ਕਾਂਗਰਸ 'ਚ ਸ਼ਾਮਲ ਹੋਈ ਸਾਬਕਾ AAP ਵਿਧਾਇਕ ਅਲਕਾ ਲਾਂਬਾ

News18 Punjab
Updated: October 12, 2019, 8:18 PM IST
share image
ਕਾਂਗਰਸ 'ਚ ਸ਼ਾਮਲ ਹੋਈ ਸਾਬਕਾ AAP ਵਿਧਾਇਕ ਅਲਕਾ ਲਾਂਬਾ
ਕਾਂਗਰਸ 'ਚ ਸ਼ਾਮਲ ਹੋਈ ਸਾਬਕਾ AAP ਵਿਧਾਇਕ ਅਲਕਾ ਲਾਂਬਾ

ਅਰਵਿੰਦ ਕੇਜਰੀਵਾਲ ਨਾਲ ਮੱਤਭੇਦ ਕਾਰਨ ਤਕਰੀਬਨ ਇਕ ਮਹੀਨਾ ਪਹਿਲਾਂ ਅਲਕਾ ਲਾਂਬਾ ਨੇ ਦੇ ਦਿੱਤਾ ਸੀ ਅਸਤੀਫਾ

  • Share this:
  • Facebook share img
  • Twitter share img
  • Linkedin share img
ਦਿੱਲੀ ਦੀ ਚਾਂਦਨੀ ਚੌਂਕ ਸੀਟ ਤੋਂ ਆਮ ਆਦਮੀ ਪਾਰਟੀ ਦੀ ਸਾਬਕਾ ਵਿਧਾਇਕ ਅਲਾਕ ਲਾਂਬਾ ਨੇ ਕਾਂਗਰਸ ਦਫ਼ਤਰ 'ਚ ਪਾਰਟੀ ਦੀ ਮੈਂਬਰਸ਼ਿੱਪ ਗ੍ਰਹਿਣ ਕੀਤੀ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੱਤਭੇਦ ਕਾਰਨ ਤਕਰੀਬਨ ਇਕ ਮਹੀਨਾ ਪਹਿਲਾਂ ਅਲਕਾ ਲਾਂਬਾ ਨੇ ਅਸਤੀਫਾ ਦੇ ਦਿੱਤਾ ਸੀ।

ਅਲਕਾ ਲਾਂਬਾ ਦਿੱਲੀ ਕਾਂਗਰਸ ਇੰਚਾਰਜ ਪੀਸੀ ਚਾਕੋ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਈ। ਅਲਕਾ ਨੇ ਕਾਂਗਰਸ ਪਾਰਟੀ ਦੇ ਅਕਬਰ ਰੋਡ ਸਥਿਤ ਪਾਰਟੀ ਹੈੱਡ ਕੁਆਰਟਰ 'ਚ ਕਾਂਗਰਸ ਦੀ ਮੈਂਬਰਸ਼ਿੱਪ ਗ੍ਰਹਿਣ ਕੀਤੀ। ਅਲਕਾ ਲਾਂਬਾ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ।

ਅਲਕਾ ਨੇ ਕਿਹਾ ਕਿ ਕਾਂਗਰਸ ਮੈਂਬਰ ਬਣਨ 'ਤੇ ਮਾਣ ਮਹਿਸੂਸ ਕਰ ਰਹੀ ਹੈ। ਪਾਰਟੀ ਛੱਡਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਪ੍ਰਧਾਨ ਰਾਮਨਿਵਾਸ ਗੋਇਲ ਨੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਦੀ ਮੈਂਬਰਸ਼ਿੱਪ ਰੱਦ ਕਰ ਦਿੱਤੀ ਸੀ। ਅਲਕਾ ਦੀ ਮੈਂਬਰਸ਼ਿੱਪ 6 ਸਤੰਬਰ ਨੂੰ ਰੱਦ ਹੋਈ ਸੀ। 'ਆਪ' ਤੋਂ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਅਲਕਾ ਲਾਂਬਾ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ।
First published: October 12, 2019
ਹੋਰ ਪੜ੍ਹੋ
ਅਗਲੀ ਖ਼ਬਰ