Home /News /punjab /

Exit Polls 2022: ਅਕਾਲੀ ਦਲ ਨੇ ਕਿਹਾ-ਚੋਣ ਸਰਵੇਖਣਾਂ ’ਤੇ ਯਕੀਨ ਨਹੀਂ, ਕਾਂਗਰਸ ਬੋਲੀ-ਮੁੜ ਸਰਕਾਰ ਬਣਾਵਾਂਗੇ

Exit Polls 2022: ਅਕਾਲੀ ਦਲ ਨੇ ਕਿਹਾ-ਚੋਣ ਸਰਵੇਖਣਾਂ ’ਤੇ ਯਕੀਨ ਨਹੀਂ, ਕਾਂਗਰਸ ਬੋਲੀ-ਮੁੜ ਸਰਕਾਰ ਬਣਾਵਾਂਗੇ

Exit Polls 2022: ਅਕਾਲੀ ਦਲ ਨੇ ਕਿਹਾ-ਚੋਣ ਸਰਵੇਖਣਾਂ ’ਤੇ ਯਕੀਨ ਨਹੀਂ, ਕਾਂਗਰਸ ਬੋਲੀ-ਮੁੜ ਸਰਕਾਰ ਬਣਾਵਾਂਗੇ

Exit Polls 2022: ਅਕਾਲੀ ਦਲ ਨੇ ਕਿਹਾ-ਚੋਣ ਸਰਵੇਖਣਾਂ ’ਤੇ ਯਕੀਨ ਨਹੀਂ, ਕਾਂਗਰਸ ਬੋਲੀ-ਮੁੜ ਸਰਕਾਰ ਬਣਾਵਾਂਗੇ

Exit Polls Punjab : ਪੰਜਾਬ ਚੋਣਾਂ ਦੌਰਾਨ ਬਦਲਾਅ ਦੀ ਗੱਲ ਕਰਨ ਵਾਲੇ ਅੱਜ ਦੇ ਐਗਜ਼ਿਟ ਪੋਲ ਤੋਂ ਖ਼ੁਸ਼ ਨਜ਼ਰ ਆਏ ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ’ਚ ਖ਼ਾਮੋਸ਼ੀ ਛਾਈ ਹੋਈ ਹੈ। ਅਕਾਲੀ ਦਲ ਨੇ ਇੰਨਾਂ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ ਤੇ ਕਾਂਗਰਸ ਨੇ ਕਿਹਾ ਕਿ ਉਹ ਪੰਜਾਬ ਵਿੱਚ ਮੁੜ ਬਹੁਮਤ ਨਾਲ ਸਰਕਾਰ ਬਣਾ ਰਹੇ ਹਨ।  

ਹੋਰ ਪੜ੍ਹੋ ...
 • Share this:

  Exit Poll Results 2022 : ਐਗਜ਼ਿਟ ਪੋਲ 2022 ਦੇ ਨਤੀਜੇ ਮੁਤਾਬਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਪੰਜਾਬ ਚੋਣਾਂ ਦੌਰਾਨ ਬਦਲਾਅ ਦੀ ਗੱਲ ਕਰਨ ਵਾਲੇ ਅੱਜ ਦੇ ਐਗਜ਼ਿਟ ਪੋਲ ਤੋਂ ਖ਼ੁਸ਼ ਨਜ਼ਰ ਆਏ ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ’ਚ ਖ਼ਾਮੋਸ਼ੀ ਛਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

  ਦਲਜੀਤ ਸਿੰਘ ਚੀਮਾ ਨੇ ਚੋਣ ਸਰਵੇਖਣਾਂ ਦੇ ਪ੍ਰਤੀਕਰਮ ’ਚ ਕਿਹਾ, ‘‘ਸਾਨੂੰ ਚੋਣਾਂ ਤੋਂ ਪਹਿਲਾਂ ਤੇ ਮਗਰੋਂ ਕੀਤੇ ਚੋਣ ਸਰਵੇਖਣਾਂ ’ਤੇ ਯਕੀਨ ਨਹੀਂ ਹੈ। ਪਿਛਲੀਆਂ ਚੋਣਾਂ ਮੌਕੇ ਵੀ ਇਹ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਏ ਸੀ ਤੇ ਐਤਕੀਂ ਫਿਰ ਚੋਣ ਪੰਡਿਤ ਗ਼ਲਤ ਸਾਬਤ ਹੋਣਗੇ। ਅਕਾਲੀ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਉਣਗੇ।’’

  ਅਸੀਂ ਸਪੱਸ਼ਟ ਬਹੁਮੱਤ ਨਾਲ ਮੁੜ ਸਰਕਾਰ ਬਣਾਵਾਂਗੇ: ਚੌਧਰੀ

  ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚੋਣ ਸਰਵੇਖਣਾਂ ਵਿਚਲੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ, ‘‘ਸਾਡੀ ਪਾਰਟੀ ਸਪਸ਼ਟ ਬਹੁਮੱਤ ਨਾਲ ਸਰਕਾਰ ਬਣਾੲੇਗੀ। ਚੋਣਾਂ ਤੋਂ ਪਹਿਲਾਂ ਆਖਰੀ ਕੁਝ ਦਿਨਾਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਨੇ ਵੇਖਿਆ ਹੈ। ਉਨ੍ਹਾਂ ਨੇ ਰੌਸ਼ਨ ਭਵਿੱਖ ਵੇਖਿਆ ਹੈ, ਜੋ ਸਿਰਫ਼ ਸਾਡੇ ਸੱਤਾ ਵਿੱਚ ਆਉਣ ’ਤੇ ਸੰਭਵ ਹੈ।’’ ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਸਰਵੇਖਣਾਂ ਨੂੰ ‘ਬੇਬੁਨਿਆਦ’ ਕਰਾਰ ਦਿੱਤਾ ਹੈ।

  ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਜਿਨ੍ਹਾਂ ਵਿਚ ਅਸਲ ਤਸਵੀਰ ਸਾਹਮਣੇ ਆਵੇਗੀ ਪਰ ਐਗਜ਼ਿਟ ਪੋਲ ਨੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਐਗਜ਼ਿਟ ਪੋਲ 2022 ਦੇ ਨਤੀਜੇ ਵਿੱਚ ਉੱਤਰ ਪ੍ਰਦੇਸ਼ 'ਚ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਗੋਆ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਜਾਪਦੀ ਹੈ। ਮਨੀਪੁਰ ਵਿੱਚ ਵੀ ਭਾਜਪਾ ਦੀ ਸਰਕਾਰ ਵਾਪਸੀ ਕਰ ਰਹੀ ਹੈ। ਦੂਜੇ ਪਾਸੇ ਉੱਤਰਾਖੰਡ ਲਈ ਐਗਜ਼ਿਟ ਪੋਲ ਦੇ ਨਤੀਜੇ ਵੱਖਰੇ ਹਨ।

  Published by:Sukhwinder Singh
  First published:

  Tags: Exit Polls Punjab, Punjab Congress, Shiromani Akali Dal