ਮਨੋਜ ਸ਼ਰਮਾ
ਪਟਿਆਲਾ : ਜੂਨ 1984 ਵਿਖੇ ਸ਼ਹੀਦ ਹੋਏ ਮਹਾਨ ਸ਼ਖਸ਼ੀਅਤਾਂ ਅਤੇ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਪਾਠ ਰੱਖੇ ਗਏ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਸਨੋਰ ਤੋਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਮੁੱਖ ਤੌਰ ਤੇ ਪਹੁੰਚੇ। ਗੱਲਬਾਤ ਦੌਰਾਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜੂਨ 1984 ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅੱਜ ਅਸੀਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਜੋ ਉਸ ਵੇਲੇ ਕੌਮ ਦੀ ਰਾਖੀ ਲਈ ਸ਼ਹੀਦ ਹੋਏ ਸੀ।
ਉਥੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਤੋਂ ਬਾਅਦ ਕਿਹਾ ਕਿ ਇਹ ਇਕ ਵਧੀਆ ਸੰਦੇਸ਼ ਹੈ ਸਿੱਖ ਕੌਮ ਨੂੰ ਸ਼ੂਟਿੰਗ ਰੇਂਜ ਬਨਾਉਣੇ ਚਾਹੀਦੇ ਹਨ ਅਤੇ ਲਾਈਸੰਸ ਵਾਲੇ ਹਥਿਆਰ ਰਖਣੇ ਚਾਹੀਦੇ ਹਨ। ਇਹ ਗੁਰੂਆਂ ਦੇ ਰਾਹ ਤੇ ਚੱਲਣ ਵਾਲਾ ਸੰਦੇਸ਼ ਹੈ। ਗੁਰੂ ਮਹਾਰਾਜ ਨੇ ਨਿਆਂ ਅਤੇ ਜਬਰ ਦਾ ਮੁਕਾਬਲਾ ਕਰਨ ਦੇ ਲਈ ਖਾਲਸੇ ਨੂੰ ਤਿਆਰ-ਬਰ-ਤਿਆਰ ਕੀਤਾ। ਕਿਸੇ ਤੇ ਜ਼ਬਰ ਕਰਨ ਤੇ ਅੱਤਿਆਚਾਰ ਕਰਨ ਲਈ ਨਹੀਂ ਕੀਤਾ। ਉਸੇ ਰਾਹ ਤੇ ਚਲਣ ਦੇ ਲਈ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਇਆ ਹੈ। ਕੇਂਦਰ ਸਰਕਾਰ ਦੀ ਤਰਫ ਤੋਂ ਜੈੱਢ ਸੁਰੱਖਿਆ ਨੂੰ ਵਾਪਸ ਕੀਤਾ ਗਿਆ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਹੈ।
ਸੰਗਰੂਰ ਜ਼ਮੀਨੀ ਚੋਣ ਦੇ ਲਈ ਪੰਥਕ ਸੀਟ ਜੋ ਦਿੱਤੀ ਗਈ ਹੈ। ਉਹ ਸਾਰੇ ਹੀ ਕੌਮ ਦਾ ਫੈਸਲਾ ਹੈ ਅਸੀਂ ਹੁਣ ਸਿਮਰਨਜੀਤ ਸਿੰਘ ਮਾਨ ਨੂੰ ਮਿਲਾਂਗੇ ਅਤੇ ਉਨ੍ਹਾਂ ਨੂੰ ਅਪੀਲ ਵੀ ਕਰਾਂਗੇ ਜੋ ਕੌਮ ਦਾ ਫੈਸਲਾ ਹੈ। ਉਸ ਦਾ ਸਾਥ ਦੇਣ ਬੇਸ਼ੱਕ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਨਾਮਜ਼ਦਗੀ ਦਾਖਲ ਕਰ ਲਈ ਹੈ ਕਿ 9 ਤਰੀਕ ਤੱਕ ਵਾਪਿਸ ਲੈਣ ਦਾ ਸਮਾਂ ਹੈ। ਅਸੀਂ ਉਨ੍ਹਾਂ ਨੂੰ ਮਿਲੇ ਅਤੇ ਕੌਮ ਦਾ ਸਾਥ ਦੇਣ ਲਈ ਆਖਾਂਗੇ।
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਚ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੇ ਮਾਮਲੇ ਚੋਂ ਭੱਜ ਰਹੀ ਹੈ ਕਿਉਂਕਿ ਜਦੋਂ ਤਕ ਕੇਂਦਰ ਸਰਕਾਰ ਨੂੰ ਪੰਜਾਬ ਦੀ ਸਰਕਾਰ ਲਿਖ ਕੇ ਨਹੀਂ ਦੇਵੇਗੀ ਤਾਂ ਉਸ ਸਮੇਂ ਤੱਕ ਜਾਂਚ ਨਹੀਂ ਹੋਵੇਗੀ। ਜੇਕਰ ਪੰਜਾਬ ਸਰਕਾਰ ਇਸ ਮਾਮਲੇ ਤੇ ਗੰਭੀਰਤਾ ਲੈਂਦੀ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਚੰਡੀਗੜ੍ਹ ਜਾ ਕੇ ਮੁਲਾਕਾਤ ਨਾ ਕਰਨੀ ਪੇਂਦੀ। ਪੰਜਾਬ ਦੀ ਸਰਕਾਰ ਡਰੀ ਹੋਈ ਹੈ। ਇਸ ਕਰਕੇ ਕੇਂਦਰੀ ਏਜੰਸੀਆਂ ਤੋਂ ਜਾਂਚ ਨਹੀਂ ਕਰਵਾ ਰਹੀ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਉਨ੍ਹਾਂ ਦਾ ਪਰਦਾਫਾਸ਼ ਨਾ ਹੋ ਜਾਵੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akal takht, Giani harpreet singh, Patiala, Prem Singh Chandumajra, Shiromani Akali Dal