ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਹੈ ਕਿ ਜਗਮੀਤ ਸਿੰਘ ਬਰਾੜ ਵੱਲੋਂ ਬਣਾਈ ਤਾਲਮੇਲ ਕਮੇਟੀ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ, ਉਹ 45 ਸਾਲਾਂ ਤੋਂ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਰਹਿਣਗੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਲਵਿੰਦਰਪਾਲ ਸਿੰਘ ਪੱਖੋਕੇ, ਜੋ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਵੀ ਰਹੇ ਹਨ, ਨੇ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਕਿ ਜਗਮੀਤ ਸਿੰਘ ਬਰਾੜ ਨੇ ਤਾਲਮੇਲ ਕਮੇਟੀ ਵਿਚ ਉਹਨਾਂ ਦਾ ਨਾਂ ਕਿਵੇਂ ਸ਼ਾਮਲ ਕਰ ਲਿਆ। ਉਹਨਾਂ ਕਿਹਾ ਕਿ ਉਹ ਨਾ ਕਦੇ ਸਰਦਾਰ ਬਰਾੜ ਨੂੰ ਮਿਲੇ ਹਨ, ਨਾ ਕਦੇ ਫੋਨ ’ਤੇ ਗੱਲਬਾਤ ਕੀਤੀ ਹੈ ਤੇ ਨਾ ਹੀ ਉਹਨਾਂ ਨੇ ਤਾਲਮੇਲ ਕਮੇਟੀ ਵਿਚ ਨਾਂ ਸ਼ਾਮਲ ਕਰਨ ਲਈ ਉਹਨਾਂ ਦੀ ਕੋਈ ਸਹਿਮਤੀ ਲਈ ਹੈ। ਉਹਨਾਂ ਕਿਹਾ ਕਿ ਜਗਮੀਤ ਬਰਾੜ ਨੇ ਆਪ ਭਾਵੇਂ ਕਈ ਪਾਰਟੀਆਂ ਬਦਲ ਲਈਆਂ ਪਰ ਅਸੀਂ 45 ਸਾਲਾਂ ਤੋਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਵਿਚ ਕੰਮ ਕੀਤਾ ਹੈ ਅਤੇ ਪਾਰਟੀ ਵਿਚ ਨਿੱਕੇ ਤੋਂ ਵੱਡੇ ਅਹੁਦਿਆਂ ਤੱਕ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਪ੍ਰਧਾਨ ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਹਨ।
ਉਹਨਾਂ ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ ਉਹਨਾਂ ਕਿੰਨੀਆਂ ਹੀ ਪਾਰਟੀਆਂ ਬਦਲ ਲਈਆਂ ਹਨ ਤੇ ਕਿਸੇ ਇਕ ਦੇ ਵਫਾਦਾਰ ਤਾਂ ਬਣ ਕੇ ਤਾਂ ਕੰਮ ਕਰ ਲੈਣ। ਉਹਨਾਂ ਕਿਹਾਕਿ ਉਹ ਇਕ ਸਾਲ ਵੀ ਕਿਸੇ ਵੀ ਪਾਰਟੀ ਦੇ ਅੰਦਰ ਨਹੀਂ ਟਿਕ ਰਹੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akali Dal, Amritsar, Shiromani Akali Dal