ਸਿਆਸਤਦਾਨਾਂ ਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ 'ਚ ਚੱਲ ਰਿਹੈ ਸ਼ਰਾਬ ਮਾਫੀਆ: ਭਗਵੰਤ ਮਾਨ

News18 Punjabi | News18 Punjab
Updated: August 2, 2020, 7:24 PM IST
share image
ਸਿਆਸਤਦਾਨਾਂ ਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ 'ਚ ਚੱਲ ਰਿਹੈ ਸ਼ਰਾਬ ਮਾਫੀਆ: ਭਗਵੰਤ ਮਾਨ
ਸਿਆਸਤਦਾਨਾਂ ਤੇ ਪੁਲਿਸ ਦੀ ਮਿਲੀਭੁਗਤ ਨਾਲ ਪੰਜਾਬ 'ਚ ਚੱਲ ਰਿਹੈ ਸ਼ਰਾਬ ਮਾਫੀਆ: ਭਗਵੰਤ ਮਾਨ

  • Share this:
  • Facebook share img
  • Twitter share img
  • Linkedin share img
ਅਮਿਤ ਸ਼ਰਮਾ

 ਅੰਮ੍ਰਿਤਸਰ:  ਪਿਛਲੇ ਦੋ ਦਿਨਾਂ ਵਿੱਚ ਪੰਜਾਬ ਦੇ ਤਿੰਨ ਜਿਲ੍ਹਿਆਂ ਵਿੱਚ ਨਕਲੀ ਸ਼ਰਾਬ ਕਾਰਨ ਹੋਈਆਂ ਸੌ ਦੇ ਕਰੀਬ ਮੌਤਾਂ ਦੇ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਡੋਰੀ ਗੋਲਾ, ਭੁੱਲਰ, ਕਕਾ ਕੰਡਿਆਲਾ, ਮੁੱਛਲ ਪਿੰਡਾਂ ਵਿਚ ਪੁੱਜੇ ਤੇ ਮਜੂਦਾ ਸਥਿਤੀ ਦਾ ਜਾਇਜ਼ਾ ਲਿਆ।

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਉਨ੍ਹਾਂ ਨੂੰ ਪੰਡੋਰੀ ਗੋਲਾ ਅਤੇ ਹੋਰ ਪਿੰਡਾ ਨਾਲ ਸਬੰਧਿਤ ਲੋਕਾਂ ਨੇ ਦਸਿਆ ਕਿ ਇਹ ਸ਼ਰਾਬ ਘਰ ਦੀ ਕੱਢੀ ਹੋਈ ਨਹੀਂ ਸੀ ਬਲਕਿ ਤਸਕਰਾਂ ਵੱਲੋਂ ਸਪਲਾਈ ਕੀਤੀ ਗਈ ਨਾਜਾਇਜ ਸ਼ਰਾਬ ਸੀ ਜਿਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੈ। ਇਹੋ ਕਾਰਨ ਹੈ ਕਿ ਇਸਦਾ ਕਹਿਰ ਇੰਨੇ ਵੱਡੇ ਪੱਧਰ ਉਤੇ ਤਿੰਨ ਜਿਲ੍ਹਿਆਂ ਵਿਚ ਹੋਇਆ ਹੈ। ਇਸ ਮੌਕੇ ਮਾਨ ਨੇ ਕਿਹਾ ਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ, ਇਸ ਪਿੱਛੇ ਇਕ ਬਹੁਤ ਵੱਡਾ ਸੰਗਠਿਤ ਸ਼ਰਾਬ ਮਾਫ਼ੀਆ ਹੈ ਜੋ ਕਿ ਬਹੁਤ ਵੱਡੇ ਪੱਧਰ ਉਤੇ ਜ਼ਹਿਰ ਵੰਡਣ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਦੇ ਹਵਾਲੇ ਨਾਲ ਦਸਿਆ ਕਿ ਲੋਕ ਸ਼ਰੇਆਮ ਮਜੂਦਾ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਕਰਿੰਦਿਆਂ ਦੀ ਇਸ ਨਾਜਾਇਜ ਕਾਰੋਬਾਰ ਵਿੱਚ ਸ਼ਮੂਲੀਅਤ ਦੀ ਗਲ ਕਰ ਰਹੇ ਹਨ। ਅੱਗੇ ਗੱਲ ਕਰਦੇ ਹੋਏ ਉਨਾਂ ਨੇ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਿਕ ਪਿੰਡ ਪੰਡੋਰੀ ਗੋਲਾ ਵਿੱਚ ਅੱਠ ਤੋਂ ਦੱਸ ਲੋਕ ਨਾਜਾਇਜ ਸ਼ਰਾਬ ਦੀ ਸਪਲਾਈ ਦਾ ਕੰਮ ਕਰਦੇ ਹਨ ਜਦਕਿ ਪੁਲਿਸ ਨੇ ਸਿਰਫ਼ ਇੱਕ ਹੀ ਬੰਦੇ ਖਿਲਾਫ ਕਾਰਵਾਈ ਕੀਤੀ ਹੈ। ਲੋਕਾਂ ਦੇ ਦੱਸਣ ਮੁਤਾਬਿਕ ਭਗਵੰਤ ਮਾਨ ਨੇ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਕਾਂਗਰਸੀ ਲੀਡਰ ਪਿੰਡਾ ਵਿੱਚ ਵੜਨ ਤੋਂ ਗੁਰੇਜ ਕਰਨ ਲੱਗ ਪਏ ਹਨ। ਹਾਲੇ ਤੱਕ ਹਲਕਾ ਵਿਧਾਇਕ ਨੇ ਤਾਂ ਕਿ ਜਾਣਾ ਸੀ, ਹੁਣ ਤਕ ਪਿੰਡ ਦੇ ਮੋਹਤਬਰ ਕਾਂਗਰਸੀ ਲੀਡਰ ਸਥਰਾਂ ਵਿੱਚ ਜਾਣ ਜੋਗੇ ਨਹੀਂ ਰਹੇ।

ਇਸ ਮੌਕੇ ਮਾਨ ਨੇ ਸਰਕਾਰ ਉਪਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਨਾਜਾਇਜ ਸ਼ਰਾਬ ਦੇ ਧੰਦੇ ਦਾ ਐਨੀ ਵੱਡੀ ਪੱਧਰ ਤੇ ਵਿਸਥਾਰ ਹੋਣਾ ਸੰਭਵ ਨਹੀਂ ਹੈ। ਭਗਵੰਤ ਮਾਨ ਨੇ ਸਖਤ ਇਤਰਾਜ ਜਤਾਉਂਦੇ ਹੋਏ ਕਿਹਾ ਕਿ ਜ਼ਹਰਿਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਕਰੋਨਾ ਨਾਲ ਹੋਈਆਂ ਮੌਤਾਂ ਦਸ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਰ੍ਹਾਂ ਨਾਲ ਇਹ ਮਜੂਦਾ ਸਰਕਾਰ ਦੋਹਰਾ ਪਾਪ ਕਰ ਰਹੀ ਹੈ। ਇਸ ਸੰਗਠਤ ਮਾਫ਼ੀਆ ਦੀਆਂ ਤਾਰਾਂ ਅੱਗੇ ਰਾਜਪੁਰਾ ਅਤੇ ਖੰਨਾ ਦੀਆਂ ਫਰਜੀ ਸ਼ਰਾਬ ਦੀਆਂ ਫੈਕਟਰੀਆਂ ਨਾਲ ਜੁੜੀਆਂ ਹੋਈਆਂ ਹਨ ਜਿਨ੍ਹਾਂ ਨੂੰ ਚਲਾਉਣ ਵਾਲੇ ਖੁਦ ਕਾਂਗਰਸੀ ਹੀ ਹਨ। ਮਾਨ ਨੇ ਕਿਹਾ ਕਿ ਜੇ ਸਮੇਂ ਸਿਰ ਇਸ ਮਾਫ਼ੀਆ ਤੇ ਕਾਰਵਾਈ ਕੀਤੀ ਜਾਂਦੀ ਤਾਂ ਇਨ੍ਹਾਂ ਮੌਤਾਂ ਨੂੰ ਟਾਲਿਆ ਜਾ ਸਕਦਾ ਸੀ।
Published by: Gurwinder Singh
First published: August 2, 2020, 7:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading