Home /News /punjab /

ਜਾਖੜ ਨੇ ਸਕੂਲ ਤਾਂ ਬਦਲ ਲਿਆ ਪਰ ਬਸਤਾ ਹਾਲੇ ਪੁਰਾਣੇ ਸਕੂਲ ਵਾਲਾ ਹੀ ਚੱਕੀ ਫਿਰਦੇ ਨੇ: ਅਕਾਲੀ ਦਲ

 • Share this:
  ਅਕਾਲੀ ਦਲ ਨੇ ਹਾਲ ਹੀ ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਤਿੱਖੇ ਸਵਾਲ ਕੀਤੇ ਹਨ।

  ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਆਖਿਆ ਹੈ ਕਿ 'ਜਾਖੜ ਸਾਹਿਬ ਨੇ ਸਕੂਲ ਤਾਂ ਬਦਲ ਲਿਆ ਪਰ ਬਸਤਾ ਹਾਲੇ ਪੁਰਾਣੇ ਸਕੂਲ ਵਾਲਾ ਹੀ ਚੱਕੀ ਫਿਰਦੇ ਨੇ। ਜਨਾਬ ਹੁਣ ਅਕਾਲੀਆਂ ਦੇ ਨਾਲ-ਨਾਲ ਥੋੜਾ ਬਹੁਤਾ ਰਾਹੁਲ-ਸੋਨੀਆ ਦੀਆਂ ਈਡੀ ਦੀਆਂ ਪੇਸ਼ੀਆਂ ਬਾਰੇ ਵੀ ਬੋਲਿਆ ਕਰੋ।''

  ਦੱਸ ਦਈਏ ਕਿ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੱਲ੍ਹ ਕਾਂਗਰਸ ਆਗੂ ਰਾਹੁਲ ਗਾਂਧੀ ਤੋਂ ਕਰੀਬ ਦਸ ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਗਈ।

  ਈਡੀ ਨੇ ਰਾਹੁਲ ਨੂੰ ਮੰਗਲਵਾਰ ਨੂੰ ਮੁੜ ਤੋਂ ਪੇਸ਼ ਹੋਣ ਲਈ ਕਿਹਾ ਹੈ। ਈਡੀ ਦਫ਼ਤਰ ’ਤੇ ਜਦੋਂ ਰਾਹੁਲ ਪਹੁੰਚੇ ਤਾਂ ਉਨ੍ਹਾਂ ਨਾਲ ਪਾਰਟੀ ਦੇ ਕਈ ਆਗੂ ਅਤੇ ਹਮਾਇਤੀ ਹਾਜ਼ਰ ਸਨ ਪਰ ਉਨ੍ਹਾਂ ਨੂੰ ਦਫ਼ਾ 144 ਦੀ ਉਲੰਘਣਾ ਦੇ ਦੋਸ਼ ਹੇਠ ਹਿਰਾਸਤ ’ਚ ਲੈ ਲਿਆ ਗਿਆ।

  ਰਾਹੁਲ ਦੇ ਈਡੀ ਦਫ਼ਤਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਹੀ ਕਈ ਕਾਂਗਰਸ ਆਗੂ ਅਤੇ ਪਾਰਟੀ ਵਰਕਰ ਸੜਕਾਂ ’ਤੇ ਉਤਰ ਆਏ ਸਨ।
  Published by:Gurwinder Singh
  First published:

  Tags: Shiromani Akali Dal, Sunil Jakhar

  ਅਗਲੀ ਖਬਰ