Home /News /punjab /

ਅਮਰੀਕਾ ਤੋਂ ਪਰਤੇ ਜਵਾਈ ਵੱਲੋਂ ਗੋਲੀ ਮਾਰ ਕੇ ਸੱਸ ਦੀ ਹੱਤਿਆ, ਪਤਨੀ ਦੀ ਹਾਲਤ ਗੰਭੀਰ

ਅਮਰੀਕਾ ਤੋਂ ਪਰਤੇ ਜਵਾਈ ਵੱਲੋਂ ਗੋਲੀ ਮਾਰ ਕੇ ਸੱਸ ਦੀ ਹੱਤਿਆ, ਪਤਨੀ ਦੀ ਹਾਲਤ ਗੰਭੀਰ

ਅਮਰੀਕਾ ਤੋਂ ਪਰਤੇ ਜਵਾਈ ਵੱਲੋਂ ਗੋਲੀ ਮਾਰ ਕੇ ਸੱਸ ਦੀ ਹੱਤਿਆ, ਪਤਨੀ ਦੀ ਹਾਲਤ ਗੰਭੀਰ (ਫਾਇਲ ਫੋਟੋ)

ਅਮਰੀਕਾ ਤੋਂ ਪਰਤੇ ਜਵਾਈ ਵੱਲੋਂ ਗੋਲੀ ਮਾਰ ਕੇ ਸੱਸ ਦੀ ਹੱਤਿਆ, ਪਤਨੀ ਦੀ ਹਾਲਤ ਗੰਭੀਰ (ਫਾਇਲ ਫੋਟੋ)

  • Share this:
    ਹੁਸ਼ਿਆਰਪੁਰ ਵਿਚ ਛੱਬੇਵਾਲ ਥਾਣਾ ਖੇਤਰ ਦੇ ਜੰਡੋਲੀ ਪਿੰਡ ਵਿਚ ਅਮਰੀਕਾ ਤੋਂ ਆਪਣੇ ਸਹੁਰੇ ਘਰ ਆਏ ਇਕ ਐਨਆਰਆਈ ਜਵਾਈ ਨੇ ਆਪਣੀ ਸੱਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਲਜ਼ਮ ਦੀ ਆਪਣੀ ਪਤਨੀ ਨਾਲ ਬਹਿਸ ਤੋਂ ਬਾਅਦ ਸੱਸ ਬਚਾਅ ਲਈ ਆਈ ਸੀ। ਉਸ ਨੇ ਆਪਣੀ ਸੱਸ ਅਤੇ ਪਤਨੀ ’ਤੇ ਤਿੰਨ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਿਆ।

    ਉਸ ਦੀ ਸੱਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪਤਨੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੋਂ ਉਸ ਨੂੰ ਗੰਭੀਰ ਹਾਲਤ ਕਾਰਨ ਜਲੰਧਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ।

    ਸੂਚਨਾ ਮਿਲਣ 'ਤੇ ਥਾਣਾ ਛੱਬੇਵਾਲ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ। ਜਾਣਕਾਰੀ ਅਨੁਸਾਰ ਪਿੰਡ ਝੁੰਗੀਆਂ (ਜੰਡੋਲੀ) ਦੀ ਵਸਨੀਕ ਸ਼ਵਦੀਪ ਕੌਰ ਉਰਫ ਰਾਣੋ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਫਿਲੌਰ ਥਾਣਾ ਖੇਤਰ ਦੇ ਭਰਸਿੰਘਪੁਰਾ ਨਿਵਾਸੀ ਮਨਦੀਪ ਸਿੰਘ ਨਾਲ ਹੋਇਆ ਸੀ।

    ਮਨਦੀਪ ਸਿੰਘ ਸ਼ਨੀਵਾਰ ਨੂੰ ਆਪਣੇ ਸਹੁਰੇ ਘਰ ਆਇਆ ਸੀ ਅਤੇ ਸਵੇਰੇ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਅਤੇ ਇਸ ਦੌਰਾਨ ਉਸ ਨੇ ਸ਼ਵਦੀਪ ਕੌਰ ਦਾ ਗਲਾ ਘੁੱਟਣਾ ਦੀ ਕੋਸ਼ਿਸ਼ ਕੀਤੀ।

    ਇਸ 'ਤੇ ਉਸ ਦੀ ਮਾਂ ਬਲਵੀਰ ਕੌਰ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਨਾਰਾਜ਼ ਮਨਦੀਪ ਸਿੰਘ ਨੇ ਆਪਣੀ ਸੱਸ ਦੇ ਗਲੇ ਵਿੱਚ ਗੋਲੀ ਮਾਰੀ ਅਤੇ ਉਹ ਉੱਥੇ ਹੀ ਡਿੱਗ ਪਈ। ਇਸ ਦੌਰਾਨ ਮਨਦੀਪ ਸਿੰਘ ਨੇ ਸ਼ਵਦੀਪ ਕੌਰ ਨੂੰ ਗੋਲੀ ਮਾਰ ਦਿੱਤੀ ਅਤੇ ਉਥੋਂ ਭੱਜ ਗਿਆ। ਘਰ ਤੋਂ ਬਾਹਰ ਨਿਕਲਦੇ ਸਮੇਂ ਉਸ ਨੇ ਬਾਹਰੋਂ ਕੁੰਡੀ ਲਗਾ ਦਿੱਤੀ ਤਾਂ ਜੋ ਕੋਈ ਵੀ ਘਰ ਤੋਂ ਬਾਹਰ ਨਾ ਆ ਸਕੇ।
    Published by:Gurwinder Singh
    First published:

    Tags: Crime, Murder, Punjabi NRIs

    ਅਗਲੀ ਖਬਰ