Home /News /punjab /

ਮੋਗਾ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਦੋ ਜ਼ਖ਼ਮੀ

ਮੋਗਾ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਦੋ ਜ਼ਖ਼ਮੀ

ਮੋਗਾ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਦੋ ਜ਼ਖ਼ਮੀ

ਮੋਗਾ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਐਂਬੂਲੈਂਸ ਚਾਲਕ ਦੀ ਮੌਤ, ਦੋ ਜ਼ਖ਼ਮੀ

 • Share this:

  Deepak Singla

  ਮੋਗਾ ਜਿਲ੍ਹਾ ਦੇ ਅਧੀਨ ਪੈਂਦੇ ਪਿੰਡ ਕੋਕਰੀ ਵਹਿਣੀਵਾਲ  ਦੇ ਇਕ ਘਰ ਵਿੱਚ ਆਕਸੀਜਨ ਸਿਲੰਡਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਪ੍ਰਾਈਵੇਟ ਐਂਬੂਲੈਂਸ ਡਰਾਈਵਰ ਸਤਨਾਮ ਸਿੰਘ ਦੀ ਮੌਤ ਹੋ ਗਈ ਅਤੇ ਮਰੀਜ ਦੇ ਪਰਿਵਾਰ ਦੇ ਦੋ ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ ਜਿਨ੍ਹਾਂ ਨੂੰ ਮੋਗਾ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

  ਮਿਲੀ ਜਾਣਕਾਰੀ ਮੁਤਾਬਕ ਕੋਕਰੀ ਵਹਿਣੀਵਾਲ ਦਾ ਕੋਰੋਨਾ ਪੀੜਤ ਇੱਕ ਮਰੀਜ਼ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਅਤੇ ਹਸਪਤਾਲ ਤੋਂ ਇਕ ਪ੍ਰਾਈਵੇਟ ਐਂਬੂਲੈਂਸ ਜਰੀਏ ਪਰਿਵਾਰ ਉਸ ਨੂੰ ਘਰ ਲੈ ਕੇ ਜਾ ਰਹੇ ਸੀ, ਜਦੋਂ ਮਰੀਜ ਦੇ ਘਰ ਪਹੁੰਚੇ ਤਾਂ ਮਰੀਜ ਦੇ ਪਰਿਵਾਰ ਦੇ ਕਹਿਣ ਉਤੇ ਸਤਨਾਮ ਨੇ ਘਰ ਵਿਚ ਪਏ ਆਕਸੀਜਨ ਸਿਲੰਡਰ ਦੀ ਜਾਂਚ ਕੀਤੀ ਤਾਂ ਅਚਾਨਕ ਸਿਲੰਡਰ ਵਿਚ ਬਲਾਸਟ ਹੋ ਗਿਆ, ਜਿਸ ਨਾਲ ਐਂਬੂਲੈਂਸ ਦਾ ਚਾਲਕ ਸਤਨਾਮ ਹਾਦਸੇ ਦਾ ਸ਼ਿਕਾਰ ਹੋ ਗਿਆ।

  ਇਸ ਦੇ ਨਾਲ ਹੀ ਮਰੀਜ਼ ਦੇ ਪਰਿਵਾਰ ਦੇ ਦੋ ਮੈਂਬਰ ਜਿਨ੍ਹਾਂ ਵਿਚ ਇਕ ਉਹਨਾਂ ਦੀ ਬੇਟੀ ਅਤੇ ਇਕ ਜਵਾਈ, ਦੋਨੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਉੱਥੇ ਹੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਸਾਡਾ ਬੇਟਾ ਇੱਕ ਪ੍ਰਾਈਵੇਟ ਹਸਪਤਾਲ ਤੋਂ ਮਰੀਜ਼ ਨੂੰ ਲੈ ਕੇ ਪਿੰਡ ਕੋਕਰੀ ਵਹਿਣੀਵਾਲ ਛੱਡਣ ਵਾਸਤੇ ਗਿਆ ਸੀ ਅਤੇ ਮਰੀਜ ਦੇ ਪਰਿਵਾਰ ਦੇ ਕਹਿਣ ਉਤੇ ਉਨ੍ਹਾਂ ਦਾ ਲੜਕਾ ਘਰ ਦੇ ਕਮਰੇ ਵਿਚ ਪਏ ਸਿਲੰਡਰ ਦੀ ਜਾਂਚ ਕਰਨ ਲੱਗਾ ਤੇ ਸਿਲੰਡਰ ਫਟ ਗਿਆ।

  ਇਸ ਮਾਮਲੇ ਵਿਚ ਮੋਗਾ ਦੇ ਡੀਐਸਪੀ ਸਿਟੀ ਬਰਜਿੰਦਰ ਸਿੰਘ ਭੁਲਰ ਨੇ ਕਿਹਾ ਕਿ ਇਸ ਮਾਮਲੇ ਵਿਚ ਸਿਲੰਡਰ ਫਟਣ ਨਾਲ ਐਂਬੂਲੈਂਸ ਡਰਾਈਵਰ ਦੀ ਮੌਤ ਗਈ ਅਤੇ ਅਜੀਤਵਾਲ ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ।

  Published by:Gurwinder Singh
  First published:

  Tags: Blast, Coronavirus, Oxygen