ਅਕਾਲੀ ਵਰਕਰਾਂ ਨੇ ਸੁਖਬੀਰ ਦੇ 13 ਚੋਣ ਵਾਅਦਿਆਂ ਦਾ ਲੱਡੂ ਵੰਡ ਤੇ ਢੋਲ ਵਜਾ ਕੇ ਕੀਤਾ ਸਵਾਗਤ

News18 Punjabi | News18 Punjab
Updated: August 3, 2021, 6:41 PM IST
share image
ਅਕਾਲੀ ਵਰਕਰਾਂ ਨੇ ਸੁਖਬੀਰ ਦੇ 13 ਚੋਣ ਵਾਅਦਿਆਂ ਦਾ ਲੱਡੂ ਵੰਡ ਤੇ ਢੋਲ ਵਜਾ ਕੇ ਕੀਤਾ ਸਵਾਗਤ
ਅਕਾਲੀ ਵਰਕਰਾਂ ਨੇ ਸੁਖਬੀਰ ਦੇ 13 ਚੋਣ ਵਾਅਦਿਆਂ ਦਾ ਲੱਡੂ ਵੰਡ ਤੇ ਢੋਲ ਵਜਾ ਕੇ ਸਵਾਗਤ

  • Share this:
  • Facebook share img
  • Twitter share img
  • Linkedin share img
Chetan Bhura

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਪਾਰਟੀ ਦੀ ਸਰਕਾਰ ਬਣਨ ਉਤੇ ਸੂਬੇ ਦੇ ਲੋਕਾਂ ਨਾਲ 13 ਵਾਅਦੇ ਕੀਤੇ ਹਨ ਜਿਸ ਦਾ ਸਵਾਗਤ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਅਗਵਾਈ ਹੇਠ ਯੂਥ ਵਰਕਰਾ ਵਲੋਂ ਪਿੰਡ ਬਾਦਲ ਵਿਖੇ ਲੱਡੂ ਵੰਡ ਅਤੇ ਢੋਲ ਵਜਾ ਕੇ ਕੀਤਾ ਗਿਆ।

ਸੁਖਬੀਰ ਸਿੰਘ ਬਾਦਲ ਵੱਲੋਂ 13 ਮੁੱਦਿਆਂ ਦਾ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਹੈ ਜਿਸ ਵਿਚ ਹਰ ਵਰਗ ਦਾ ਧਿਆਨ ਰਖਿਆ ਗਿਆ ਹੈ।
ਬੇਰੁਜ਼ਗਾਰ ਲਈ ਸਰਕਾਰੀ ਨੌਕਰੀਆਂ ਅਤੇ ਗਰੀਬ ਲੋੜਵੰਦਾਂ ਨੂੰ 400 ਯੂੁਨਿਟ ਬਿਜਲੀ ਮੁਫਤ , ਸਿਹਤ ਬੀਮੇ ਵਿਚ ਵਾਧਾ,  ਕਿਸਾਨਾਂ ਦੀ ਫ਼ਸਲ ਐੱਮਐਸਪੀ ਦੀ ਗਰੰਟੀ ਅਤੇ ਐੱਸਸੀ ਵਰਗ ਦੇ ਬੱਚਿਆਂ ਦੀ ਪੜ੍ਹਾਈ ਦੀ ਸਕਾਲਰਸ਼ਿਪ ਅਤੇ ਨੀਲੇ ਕਾਰਡ ਧਾਰਕ ਔਰਤਾਂ ਨੂੰ 2000 ਹਜਾਰ ਰੁਪਏ ਹਰ ਮਹੀਨੇ ਦੇਣ ਦਾ  ਆਦਿ ਵਾਅਦੇ ਕੀਤੇ ਗਏ।

ਇਸ ਐਲਾਨ ਤੋਂ ਬਾਅਦ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਦੇ ਚਲਦੇ ਪਿੰਡ ਬਾਦਲ ਵਿਖੇ ਜਿਲ੍ਹਾ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੁਖੇੜਾ ਦੀ ਅਗਵਾਈ ਵਿਚ ਯੂਥ ਵਰਕਰਾਂ ਵਲੋਂ ਖੁਸ਼ੀ ਵਿਚ ਲੱਡੂ ਵੰਡੇ ਅਤੇ ਢੋਲ ਵਜਾ ਕੇ ਸਵਾਗਤ ਕੀਤਾ।
Published by: Gurwinder Singh
First published: August 3, 2021, 6:41 PM IST
ਹੋਰ ਪੜ੍ਹੋ
ਅਗਲੀ ਖ਼ਬਰ