ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪਾਪ ਕਰ ਰਹੀ ਹੈ। ਪੰਜਾਬ ਵਿਚ ਪਟਵਾਰੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਰਿਕਾਰਡ ਵਿਚ ਲਾਲ ਲਕੀਰਾਂ ਲਾ ਰਹੇ ਹਨ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਰਿਕਾਰਡ ਵਿੱਚ ਪਟਵਾਰੀ ਲਾਲ ਲਕੀਰ ਲਗਾ ਰਹੇ ਹਨ, ਜੋ ਕਿ ਪੁਸ਼ਤਾਂ ਦੀ ਮੁਸ਼ੱਕਤ ਤੋਂ ਬਾਅਦ ਹੀ ਹਟਾਈਆਂ ਜਾ ਸਕਦੀਆਂ ਹਨ।
केजरीवाल और भगवंत मान ने अपना हर वादा तोड़ कर पंजाब के किसानों के साथ किया धोखा!
पराली के निपटारे के लिये मुआवजा तो क्या देना था बल्कि @AAPPunjab सरकार ने पराली जलाने वाले किसानों की ज़मीन की “फरद पर लाल लकीरें” खींच दी है जिससे किसान न अपनी ज़मीन बेच सकेंगे और न कर्जा ले सकेंगे pic.twitter.com/hNvKhBjITO
— Manjinder Singh Sirsa (@mssirsa) October 8, 2022
ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਇਸ ਮਾਮਲੇ ਵਿਚ ਕਿਸਾਨਾਂ ਦੀ ਆਰਥਿਕ ਮਦਦ ਕੀਤੀ ਜਾਵੇਗੀ ਪਰ ਹੁਣ ਮਦਦ ਕਰਨ ਦੀ ਥਾਂ ਕਿਸਾਨਾਂ ਦੇ ਜ਼ਮੀਨੀ ਕਿਰਾਰਡ ਵਿਚ ਲਾਲ ਲਕੀਰਾਂ ਮਾਰੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਵਿੱਤੀ ਮਦਦ ਲਈ ਤੁਰੰਤ ਆਦੇਸ਼ ਦੇਣ ਅਤੇ ਪਟਵਾਰੀ ਇਨ੍ਹਾਂ ਲਾਲ ਲਾਈਨਾਂ ਨੂੰ ਤੁਰਤ ਹਟਾਉਣ। ਉਨ੍ਹਾਂ ਕਿਹਾ ਕਿ ਆਪ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਪਰਾਲੀ ਨੂੰ ਖਤਮ ਕਰੇਗੀ, ਜਾਂ ਫਿਰ ਕਿਸਾਨਾਂ ਨੂੰ ਇਸ ਲਈ ਵਿੱਤੀ ਮਦਦ ਕੀਤੀ ਜਾਵੇਗੀ ਪਰ ਹੁਣ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Farmer suicide, Kisan andolan, Manjinder singh sirsa, Punjab farmers