ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ- ਮਹੇਸ਼ਇੰਦਰ ਗਰੇਵਾਲ

News18 Punjabi | News18 Punjab
Updated: January 14, 2020, 4:52 PM IST
share image
ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ- ਮਹੇਸ਼ਇੰਦਰ ਗਰੇਵਾਲ
ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ- ਮਹੇਸ਼ਇੰਦਰ ਗਰੇਵਾਲ,

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਫ਼ਦ ਮਿਲਿਆ ਸੀ ਅਤੇ ਕਾਫੀ ਗੱਲਬਾਤ ਸਾਰਥਕ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਰਿਹਾਈ ਦੀ ਜਲਦ ਹੀ ਉਮੀਦ ਜਾਗੀ ਹੈ।

  • Share this:
  • Facebook share img
  • Twitter share img
  • Linkedin share img
ਬੀਤੇ ਦਿਨੀਂ ਅਕਾਲੀ ਦਲ ਦਾ ਵਫਦ ਰਾਜੋਆਣਾ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚਿਆ ਸੀ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਵੀ ਮੌਜੂਦ ਸਨ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅਮਿਤ ਸ਼ਾਹ ਦੇ ਨਾਲ ਉਨ੍ਹਾਂ ਦੀ ਕਾਫ਼ੀ ਸਾਰਥਕ ਗੱਲਬਾਤ ਹੋਈ ਹੈ ਅਤੇ ਲੱਗਦਾ ਹੈ ਕਿ ਜਲਦ ਹੀ ਰਾਜੋਆਣਾ ਦੀ ਰਿਹਾਈ ਹੋ ਜਾਵੇਗੀ।  ਇਸ ਮੌਕੇ ਸੁਖਦੇਵ ਅਤੇ ਪਰਮਿੰਦਰ ਢੀਂਡਸਾ ਦੀ ਪਾਰਟੀ ਚੋਂ ਮੁਅੱਤਲੀ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਕਾਲੀ ਦਲ ਨੂੰ ਬਾਦਲਾਂ ਤੋਂ ਨਹੀਂ ਸਗੋਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ।

ਗਰੇਵਾਲ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਵਫ਼ਦ ਮਿਲਿਆ ਸੀ ਅਤੇ ਕਾਫੀ ਗੱਲਬਾਤ ਸਾਰਥਕ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਰਿਹਾਈ ਦੀ ਜਲਦ ਹੀ ਉਮੀਦ ਜਾਗੀ ਹੈ ਉਧਰ ਨਾਲ ਹੀ ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਵੱਲੋਂ ਲਗਾਤਾਰ ਅਕਾਲੀ ਦਲ ਖਿਲਾਫ ਪ੍ਰੈੱਸ ਕਾਨਫਰੰਸਾਂ ਕਰਨ ਨੂੰ ਲੈ ਕੇ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੂੰ ਬਾਦਲ ਤੋਂ ਮੁਕਤੀ ਦੀ ਨਹੀਂ ਸਗੋਂ ਢੀਂਡਸਾ ਪਰਿਵਾਰ ਤੋਂ ਮੁਕਤੀ ਦੀ ਲੋੜ ਸੀ।

ਪਰਮਜੀਤ ਸਿੰਘ ਸਰਨਾ ਨਾਲ ਪ੍ਰੈੱਸ ਕਾਨਫਰੰਸ ਕਰਨ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਸਰਨਾ ਕਾਂਗਰਸ ਦੇ ਹੀ ਟੀਮ ਮੈਂਬਰ ਨੇ ਜਿਸ ਤੋਂ ਜ਼ਾਹਿਰ ਹੈ ਕਿ ਢੀਂਡਸਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਛਤਰ ਛਾਇਆ ਹੇਠ ਇਹ ਸਾਰਾ ਡਰਾਮਾ ਰਚ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਹੁਣ ਆਪਣੇ ਤੇ ਯਕੀਨ ਨਹੀਂ ਰਿਹਾ ਇਸ ਕਰਕੇ ਉਹ ਅਜਿਹੀਆਂ ਕੋਝੀ ਹਰਕਤਾਂ ਕਰ ਰਹੇ ਹਨ। ਉਧਰ ਨਵਜੋਤ ਸਿੰਘ ਸਿੱਧੂ ਦੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਜਟ ਨੂੰ ਲੈ ਕੇ ਬੁਲਾਈਆਂ ਜਾ ਰਹੀਆਂ ਮੀਟਿੰਗਾਂ ਚ ਸ਼ਾਮਿਲ ਨਾ ਹੋਣ ਤੇ ਗਰੇਵਾਲ ਨੇ ਕਿਹਾ ਕਿ ਉਹ ਸਮਝਦਾਰ ਹਨ ਕਿਉਂਕਿ ਜਦੋਂ ਸਰਕਾਰ ਦੇ ਖਜ਼ਾਨੇ ਵਿਚ ਪੈਸੇ ਹੀ ਨਹੀਂ ਮੈਂ ਤਾਂ ਉਹ ਬਜਟ ਫਿਰ ਕਿਸ ਗੱਲ ਦਾ ਬਣਾ ਰਹੇ ਹਨ।
 
First published: January 14, 2020
ਹੋਰ ਪੜ੍ਹੋ
ਅਗਲੀ ਖ਼ਬਰ