ਭਾਜਪਾ ਆਗੂ ਹਰਜੀਤ ਗਰੇਵਾਲ ਨੇ ਆਖਿਆ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ 12 ਤੋਂ 15 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਕਾਲੀ ਦਲ ਉਤੇ ਲਾਏ ਦੋਸ਼ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਲਕੁਲ ਸਹੀ ਆਖਿਆ ਹੈ, ਇਨ੍ਹਾਂ ਨੇ ਸਾਨੂੰ ਧੋਖਾ ਦਿੱਤਾ। ਪਹਿਲਾਂ ਤਾਂ ਇਨ੍ਹਾਂ ਨੇ ਖੇਤੀ ਕਾਨੂੰਨ ਬਣਵਾ ਲਏ ਤੇ ਬਾਅਦ ਵਿਚ ਸਮਝੌਤਾ ਤੋੜ ਕੇ ਸਾਨੂੰ ਇਕੱਲੇ ਛੱਡ ਗਏ।
ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਖੇਤੀ ਕਾਨੂੰਨਾਂ ਦੀਆਂ ਸਿਫਤਾਂ ਕਰਦਾ ਰਿਹਾ ਤੇ ਬਾਅਦ ਵਿਚ ਪਿੱਛੇ ਹਟ ਗਿਆ। ਇਸ ਲ਼ਈ ਅਕਾਲੀ ਦਲ ਨੇ ਗੱਠਜੋੜ ਧਰਮ ਨਹੀਂ ਨਿਭਾਇਆ।
ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਅਕਾਲੀ ਨੇ ਔਖੇ ਵੇਲੇ ਸਾਡਾ ਸਾਥ ਦਿੱਤਾ। ਪਰ ਭਾਈਵਾਲੀ 50-50 ਦੀ ਹੁੁੰਦੀ ਹੀ ਪਰ ਅਕਾਲੀ ਦਲ ਨੇ ਉਨ੍ਹਾਂ (ਭਾਜਪਾ) ਨੂੰ ਬਣਦੇ ਹੱਕ ਤੋਂ ਵਾਂਝਾ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵਾਰੀ ਮਜ਼ਬੂਤੀ ਦੀ ਹਾਲਤ ਵਿਚ ਨਹੀਂ ਹੈ। ਇਨ੍ਹਾਂ ਨੂੰ 12 ਤੋਂ 15 ਸੀਟਾਂ ਤੋਂ ਵੱਧ ਨਹੀਂ ਮਿਲਣੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 2022, Assembly Elections 2022, Punjab Assembly election 2022, Punjab BJP, Punjab Election 2022, Shiromani Akali Dal