SGPC 'ਤੇ ਬੇਅਦਬੀ ਦੇ ਕਥਿਤ ਦੋਸ਼ੀ ਨੂੰ ਸਨਮਾਨਿਤ ਕਰਨ ਵਾਲੇ ਤੋਂ ਕਥਾ ਕਰਵਾਉਣ ਦੇ ਲੱਗੇ ਇਲਜ਼ਾਮ

News18 Punjabi | News18 Punjab
Updated: July 30, 2020, 6:30 PM IST
share image
SGPC 'ਤੇ ਬੇਅਦਬੀ ਦੇ ਕਥਿਤ ਦੋਸ਼ੀ ਨੂੰ ਸਨਮਾਨਿਤ ਕਰਨ ਵਾਲੇ ਤੋਂ ਕਥਾ ਕਰਵਾਉਣ ਦੇ ਲੱਗੇ ਇਲਜ਼ਾਮ
SGPC 'ਤੇ ਬੇਅਦਬੀ ਦੇ ਕਥਿਤ ਦੋਸ਼ੀ ਨੂੰ ਸਨਮਾਨਿਤ ਕਰਨ ਵਾਲੇ ਤੋਂ ਕਥਾ ਕਰਵਾਉਣ ਦੇ ਲੱਗੇ ਇਲਜ਼ਾਮ

 ਸਰਚਾਂਦ ਸਿੰਘ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਗਿ: ਨਵਤੇਜ ਸਿੰਘ ਕਥਾਵਾਚਕ ਦੀ ਅਗਵਾਈ 'ਚ ਉਸ ਦੇ ਸਾਥੀਆਂ ਨੇ ਬੇਅਦਬੀ ਦੇ ਕਥਿਤ ਦੋਸ਼ੀ ਜਸਵਿੰਦਰ ਸਿੰਘ ਨਿਹੰਗ ਨੂੰ ਪੱਟੀ ਜੇਲ੍ਹ ਤੋਂ ਕੇਵਲ ਜ਼ਮਾਨਤ 'ਤੇ ਰਿਹਾਅ ਹੋਣ 'ਤੇ ਹੀ 9 ਜੁਲਾਈ 2020 ਨੂੰ ਸਿਰੋਪਾਉ ਨਾਲ ਸਨਮਾਨਿਤ ਕਰਦਿਆਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ।

  • Share this:
  • Facebook share img
  • Twitter share img
  • Linkedin share img
ਬਾਬਾ ਬਕਾਲਾ ਅਦਾਲਤ ਵਿਚ ਗੁਰਬਾਣੀ ਦੀ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਕਥਿਤ ਦੋਸ਼ੀ ਨੂੰ ਸਿਰੋਪਾਉ ਨਾਲ ਸਨਮਾਨਿਤ ਕਰਨ ਵਾਲੇ ਕਥਾਵਾਚਕ ਗਿ: ਨਵਤੇਜ ਸਿੰਘ ਤੋਂ ਅੱਜ 30 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਨੇ ਗੁ: ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੁਖਵਾਕ ਦੀ ਕਥਾ ਵੀਚਾਰ ਕਰਵਾਕੇ ਕਿ ਇਹ ਦਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਲਈ ਗੁਰਬਾਣੀ ਦੀ ਬੇਅਦਬੀ ਦੇ ਦੋਸ਼ਾਂ ਵਿਚ ਘਿਰੇ ਵਿਅਕਤੀ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਨਾ ਕੋਈ ਮਾਇਨੇ ਨਹੀਂ ਰੱਖਦਾ। ਇਹ ਇਲਜ਼ਾਮ ਦਮਦਮੀ ਟਕਸਾਲ ਦੇ ਬੁਲਾਰੇ ਸਰਚਾਂਦ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ ਲਗਾਏ ਹਨ।

ਸਰਚਾਂਦ ਸਿੰਘ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਗਿ: ਨਵਤੇਜ ਸਿੰਘ ਕਥਾਵਾਚਕ ਦੀ ਅਗਵਾਈ 'ਚ ਉਸ ਦੇ ਸਾਥੀਆਂ ਨੇ ਬੇਅਦਬੀ ਦੇ ਕਥਿਤ ਦੋਸ਼ੀ ਜਸਵਿੰਦਰ ਸਿੰਘ ਨਿਹੰਗ ਨੂੰ ਪੱਟੀ ਜੇਲ੍ਹ ਤੋਂ ਕੇਵਲ ਜ਼ਮਾਨਤ 'ਤੇ ਰਿਹਾਅ ਹੋਣ 'ਤੇ ਹੀ 9 ਜੁਲਾਈ 2020 ਨੂੰ ਸਿਰੋਪਾਉ ਨਾਲ ਸਨਮਾਨਿਤ ਕਰਦਿਆਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਸੀ। ਗਿਆਨੀ ਨਵਤੇਜ ਸਿੰਘ ਨਾ ਕੇਵਲ ਗੁ: ਮੰਜੀ ਸਾਹਿਬ ਦੀਵਾਨ ਹਾਲ ਸਗੋਂ ਗੁ: ਸੀਸ ਗੰਜ ਸਾਹਿਬ, ਗੁ: ਬੰਗਲਾ ਸਾਹਿਬ, ਦਿੱਲੀ ਸਮੇਤ ਅਨੇਕਾਂ ਹੋਰ ਅਹਿਮ ਧਾਰਮਿਕ ਅਸਥਾਨਾਂ ਸਮਾਗਮਾਂ ਵਿਚ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਾਉਂਦੇ ਹਰੇ ਹਨ। ਸਿੱਖ ਧਰਮ ਦੀਆਂ ਰਹੁ ਰੀਤਾਂ ਅਤੇ ਗੁਰਮਤਿ ਸਿਧਾਂਤ ਪ੍ਰਤੀ ਬਾਖ਼ੂਬੀ ਗਿਆਨ ਰੱਖਣ ਵਾਲਿਆਂ ਵੱਲੋਂ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਥਿਤ ਦੋਸ਼ੀ ਨੂੰ ਸਿਰੋਪਾਉ ਦੇ ਕੇ ਕੀਤੀ ਗਈ ਭਾਰੀ ਧਾਰਮਿਕ ਤੇ ਸਿਧਾਂਤਕ ਅਵੱਗਿਆ ਪੰਥਕ ਹਲਕਿਆਂ ਅਤੇ  ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਸ ਤੋ ਕਥਾ ਵੀਚਾਰ ਕਰਾਉਣ ਸੰਕੋਚ ਨਹੀਂ ਕੀਤਾ, ਜਿਸ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ।

ਗੁ: ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰਬਾਣੀ ਤੇ ਗੁਰ ਇਤਿਹਾਸ ਦੀ ਕਥਾ ਸਰਵਣ ਕਰਾਉਣ ਵਾਲੇ ਕਥਾਵਾਚਕ ਹੀ ਪੰਥਕ ਰਵਾਇਤਾਂ ਸਿਧਾਂਤਾਂ ਨਾਲ ਖਿਲਵਾੜ ਕਰਨ ਲੱਗੇ ਤਾਂ ਦੂਜਿਆਂ ਨੂੰ ਉਹ ਕੀ ਸੇਧ  ਦੇਵੇਗਾ ? ਇਸ ਗੁਰਮਤਿ ਤੇ ਮਰਿਆਦਾ ਵਿਰੋਧੀ ਕਾਰਵਾਈ ਪ੍ਰਤੀ ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ ਹੋਣ ਉਪਰੰਤ ਰੋਸ ਵਿਚ ਆਈ ਸੰਗਤ ਨੇ 12 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੂੰ ਮੰਗ ਪੱਤਰ ਦਿੰਦਿਆਂ ਸਿੱਖ ਸਿਧਾਂਤ ਅਤੇ ਮਰਿਆਦਾ ਨਾਲ ਖਿਲਵਾੜ ਕਰਨ ਵਾਲੇ ਗਿਆਨੀ ਨਵਤੇਜ ਸਿੰਘ ਅਤੇ ਸਾਥੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਇਸ ਤੋਂ  ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਵੀ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਡੀ ਆਈ ਜੀ ਬਾਰਡਰ ਰੇਂਜ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਅਪੀਲ ਕੀਤੀ ਗਈ।
Published by: Ashish Sharma
First published: July 30, 2020, 6:29 PM IST
ਹੋਰ ਪੜ੍ਹੋ
ਅਗਲੀ ਖ਼ਬਰ