Home /News /punjab /

ਮੋਦੀ ਨੇ ਅੰਮ੍ਰਿਤਸਰ ਵਾਸੀਆਂ ਲਈ ਬਣਿਆ ਬਣਾਇਆ ਮੰਤਰੀ ਭੇਜਿਆ: ਸ਼ਾਹ

ਮੋਦੀ ਨੇ ਅੰਮ੍ਰਿਤਸਰ ਵਾਸੀਆਂ ਲਈ ਬਣਿਆ ਬਣਾਇਆ ਮੰਤਰੀ ਭੇਜਿਆ: ਸ਼ਾਹ

 • Share this:
  ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਹਰਦੀਪ ਸਿੰਘ ਪੁਰੀ ਦੇ ਹੱਕ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਬੋਲੇ ਸੋ ਨਿਹਾਲ' ਦੇ ਜੈਕਾਰੇ ਨਾਲ ਕੀਤੀ। ਸ਼ਾਹ ਨੇ ਕਿਹਾ ਕਿ ਅਸੀਂ ਹਰਦੀਪ ਪੁਰੀ ਦੇ ਰੂਪ 'ਚ ਤੁਹਾਡੇ ਹਲਕੇ 'ਚ ਬਣਿਆ ਬਣਾਇਆ ਮੰਤਰੀ, ਸੰਸਦ ਮੈਂਬਰ ਬਣਾਉਣ ਲਈ ਭੇਜਿਆ ਹੈ।

  ਸ਼ਾਹ ਨੇ ਕਿਹਾ ਕਿ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਕੰਮ ਮੋਦੀ ਸਰਕਾਰ ਨੇ ਕੀਤਾ ਹੈ। ਪੀੜਤਾਂ ਨੂੰ ਮੁਆਵਜ਼ਾ ਵੀ ਮੋਦੀ ਸਰਕਾਰ ਨੇ ਹੀ ਦਿਵਾਇਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਦੇਸ਼ ਭਰ 'ਚ ਹਮਲਾ ਹੁੰਦਾ ਸੀ ਤਾਂ ਸਰਕਾਰ ਚੁੱਪ ਬੈਠ ਜਾਂਦੀ ਸੀ, ਪਰ ਪੁਲਵਾਮਾ 'ਚ ਹਮਲਾ ਹੋਇਆ ਤਾਂ ਮੋਦੀ ਸਰਕਾਰ ਨੇ ਏਅਰ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਸਹੀ ਜਵਾਬ ਦਿੱਤਾ। ਸ਼ਾਹ ਨੇ ਕਿਹਾ ਕਿ ਮੋਦੀ ਦੇ ਹੱਥਾਂ 'ਚ ਦੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜਦੋਂ ਤੱਕ ਮੋਦੀ ਸਰਕਾਰ ਹੈ, ਭਾਰਤ ਮਾਤਾ ਦੇ ਦੁਸ਼ਮਣਾਂ ਨੂੰ ਜੇਲ੍ਹ 'ਚ ਪਾਵਾਂਗੇ। ਪਾਕਿਸਤਾਨ ਤੋਂ ਗੋਲੀ ਆਵੇਗੀ ਤੇ ਇਥੋਂ ਗੋਲਾ ਆਵੇਗਾ।

  ਸ਼ਾਹ ਨੇ ਕਿਹਾ ਕਿ ਪੁਰੀ ਮੋਦੀ ਦੇ ਪ੍ਰਤੀਨਿਧੀ ਹਨ ਤੇ ਉਹ ਗੁਰੂ ਨਗਰੀ ਦਾ ਵਿਕਾਸ ਕਰਨ 'ਚ ਸਮਰੱਥ ਹਨ। ਸ਼ਾਹ ਨੇ ਕਿਹਾ ਕਿ 74 ਸਾਲਾਂ 'ਚ ਕਾਂਗਰਸ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਕੁਝ ਨਹੀਂ ਕੀਤਾ। ਭਾਰਤ ਵੰਡ ਸਮੇਂ ਸਾਬਕਾ ਹੁਕਮਰਾਨ ਚਾਹੁੰਦੇ ਤਾਂ ਛੇ ਕਿੱਲੋਮੀਟਰ ਦਾ ਇਹ ਹਿੱਸਾ ਵੀ ਭਾਰਤ 'ਚ ਹੁੰਦਾ, ਪਰ ਅਜਿਹਾ ਨਹੀਂ ਹੋਇਆ। ਹੁਣ ਮੋਦੀ ਨੇ ਲਾਂਘੇ ਦਾ ਰਾਹ ਸਾਫ ਕੀਤਾ ਹੈ। ਨਾਲ ਹੀ ਭਾਜਪਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਹੈ।

  ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਿਕਾਸ ਹੋਇਆ, ਜੋ ਦੁਨੀਆਂ ਭਰ ਵਿਚ ਮਿਸਾਲ ਹੈ ਅਤੇ ਬਾਲਮੀਕ ਮੰਦਿਰ ਵੀ ਉਸ ਸਮੇਂ ਹੀ ਬਣਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਅੰਮ੍ਰਿਤਸਰ ਵਿੱਚ 1,800 ਕਰੋੜ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਨਜ਼ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਫਾਰਮ ਹਾਊਸ ਤੋਂ ਬਾਹਰ ਆਉਣ ਲੱਗੇ ਕਾਫੀ ਤਕਲੀਫ ਹੁੰਦੀ ਹੈ, ਉਹ ਪੰਜਾਬ ਦਾ ਵਿਕਾਸ ਕੀ ਕਰਨਗੇ।
  Published by:Gurwinder Singh
  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ