Home /News /punjab /

ਦਾਰੂ ਦੇ ਸ਼ੌਕੀਨਾਂ ਦੀਆਂ ਮੌਜਾਂ, ਰੇਟਾਂ 'ਚ ਭਾਰੀ ਛੂਟ, ਵੇਖੋ ਪੂਰੀ ਲਿਸਟ

ਦਾਰੂ ਦੇ ਸ਼ੌਕੀਨਾਂ ਦੀਆਂ ਮੌਜਾਂ, ਰੇਟਾਂ 'ਚ ਭਾਰੀ ਛੂਟ, ਵੇਖੋ ਪੂਰੀ ਲਿਸਟ

ਕੈਪਟਨ ਸਰਕਾਰ ਨੇ ਕਰੋਨਾ ਪਾਬੰਦੀਆਂ ’ਚ ਸੋਧ ਕਰਕੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਦਿੱਤੀ ਇਜਾਜ਼ਤ (ਸੰਕੇਤਕ ਫੋਟੋ)

ਕੈਪਟਨ ਸਰਕਾਰ ਨੇ ਕਰੋਨਾ ਪਾਬੰਦੀਆਂ ’ਚ ਸੋਧ ਕਰਕੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਦਿੱਤੀ ਇਜਾਜ਼ਤ (ਸੰਕੇਤਕ ਫੋਟੋ)

 • Share this:

  ਚੰਡੀਗੜ੍ਹ ਵਿਚ 31 ਮਾਰਚ ਤੋਂ ਪਹਿਲਾਂ ਹੀ ਸ਼ਰਾਬ ਦੀਆਂ ਕੀਮਤਾਂ ਵਿਚ ਭਾਰੀ ਛੂਟ ਦੇ ਦਿੱਤੀ ਗਈ ਹੈ। ਇਸ ਦਾ ਕਰਨ ਇਹ ਹੈ ਕਿ ਵਪਾਰੀਆਂ ਨੂੰ ਵਿੱਤੀ ਸਾਲ ਦੇ ਅੰਤ ਤੱਕ 31 ਮਾਰਚ ਤੱਕ ਸ਼ਰਾਬ ਦੇ ਅਲਾਟ ਕੀਤੇ ਕੋਟੇ ਨੂੰ ਖਤਮ ਕਰਨਾ ਹੈ। ਇੱਕ ਸ਼ਰਾਬ ਦੀ ਬੋਤਲ, ਜੋ ਪਹਿਲਾਂ 650 ਰੁਪਏ ਵਿੱਚ ਮਿਲਦੀ ਸੀ, ਹੁਣ 450 ਤੋਂ 500 ਰੁਪਏ ਵਿੱਚ ਵਿਕ ਰਹੀ ਹੈ।

  ਗਾਹਕਾਂ ਨੂੰ ਆਕਰਸ਼ਤ ਕਰਨ ਲਈ ਸ਼ਰਾਬ ਦੇ ਕਾਰੋਬਾਰੀਆਂ ਨੇ ਆਪਣੇ ਠੇਕਿਆਂ ਦੇ ਬਾਹਰ ਪੋਸਟਰ ਅਤੇ ਬੈਨਰ ਪ੍ਰਦਰਸ਼ਿਤ ਕੀਤੇ ਹਨ ਜਿਸ ਵਿੱਚ ਲਿਖਿਆ ਹੈ ਕਿ “ਸ਼ਰਾਬ ਦੇ ਰੇਟਾਂ ਉੱਤੇ ਭਾਰੀ ਛੋਟ ਹੈ”। ਹਾਲਾਂਕਿ, ਬੀਅਰ ਦੀਆਂ ਦਰਾਂ 'ਤੇ ਕੋਈ ਛੂਟ ਨਹੀਂ ਹੈ ਕਿਉਂਕਿ ਆਬਕਾਰੀ ਨੀਤੀ ਵਿਚ ਅਲਕੋਹਲ ਪਦਾਰਥਾਂ ਦਾ ਕੋਈ ਨਿਰਧਾਰਤ ਕੋਟਾ ਨਹੀਂ ਹੈ।

  ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਕਿ ਇਥੇ ਇਕ ਅਲਾਟਮੈਂਟ ਕੋਟਾ ਹੈ ਜੋ ਵਪਾਰੀਆ ਨੂੰ ਵਿੱਤੀ ਸਾਲ ਦੇ ਅੰਤ ਤੱਕ ਪੂਰਾ ਕਰਨਾ ਪੈਂਦਾ ਹੈ। ਜੇ ਉਹ ਅਜਿਹਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਯੂਟੀ ਪ੍ਰਸ਼ਾਸਨ ਜੁਰਮਾਨਾ ਲਗਾਉਂਦਾ ਹੈ ਜਾਂ ਫੀਸ ਲੈਂਦਾ ਹੈ। ਇਸ ਜੁਰਮਾਨੇ ਤੋਂ ਬਚਣ ਲਈ ਵਪਾਰੀ ਭਾਰੀ ਛੋਟ ਦੀ ਪੇਸ਼ਕਸ਼ ਕਰ ਰਹੇ ਹਨ।

  ਪ੍ਰਸ਼ਾਸਨ ਨੇ ਹਾਲ ਹੀ ਵਿੱਚ ਵੱਖ ਵੱਖ ਹਿੱਸੇਦਾਰਾਂ ਤੋਂ ਨਵੀਂ ਆਬਕਾਰੀ ਨੀਤੀ ਨੂੰ ਲੈ ਕੇ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਣ ਵਾਲੀਆਂ ਹਨ, ਲਈ ਪ੍ਰਸਤਾਵ ਲਈ ਸੱਦਾ ਭੇਜਿਆ ਹੈ। ਸੂਤਰਾਂ ਨੇ ਦੱਸਿਆ ਕਿ ਹੋਟਲ ਮਾਲਕ, ਸ਼ਰਾਬ ਦੇ ਠੇਕੇਦਾਰਾਂ ਅਤੇ ਵਾਈਨ ਮਰਚੈਂਟਸ ਐਸੋਸੀਏਸ਼ਨ ਇਸ ਮਹੀਨੇ ਦੇ ਅੰਤ ਤੱਕ ਆਪਣੇ ਸੁਝਾਅ ਦੇ ਸਕਦੇ ਹਨ।

  ਜਾਣੋ ਨਵੀਆਂ ਲਾਗੂ ਹੋਇਆਂ ਕੀਮਤਾਂ-

  ਨਾਮ                        ਪੁਰਾਣੀ ਕੀਮਤ      ਨਵੀਂ ਕੀਮਤ

  Blenders Pride        Rs 650             Rs 500

  Royal Stag              Rs 450             Rs 350

  Royal Challenge     Rs 450             Rs 350

  Imperial Blue          Rs  370            Rs 270

  Mcdowells No.1      Rs 350             Rs 250

  Old Monk                Rs 350             Rs 250

  Solan No. 1            Rs 350              Rs 250

  Published by:Gurwinder Singh
  First published:

  Tags: Liquor