਾ ਕੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ। ਇਸ ਤਰ੍ਹਾਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਗਲਾਪਣ ਕਰ ਕੇ ਦੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ।
  Published by:Ashish Sharma
  First published: