Home /News /punjab /

ਲੁਧਿਆਣਾ 'ਚ ਮਕਾਨ ਮਾਲਕ ਤੋਂ ਪਰੇਸ਼ਾਨ ਕਿਰਾਏਦਾਰ ਨੇ ਕੀਤੀ ਖੁਦਕੁਸ਼ੀ

ਲੁਧਿਆਣਾ 'ਚ ਮਕਾਨ ਮਾਲਕ ਤੋਂ ਪਰੇਸ਼ਾਨ ਕਿਰਾਏਦਾਰ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਦੇ ਬੇਟੇ ਨੇ ਮਕਾਨ ਮਾਲਕ ਉੱਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਾਰਨ ਦੇ ਇਲਜ਼ਾਮ ਲਗਾਏ ਹਨ।

ਮ੍ਰਿਤਕ ਦੇ ਬੇਟੇ ਨੇ ਮਕਾਨ ਮਾਲਕ ਉੱਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਾਰਨ ਦੇ ਇਲਜ਼ਾਮ ਲਗਾਏ ਹਨ।

ਇਸ ਮੌਕੇ ਗੁਆਢੀ ਨੇ ਦੱਸਿਆ ਕਿ ਲੌਕਡਾਉਨ ਕਾਰਨ ਕਿਰਾਇਆ ਨਾ ਦੇ ਸਕਣ ਕਾਰਨ ਮਕਾਨ ਮਾਲਕ ਮ੍ਰਿਤਕ ਨੂੰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕਰਦੇ ਸਨ।

 • Share this:
  ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ 55 ਸਾਲ ਦਾ ਵਿਅਕਤੀ ਨੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ।ਮਿਲੀ ਜਾਣਕਾਰੀ ਦੇ ਮੁਤਾਬਿਕ ਮਕਾਨ ਮਾਲਕ ਪਿਛਲੇ ਕਾਫ਼ੀ ਸਮਾਂ ਤੋਂ ਮਕਾਨ ਖਾਲੀ ਕਰਨ ਦਾ ਦਬਾਅ ਬਣਾ ਰਿਹਾ ਸੀ। ਪਹਿਲਾਂ ਲੌਕਡਾਉਨ ਵਿਚ ਉਹ ਕੋਰੋਨਾ ਦੇ ਚਲਦੇ ਕੋਈ ਮਕਾਨ ਨਹੀਂ ਮਿਲ ਰਿਹਾ ਸੀ।

  ਮ੍ਰਿਤਕ ਦੇ ਬੇਟੇ ਨੇ ਮਕਾਨ ਮਾਲਕ ਉੱਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਾਰਨ ਦੇ ਇਲਜ਼ਾਮ ਲਗਾਏ ਹਨ। ਮ੍ਰਿਤਕ ਦੇ ਬੇਟੇ ਨੇ ਕਿਹਾ ਕਿ ਮਕਾਨ ਮਾਲਕ ਸਾਡਾ ਮੀਟਰ ਵੀ ਕੱਟਵਾ ਦਿੱਤਾ ਸੀ, ਜਿਸਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਬੇਟਾ ਨੇ ਕਿਹਾ ਕਿ ਮਕਾਨ ਮਾਲਕ ਕਾਰਨ ਹੀ ਮੇਰੇ ਪਿਤਾ ਨੇ ਖੁਦਕੁਸ਼ੀ ਕੀਤੀ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

  ਇਸ ਮੌਕੇ ਗੁਆਢੀ ਨੇ ਦੱਸਿਆ ਕਿ ਲੌਕਡਾਉਨ ਕਾਰਨ ਕਿਰਾਇਆ ਨਾ ਦੇ ਸਕਣ ਕਾਰਨ ਮਕਾਨ ਮਾਲਕ ਮ੍ਰਿਤਕ ਨੂੰ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਕਰਦੇ ਸਨ।
  Published by:Sukhwinder Singh
  First published:

  Tags: Harassment, Ludhiana, Suicide

  ਅਗਲੀ ਖਬਰ