ਮੁਕਤਸਰ 'ਚ ਡੱਬਵਾਲੀ ਟਰਾਂਸਪੋਰਟ ਦੀ ਬੱਸ ਦੇ ਕਰਿੰਦਿਆਂ 'ਤੇ ਗੁੰਡਾਗਰਦੀ ਦੇ ਦੋਸ਼ ਲੱਗੇ ਹਨ। ਲੜਕੀਆਂ ਨੇ ਬੱਸ ਕੰਡਕਟਰ ਦੇ ਖਿਲਾਫ ਥਾਣੇ 'ਚ ਸ਼ਿਕਾਇਤ ਕੀਤੀ ਹੈ। ਬੱਸ ਦੇ ਕੰਡੈਕਟਰ ਸਮੇਤ ਕਰਿੰਦਿਆਂ ਵੱਲੋਂ ਕਾਲਜ ਦੇ 2 ਵਿਦਿਆਰਥੀਆਂ ਨਾਲ ਹੱਥੋਪਾਈ ਕੀਤੀ ਗਈ। ਜਿਸ ਵਿੱਚ ਕੰਡੈਕਟਰ ਵੱਲੋਂ ਇੱਕ ਵਿਦਿਆਰਥੀ ਦੀ ਕੱਟਮਾਰ ਕਰਨ ਤੇ ਕੱਪੜੇ ਫਾੜਣ ਦੇ ਦੋਸ਼ ਲੱਗੇ ਹਨ।
ਇਸ ਮਾਮਲੇ ਦੀ ਵੀਡੀਓ ਵਿੱਚ ਲੜਕੀਆਂ ਵੱਲੋਂ ਅੱਧੀ ਟਿਕਟ ਦੇਣ ਦੀ ਗੱਲ ਕਹੀ ਜਾ ਰਹੀ ਹੈ। ਪਰ ਕੰਡੈਕਟਰ ਪੂਰੀ ਟਿਕਟ ਲੈਣ ਤੇ ਅੜਿਆ ਹੋਇਆ ਹੈ। ਵਿਦਿਆਰਥੀ ਦੀ ਕੁੱਟਮਾਰ ਕਰਕੇ ਬੱਸ ਵਿੱਚੋਂ ਬਾਹਰ ਕੱਢਣ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ। ਵਿਦਿਆਰਥਣਾਂ ਵੱਲੋਂ ਵਿਦਿਆਰਥੀ ਨਾਲ ਧੱਕਾ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਜਿਸਦੇ ਲਈ ਉਹ ਬੱਸ ਨੂੰ ਥਾਣੇ ਵਿੱਚ ਲੈ ਕੇ ਜਾਣ ਲਈ ਕਹਿ ਰਹੀਆਂ ਹਨ।
ਰੋਜ਼ਾਨਾ ਸਫਰ ਕਰਨ ਕਾਰਨ ਉਹ ਅੱਧੀ ਟਿਕਟ ਦੇਣ ਨੂੰ ਤਿਆਰ ਹੈ ਪਰ ਬੱਸ ਕੰਡੇਕਟਰ ਆਪਣੀ ਜ਼ਿੱਦ ਉੱਤੇ ਅੜਿਆ ਹੋਇਆ ਹੈ। ਇਸ ਦੌਰਾਨ ਹੱਥੋਪਾਈ ਹੋਣ ਕਾਰਨ ਇੱਕ ਵਿਦਿਆਰਥੀ ਦੀ ਕੁੱਟਮਾਰ ਤੇ ਕੱਪੜੇ ਫਾੜੇ ਜਾਂਦੇ ਹਨ।
ਇਨਸਾਫ ਦੀ ਮੰਗ ਕਰਦਿਆਂ ਲੜਕੀਆਂ ਨੇ ਬੱਸ ਕੰਡਕਟਰ ਖਿਲਾਫ ਥਾਣੇ 'ਚ ਸ਼ਿਕਾਇਤ ਕੀਤੀ ਹੈ। ਇਸ ਘਟਨਾ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਵੀ ਭੇਜੀ ਗਈ ਹੈ। ਤਿੰਨੋਂ ਵਿਦਿਆਰਥੀ ਸਰਕਾਰੀ ਕਾਲਜ ਮੁਕਤਸਰ ਦੇ ਹਨ। ਪੂਰੇ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।