ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਅਕਾਲੀ ਸਰਪੰਚ ਦੀ ਸ਼ੱਕੀ ਹਾਲਾਤ ‘ਚ ਮੌਤ


Updated: May 16, 2018, 5:55 PM IST
ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਅਕਾਲੀ ਸਰਪੰਚ ਦੀ ਸ਼ੱਕੀ ਹਾਲਾਤ ‘ਚ ਮੌਤ
ਗੈਂਗਸਟਰ ਵਿੱਕੀ ਗੌਂਡਰ ਨੂੰ ਪਨਾਹ ਦੇਣ ਵਾਲੇ ਅਕਾਲੀ ਸਰਪੰਚ ਦੀ ਸ਼ੱਕੀ ਹਾਲਤ ‘ਚ ਮੌਤ

Updated: May 16, 2018, 5:55 PM IST
ਗੁਰਦਾਸਪੁਰ ਦੇ ਪਿੰਡ ਤਲਵੰਡੀ ਬਥੁਨਗੜ੍ਹ ਦੇ 28 ਸਾਲਾ ਅਕਾਲੀ ਦਲ ਦੇ ਮੌਜੂਦਾ ਸਰਪੰਚ ਜਗਰੂਪ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਸਰਪੰਚ ਗੈਂਗਸਟਰ ਵਿਕੀ ਗੌਂਡਰ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਜ਼ਮਾਨਤ ਉੱਤੇ ਆਇਆ ਹੋਇਆ ਸੀ। ਉਹ ਸ਼ਰਾਬ ਦੇ ਠੇਕੇਦਾਰ ਨਾਲ ਕੰਮ ਕਰਦਾ ਸੀ। ਉਹ ਸਵੇਰੇ ਘਰੋਂ ਨਿਕਲਿਆ ਤੇ ਰਾਤ ਨੂੰ ਬਾਹਰ ਵਾਪਸ ਨਾ ਆਇਆ। ਉਸ ਦੀ ਲਾਸ਼ ਪਿੰਡ ਦੇ ਨਾਲੇ ਤੋਂ ਮਿਲੀ। ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਕੱਲ੍ਹ ਸਵੇਰੇ ਸਕੂਟਰੀ ਉੱਤੇ ਕੰਮ ਉੱਤੇ ਨਿਕਲਿਆ ਸੀ ਅਤੇ ਰਾਤ ਤੱਕ ਘਰ ਨਹੀਂ ਪਹੁੰਚਿਆ। ਉਨ੍ਹਾਂ  ਦੇ ਵਾਰ-ਵਾਰ ਫ਼ੋਨ ਕਰਨ ਉੱਤੇ ਵੀ ਨਾ ਚੁੱਕਿਆ। ਅੱਜ ਸਵੇਰੇ ਜ਼ਫਰਵਾਲ ਪਿੰਡ ਦੇ ਸਰਪੰਚ ਦਾ ਫ਼ੋਨ ਆਇਆ ਕਿ ਜਗਰੂਪ ਸਿੰਘ ਦੀ ਲਾਸ਼ ਨਾਲੇ ਦੇ ਕੋਲ ਪਈ ਹੈ। ਪੁਲਿਸ ਨੂੰ ਸੂਚਨਾ ਦੇਣ ਤੋਂ ਬਾਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਮੌਤ ਦੀ ਜਾਂਚ ਦੀ ਮੰਗ ਕੀਤੀ ਹੈ।

ਜਾਂਚ ਅਧਿਕਾਰੀ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਕਿਸਾਨ ਜਗਰੂਪ ਸਿੰਘ ਗੈਂਗਸਟਰ ਵਿਕੀ ਗੌਂਡਰ ਨੂੰ ਪਨਾਹ ਦੇਣ ਦੇ ਮਾਮਲੇ ਵਿੱਚ ਜ਼ਮਾਨਤ ਉੱਤੇ ਆਇਆ ਹੋਇਆ ਸੀ। ਸੂਚਨਾ ਮਿਲਣ ਉੱਤੇ ਜ਼ਫਰਵਾਲ ਪਿੰਡ ਦੇ ਨਾਲੇ ਵਿੱਚੋਂ ਮੌਜੂਦਾ ਸਰਪੰਚ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ