• Home
 • »
 • News
 • »
 • punjab
 • »
 • AKALI DAL IT CELL ABUSES ME SAMYUKTA KISAN MORCHA LEADER BALVIR RAJEWAL

ਅਕਾਲੀ ਦਲ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼, IT ਸੈੱਲ ਮੈਨੂੰ ਗਾਲ਼ਾਂ ਕੱਢਦਾ : ਬਲਵੀਰ ਰਾਜੇਵਾਲ

ਕਿਸਾਨ ਆਗੂ ਬਲਵੀਰ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਆਈਟੀ ਸੈੱਲ ਮੈਨੂੰ ਗਾਲ਼ਾਂ ਕੱਢਦਾ ਹੈ। ਸਾਡੇ ਕੋਲ ਉਨ੍ਹਾਂ ਨੂੰ ਘੇਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਰ ਉਹ ਲੋਕਾਂ ਤੋਂ ਪਰੇਸ਼ਾਨ ਹਨ।

ਅਕਾਲੀ ਦਲ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼, IT ਸੈੱਲ ਮੈਨੂੰ ਗਾਲ਼ਾਂ ਕੱਢਦਾ : ਬਲਵੀਰ ਰਾਜੇਵਾਲ

ਅਕਾਲੀ ਦਲ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੀਤੀ ਕੋਸ਼ਿਸ਼, IT ਸੈੱਲ ਮੈਨੂੰ ਗਾਲ਼ਾਂ ਕੱਢਦਾ : ਬਲਵੀਰ ਰਾਜੇਵਾਲ

 • Share this:
  ਚੰਡੀਗੜ੍ਹ :  ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੋ ਦੇ ਆਗੂ ਬਲਬੀਰ ਰਾਜੇਵਾਲ ਨੇ ਕਿਹਾ ਕਿ ਕੱਲ੍ਹ ਹੋਈ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਦਲ ਦੇ ਅਧਿਕਾਰੀ ਮੇਰੇ ਨਾਲ ਸੰਪਰਕ ਵਿੱਚ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਡੇ ਕੋਲ ਇੱਕ ਵੀਡੀਓ ਵੀ ਹੈ, ਜਦੋਂ ਅਕਾਲੀ ਦਲ ਦੇ ਨੇਤਾ ਵਾਹਨਾਂ ਵਿੱਚ ਸ਼ਰਾਬ ਰੱਖ ਕੇ ਲੈ ਕੇ ਜਾ ਰਹੇ ਸਨ ਪਰ ਅਸੀਂ ਇਸਨੂੰ ਜਨਤਕ ਨਹੀਂ ਕਰ ਰਹੇ। ਉਨ੍ਹਾਂ ਕਿਹਾ ਜੇ ਅਕਾਲੀ ਦਲ ਸਾਡਾ ਹਿਮਾਇਤੀ ਹੁੰਦਾ, ਤਾਂ ਉਹ ਪ੍ਰੈਸ ਕਾਨਫਰੰਸ ਨਾ ਕਰਦਾ ਪਰ ਸਾਡੇ ਨਾਲ ਗੱਲਬਾਤ ਕਰਦਾ। ਸਾਨੂੰ ਅਕਾਲੀ ਦਲ 'ਤੇ ਅਫਸੋਸ ਹੈਸ ਕਿਉਂਕਿ ਉਨ੍ਹਾਂ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।

  ਇਸ ਤੋਂ ਇਲਾਵਾ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਆਈਟੀ ਸੈੱਲ ਮੈਨੂੰ ਗਾਲ਼ਾਂ ਕੱਢਦਾ ਹੈ। ਸਾਡੇ ਕੋਲ ਉਨ੍ਹਾਂ ਨੂੰ ਘੇਰਨ ਦਾ ਕੋਈ ਪ੍ਰੋਗਰਾਮ ਨਹੀਂ ਹੈ ਪਰ ਉਹ ਲੋਕਾਂ ਤੋਂ ਪਰੇਸ਼ਾਨ ਹਨ।

  ਰਾਜੇਵਾਲ ਨੇ ਕਿਹਾ ਕਿ ਅਸੀਂ ਯੂਐਨ ਜੀਬੀ ਕਿਸਾਨ ਸੰਮੇਲਨ ਵਿੱਚ ਇਹ ਨਹੀਂ ਕਿਹਾ ਸੀ ਕਿ ਸਾਨੂੰ ਉੱਥੇ ਇੰਨਾ ਵੱਡਾ ਹਜ਼ੂਮ ਲੈਕੇ ਜਾਣਾ ਚਾਹੀਦਾ ਹੈ, ਸਗੋਂ ਅਸੀਂ ਕਿਹਾ ਸੀ ਕਿ ਸਾਨੂੰ ਉਨ੍ਹਾਂ ਵਿਧਾਇਕਾਂ ਨੂੰ ਉੱਥੇ ਲੈ ਜਾਣਾ ਚਾਹੀਦਾ ਹੈ, ਜੋ ਕਿ ਨਹੀਂ ਹੋਇਆ।

  ਇਸ ਦੇ ਨਾਲ ਹੀ ਕਿਸਾਨਾਂ ਦੀ ਕੋਈ ਗੱਲ ਨਹੀਂ ਹੋਈ, ਉਨ੍ਹਾਂ ਨੇ ਕਿਸਾਨਾਂ ਦਾ ਕੋਈ ਝੰਡਾ ਨਹੀਂ ਚੁੱਕਿਆ। ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਬੇਅਦਬੀ ਦਾ ਕੋਈ ਜਵਾਬ ਨਹੀਂ ਮਿਲਿਆ ਅਤੇ ਨਾ ਹੀ ਰਾਮ ਰਹੀਮ ਬਾਬਾ ਨਾਲ ਸਬੰਧਾਂ ਦਾ ਜਵਾਬ ਮਿਲਿਆ ਸੀ।

  ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਬਾਰੇ ਗੱਲ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਬੀਬਾ ਕੋਲ ਕਾਨੂੰਨ ਪਾਸ ਹੋਣ ਤੋਂ ਪਹਿਲਾ ਕੈਬਿਨੇਟ ਨੋਟ ਨਹੀਂ ਪਹੁੰਚੇ ਸੀ। ਜੇ ਉਸ ਵੇਲੇ ਵਿਰੋਧ ਕੀਤਾ ਸੀ ਤਾਂ ਉਸਦੇ ਮਿੰਟ ਨੋਟ ਲੋਕਾਂ ਸਾਹਮਣੇ ਪੇਸ਼ ਕਰਨ।
  Published by:Sukhwinder Singh
  First published: