ਅਕਾਲੀ ਦਲ ਬਣੇਗਾ ਵਿਧਾਨ ਸਭਾ 'ਚ ਮੁਲਾਜ਼ਮਾਂ ਦੀ ਅਵਾਜ਼! 

News18 Punjabi | News18 Punjab
Updated: February 23, 2021, 9:03 PM IST
share image
ਅਕਾਲੀ ਦਲ ਬਣੇਗਾ ਵਿਧਾਨ ਸਭਾ 'ਚ ਮੁਲਾਜ਼ਮਾਂ ਦੀ ਅਵਾਜ਼! 
ਅਕਾਲੀ ਦਲ ਬਣੇਗਾ ਵਿਧਾਨ ਸਭਾ 'ਚ ਮੁਲਾਜ਼ਮਾਂ ਦੀ ਅਵਾਜ਼!  (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਅਕਾਲੀ ਦਲ ਵਿਧਾਇਕ ਚੰਦੂਮਾਜਰਾ ਨੇ ਪੰਜਾਬ ਵਿਧਾਨ ਸਭਾ ਨੂੰ ਲਿਖੇ ਪੱਤਰ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਜ਼ਿਕਰ ਕੀਤਾ ਹੈ। ਪੱਤਰ ਮੁਤਾਬਕ “ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਦੇ ਕੇਂਦਰੀ ਪੇਅ ਕਮਿਸ਼ਨਾਂ ਦੀਆ ਸਿਫਾਰਿਸ਼ਾਂ 'ਤੇ ਤਨਖਾਹਾਂ ਦੇਣ ਦੇ ਫ਼ੈਸਲੇ ਨੂੰ ਰੱਦ ਕਰਦੀ ਏ, ਬੜੇ ਲੰਬੇ ਸੰਘਰਸ਼ਾਂ ਅਤੇ ਪੰਜਾਬ ਦੇ ਸੱਭਿਆਚਾਰ, ਰਹਿਣ- ਸਹਿਣ , ਭੂਗੋਲਿਕ ਸਥਿਤੀ ਅਤੇ ਹੋਰ ਅਹਿਮ ਨੁਕਤਿਆਂ ਨੂੰ ਸਾਹਮਣੇ ਰੱਖਦੇ ਹੋਏ ਪੰਜਾਬ ਦਾ ਆਪਣਾ ਪੇਅ ਕਮਿਸ਼ਨ ਬਣਿਆਂ ਸੀ ਅਤੇ ਉਹ ਪੇਅ ਕਮਿਸ਼ਨਾਂ ਦੀਆਂ ਸਿਫਾਰਿਸ਼ਾ ਨਾਲ ਹੁਣ ਤੱਕ ਤਨਖ਼ਾਹ ਸਕੇਲ ਲਾਗੂ ਕੀਤੇ ਜਾਂਦੇ ਰਹੇ ਨੇ। ਨਵਾਂ ਫੈਸਲਾ ਉਪਰੋਕਤ ਭਾਵਨਾਵਾਂ ਅਤੇ ਜ਼ਮੀਨੀ ਹਕੀਕਤ ਤੋਂ ਬਿਲਕੁਲ ਉਲਟ ਹੈ, ਜਿਸ ਨਾਲ ਮੁਲਾਜ਼ਮ ਵਰਗ ਦਾ ਭਾਰੀ ਨੁਕਸਾਨ ਹੋਵੇਗਾ , ਇਸ ਲਈ ਇਸ ਮੁਲਾਜ਼ਮ ਮਾਰੂ ਫ਼ੈਸਲੇ ਨੂੰ ਇਹ ਸਦਨ ਰੱਦ ਕਰਦਾ ਹੈ।

ਇਸਦੇ ਨਾਲ ਹੀ ਮੁਲਾਜ਼ਮਾਂ ਨੂੰ ਪਿਛਲੇ ਸਾਲਾਂ ਦੀਆਂ ਲਟਕਦੀਆਂ ਡੀਏ ਦੀਆ ਕਿਸ਼ਤਾਂ ਅਤੇ ਉਸ ਤੋਂ ਪਹਿਲਾਂ ਰਹਿੰਦੇ ਬਕਾਏ ਨਾਂ ਮਿਲਣ ਕਾਰਨ ਅਤੇ ਸੱਤਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਨਾਂ ਆਉਣ ਕਰਕੇ ਮੁਲਾਜ਼ਮ ਮਾਨਸਿਕ ਪਰੇਸ਼ਾਨੀ ਅਤੇ ਬੁਰੇ ਹਾਲਾਤ ਵਿੱਚ ਹਨ, ਇਸ ਲਈ ਇਹ ਤੁਰੰਤ ਪ੍ਰਭਾਵ ਨਾਲ ਡੀਏ ਦੀਆ ਕਿਸ਼ਤਾਂ ਦੇਣ ਅਤੇ ਸੱਤਵੇਂ ਪੇਅ ਕਮਿਸ਼ਨ ਦੀ ਰਿਪੋਰਟ ਲੈ ਕੇ ਮੁਲਾਜ਼ਮ ਪੱਖੀ ਸਿਫਾਰਿਸ਼ਾ ਲਾਗੂ ਕੀਤੀਆਂ ਜਾਣ।

ਪੰਜਾਬ ਸਰਕਾਰ ਵੱਲੋਂ ਰੀ-ਸਟਰਕਚਰਿੰਗ ਦੇ ਨਾਂ 'ਤੇ ਵੱਖ ਵੱਖ ਵਿਭਾਗਾਂ ਵਿੱਚ ਵੱਡੀ ਗਿਣਤੀ ਪ੍ਰਵਾਨਿਤ ਅਸਾਮੀਆਂ ਖਤਮ ਕਰਨ ਦਾ ਜੋ ਫੈਸਲਾ ਕੀਤਾ ਗਿਆ ਏ ਉਸ ਨਾਲ ਪ੍ਰਸ਼ਾਸਨਿਕ ਕਾਰਜ ਵਿਵਹਾਰ ਵਿੱਚ ਵੱਡੀ ਖੜੌਤ ਆਉਣ ਦੀ ਸੰਭਾਵਨਾ ਏ, ਮੁਲਾਜ਼ਮ ਜਥੇਬੰਦੀਆਂ ਦੀ ਬਿਨਾ ਸਲਾਹ ਲਏ ਅਤੇ ਵਿਧਾਨ ਸਭਾ ਵਿੱਚ ਅਜਿਹੇ ਅਹਿਮ ਮਸਲੇ 'ਤੇ ਬਿਨਾਂ ਵਿਚਾਰ ਕੀਤੇ ਲਿਆ ਗਿਆ ਫੈਸਲਾ ਤੁਰੰਤ ਪ੍ਰਭਾਵ ਨਾਲ ਵਾਪਸ ਲਿਆ ਜਾਣਾ ਚਾਹੀਦਾ ਹੈ।
ਵਿਧਾਇਕ ਚੰਦੂਮਾਜਰਾ ਨੇ ਅਖੀਰ ਵਿੱਚ ਲਿਖਿਆ ਹੈ ਕਿ ਇਹ ਠੋਸ ਪ੍ਰਸਤਾਵ ਹੈ ਇਸ ਲਈ ਇਸ 'ਤੇ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮ 77 ਅਧੀਨ ਸਦਨ ਦੀ ਵੋਟ ਲੈ ਕੇ ਇਸਨੂੰ ਪਾਸ ਕੀਤਾ ਜਾਵੇ।
Published by: Ashish Sharma
First published: February 23, 2021, 9:01 PM IST
ਹੋਰ ਪੜ੍ਹੋ
ਅਗਲੀ ਖ਼ਬਰ