Home /News /punjab /

ਅਕਾਲੀ ਦਲ ਦੇ ਦੋਸ਼- 'ਜ਼ਮੀਨ ਮੁਹਾਲੀ ਦੀ, ਹਵਾਈ ਅੱਡੇ ਦੇ ਨਾਂ ਨਾਲ ਚੰਡੀਗੜ੍ਹ ਜੋੜ ਦਿੱਤੈ, ਮਾਨ ਵੀ ਪੰਜਾਬ ਵਿਰੋਧੀ ਸਾਜ਼ਿਸ਼ 'ਚ ਰਲੇ'

ਅਕਾਲੀ ਦਲ ਦੇ ਦੋਸ਼- 'ਜ਼ਮੀਨ ਮੁਹਾਲੀ ਦੀ, ਹਵਾਈ ਅੱਡੇ ਦੇ ਨਾਂ ਨਾਲ ਚੰਡੀਗੜ੍ਹ ਜੋੜ ਦਿੱਤੈ, ਮਾਨ ਵੀ ਪੰਜਾਬ ਵਿਰੋਧੀ ਸਾਜ਼ਿਸ਼ 'ਚ ਰਲੇ'

ਅਕਾਲੀ ਦਲ ਦੇ ਦੋਸ਼- 'ਜ਼ਮੀਨ ਮੁਹਾਲੀ ਦੀ, ਹਵਾਈ ਅੱਡੇ ਦੇ ਨਾਂ ਨਾਲ ਚੰਡੀਗੜ੍ਹ ਜੋੜਿਆ, ਮਾਨ ਵੀ ਪੰਜਾਬ ਵਿਰੋਧੀ ਸਾਜ਼ਿਸ਼ 'ਚ ਰਲੇ'

ਅਕਾਲੀ ਦਲ ਦੇ ਦੋਸ਼- 'ਜ਼ਮੀਨ ਮੁਹਾਲੀ ਦੀ, ਹਵਾਈ ਅੱਡੇ ਦੇ ਨਾਂ ਨਾਲ ਚੰਡੀਗੜ੍ਹ ਜੋੜਿਆ, ਮਾਨ ਵੀ ਪੰਜਾਬ ਵਿਰੋਧੀ ਸਾਜ਼ਿਸ਼ 'ਚ ਰਲੇ'

ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਹਵਾਈ ਅੱਡੇ ਲਈ 307 ਕਿੱਲੇ ਮੋਹਾਲੀ ਦੀ ਜ਼ਮੀਨ ਦਿੱਤੀ ਅਤੇ ਇਸ ਦਾ ਨਾਮ "ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ" ਰੱਖਣ ਦਾ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ ਸੀ। ਪਰ ਹੁਣ ਇਸ ਅੱਡੇ ਦਾ ਨਾਮ ਤਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਰੱਖ ਦਿੱਤਾ ਹੈ ਪਰ ਪਿੱਛੇ ਚੰਡੀਗੜ੍ਹ ਜੋੜ ਦਿੱਤਾ ਹੈ। 

ਹੋਰ ਪੜ੍ਹੋ ...
  • Share this:

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਅੱਜ ਚੰਡੀਗੜ੍ਹ ਸਥਿਤ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਬਦਲ ਕੇ ‘ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ’ ਚੰਡੀਗੜ੍ਹ ਰੱਖ ਦਿੱਤਾ ਗਿਆ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਇਸ ਉਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।

ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਹਵਾਈ ਅੱਡੇ ਲਈ 307 ਕਿੱਲੇ ਮੋਹਾਲੀ ਦੀ ਜ਼ਮੀਨ ਦਿੱਤੀ ਅਤੇ ਇਸ ਦਾ ਨਾਮ "ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ" ਰੱਖਣ ਦਾ ਵਿਧਾਨ ਸਭਾ ਵਿਚ ਮਤਾ ਵੀ ਪਾਸ ਕੀਤਾ ਸੀ। ਪਰ ਹੁਣ ਇਸ ਅੱਡੇ ਦਾ ਨਾਮ ਤਾਂ ਸ਼ਹੀਦ ਭਗਤ ਸਿੰਘ ਦੇ ਨਾਂ ਉਤੇ ਰੱਖ ਦਿੱਤਾ ਹੈ ਪਰ ਪਿੱਛੇ ਚੰਡੀਗੜ੍ਹ ਸ਼ਬਦ ਜੋੜ ਦਿੱਤਾ ਹੈ।

ਅਕਾਲੀ ਦਲ ਨੇ ਆਪਣੇ ਟਵਿਟਰ ਖਾਤੇ ਉਤੇ ਅਖਬਾਰਾਂ ਦੀਆਂ ਕਤਰਾਂ ਤੇ ਤਸਵੀਰਾਂ ਸਾਝੀਆਂ ਕਰਦੇ ਹੋਏ ਲਿਖਿਆ ਹੈ- ''ਪੰਜਾਬ ਵਿਰੋਧੀ ਸਾਜ਼ਿਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ! ਅਖਬਾਰਾਂ ਦੱਸਦੀਆਂ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਇਸ ਹਵਾਈ ਅੱਡੇ ਲਈ 307 ਕਿੱਲੇ ਮੋਹਾਲੀ ਦੀ ਜ਼ਮੀਨ ਦਿੱਤੀ ਅਤੇ ਇਸ ਦਾ ਨਾਮ "ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ" ਰੱਖਣ ਦਾ ਵਿਧਾਨਸਭਾ ਵਿਚ ਮਤਾ ਵੀ ਪਾਸ ਕੀਤਾ ਸੀ।

ਦੱਸ ਦਈਏ ਕਿ ਇਹ ਅੱਡਾ ਮੋਹਾਲੀ ਵਿਚ ਹੈ। ਪਰ ਇਸ ਨੂੰ ਆਮ ਕਰਕੇ ਚੰਡੀਗੜ੍ਹ ਹਵਾਈ ਅੱਡੇ ਵਜੋਂ ਜਾਣਿਆਂ ਜਾਂਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਦਿਨ ਪਹਿਲਾਂ ਇਸ ਬਾਰੇ ਐਲਾਨ ਕੀਤਾ ਸੀ। ਇਸ ਸਬੰਧੀ ਪ੍ਰੋਗਰਾਮ ਵਿੱਚ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮਾਰੋਹ ਵਿੱਚ ਪਹੁੰਚ ਕੇ ਕਾਫੀ ਮਾਣ ਮਹਿਸੂਸ ਹੋਇਆ। ਸੀਤਾਰਾਮਨ ਨੇ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।

Published by:Gurwinder Singh
First published:

Tags: Bhagwant Mann, Chandigarh airport, Shiromani Akali Dal