Home /News /punjab /

Amit Shah To News18: ਅਮਿਤ ਸ਼ਾਹ ਦਾ ਵੱਡਾ ਬਿਆਨ, ਬੋਲੇ-2-3 ਪਾਰਟੀਆਂ ਦਾ ਹੋ ਸਕਦਾ ਹੈ ਗਠਜੋੜ...

Amit Shah To News18: ਅਮਿਤ ਸ਼ਾਹ ਦਾ ਵੱਡਾ ਬਿਆਨ, ਬੋਲੇ-2-3 ਪਾਰਟੀਆਂ ਦਾ ਹੋ ਸਕਦਾ ਹੈ ਗਠਜੋੜ...

ਅਮਿਤ ਸ਼ਾਹ ਦਾ ਵੱਡਾ ਬਿਆਨ, ਬੋਲੇ-2-3 ਪਾਰਟੀਆਂ ਦਾ ਹੋ ਸਕਦਾ ਹੈ ਗਠਜੋੜ...

ਅਮਿਤ ਸ਼ਾਹ ਦਾ ਵੱਡਾ ਬਿਆਨ, ਬੋਲੇ-2-3 ਪਾਰਟੀਆਂ ਦਾ ਹੋ ਸਕਦਾ ਹੈ ਗਠਜੋੜ...

Amit Shah To News18: ਪੰਜਾਬ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੋਈ ਜੋਤਸ਼ੀ ਹੀ ਕਰ ਸਕਦਾ ਹੈ ਮੁਲਾਂਕਣ...ਪਰ ਅਸੀਂ ਪੂਰਨ ਰੂਪ ਚ ਹਾਂ ਆਸਵੰਦ ਹਾਂ।

 • Share this:
  ਪੰਜਾਬ ਵਿੱਚ ਹੰਗ ਅਸੈਂਬਲੀ ਦੇ ਕਿਆਸਰਾਈਆਂ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈਾ।  ਨਿਊਜ਼ 18 ਉੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ  ਪੰਜਾਬ ਵਿੱਚ 2-3 ਪਾਰਟੀਆਂ ਦਾ ਗਠਜੋੜ  ਹੋ ਸਕਦਾ ਹੈ ।  ਪਰ ਵੱਡਾ ਸਵਾਲ ਹੈ ਕਿ ਕੀ ਅਕਾਲੀ ਦਲ ਤੇ ਬੀਜੇਪੀ ਮੁੜ ਆਉਣਗੇ ਨਾਲ ?

  ਪੰਜਾਬ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਕੋਈ ਜੋਤਸ਼ੀ ਹੀ ਕਰ ਸਕਦਾ ਹੈ ਮੁਲਾਂਕਣ...ਪਰ ਅਸੀਂ ਪੂਰਨ ਰੂਪ ਚ ਹਾਂ ਆਸਵੰਦ ਹਾਂ। ਪੰਜਾਬ ਦਾ ਹਾਲ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ। ਪੰਜਾਬ ਵਿੱਚ ਭਾਜਪਾ ਨੇ ਗਠਜੋੜ ਨਾਲ ਖੂਬ ਟੱਕਰ ਲਈ ਹੈ। ਪੰਜਾਬ ਵਿੱਚ ਸੁਰੱਖਿਆ ਇੱਕ ਵੱਡੀ ਸਮੱਸਿਆ ਹੈ। ਇਹ ਇੱਕ ਸਰਹੱਦੀ ਖੇਤਰ ਹੈ। ਮੋਦੀ ਜੀ ਨੂੰ ਭਾਸ਼ਣ ਦੇਣ ਤੋਂ ਰੋਕਣਾ ਵੱਡਾ ਮੁੱਦਾ ਹੈ। ਭਾਜਪਾ ਨੂੰ ਕਾਮਯਾਬੀ ਮਿਲੇਗੀ, ਪਤਾ ਨਹੀਂ ਕਿੰਨੀ ਮਿਲੇਗੀ। ਮੈਂ ਅਜੇ ਵੀ ਇਹੀ ਕਹਿੰਦਾ ਹਾਂ ਕਿ ਕੋਈ ਵੀ ਸਰਵੇਖਣ ਪੰਜਾਬ ਚੋਣਾਂ ਦੀ ਸਹੀ ਸਥਿਤੀ ਨਹੀਂ ਦੱਸ ਸਕਦਾ।

  ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲ ਹੀ ਵਿੱਚ ਪ੍ਰਿਯੰਕਾ ਗਾਂਧੀ ਦੀ ਮੌਜੂਦਗੀ ਵਿੱਚ ਕਿਹਾ ਸੀ ਕਿ ਉਹ ਸੂਬੇ ਵਿੱਚ ਕਿਸੇ ਵੀ ‘ਭਈਏ’ ਨੂੰ ਸਰਕਾਰ ਨਹੀਂ ਬਣਾਉਣ ਦੇਣਗੇ। ਇਸ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੂੰ ਹਰ ਥਾਂ ਵੱਖਰੀ ਸ਼ੈਲੀ ਨਾਲ ਗੱਲ ਕਰਨ ਦੀ ਆਦਤ ਹੈ। ਪਰ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਜਿਹੇ ਬਿਆਨ ਸਿਹਤਮੰਦ ਸਮਾਜ ਲਈ ਚੰਗੇ ਨਹੀਂ ਹਨ। ਉਹ ਆਪਣੇ ਕਰੀਅਰ, ਰੋਜ਼ੀ-ਰੋਟੀ ਲਈ ਜਿੱਥੇ ਵੀ ਜਾਣਾ ਚਾਹੁੰਦਾ ਹੈ, ਉੱਥੇ ਜਾ ਸਕਦਾ ਹੈ। ਪ੍ਰਿਯੰਕਾ ਸਟੇਜ 'ਤੇ ਸੀ, ਉਥੇ ਉਹ ਤਾੜੀਆਂ ਮਾਰ ਰਹੀ ਸੀ, ਜਦੋਂਕਿ ਦੂਜੇ ਦਿਨ ਉਹ ਖੁਦ ਯੂਪੀ 'ਚ ਇੱਜ਼ਤ ਦੀ ਗੱਲ ਕਰਦੀ ਹੈ।

  ਆਮ ਆਦਮੀ ਜਾਂ ਕੇਜਰੀਵਾਲ ਨੂੰ ਭੁੱਲ ਜਾਓ, ਵੱਖਵਾਦੀਆਂ ਨਾਲ ਕਿਸੇ ਵੀ ਪਾਰਟੀ ਦਾ ਗਠਜੋੜ ਚੰਗਾ ਨਹੀਂ ਹੈ। ਕੋਈ ਵੀ ਸਰਕਾਰ ਅਜਿਹੀਆਂ ਗੱਲਾਂ ਨੂੰ ਹਲਕੇ ਵਿੱਚ ਨਹੀਂ ਲੈ ਸਕਦੀ। ਸਾਡੀ ਸਰਕਾਰ ਇਸ ਦੀ ਜਾਂਚ ਜ਼ਰੂਰ ਕਰਵਾਏਗੀ। ਜਦੋਂ ਮੁੱਖ ਮੰਤਰੀ ਪੱਤਰ ਲਿਖਦੇ ਹਨ ਤਾਂ ਇਸ ਨੂੰ ਹਲਕੇ ਵਿੱਚ ਲੈਣ ਦਾ ਕੋਈ ਵਿਕਲਪ ਨਹੀਂ ਹੈ। ਬਾਕੀ ਜਾਂਚ ਕਰੇਗਾ।

  ਪੰਜਾਬ ਦੀਆਂ ਚੋਣਾਂ ਹੋ ਚੁੱਕੀਆਂ ਹਨ। 1304 ਉਮੀਦਵਾਰਾਂ ਦੀ ਕਿਸਮਤ 10 ਮਾਰਚ ਤੱਕ ਈਵੀਐਮ ਵਿੱਚ ਕੈਦ ਹੋ ਗਈ ਹੈ ਅਤੇ 18-19 ਦਿਨ ਅੰਦਾਜ਼ੇ ਲੱਗਣੇ ਹੈ ਕਿ ਕਿਸ ਦੀ ਸਰਕਾਰ ਆਵੇਗੀ। ਸਿਆਸੀ ਧਿਰਾਂ ਵੀ ਆਪਣੀ ਜਿੱਤ ਦਾ ਦਾਅਵਾ ਕਰ ਰਹੀਆਂ ਹਨ। ਗੱਲ ਕਰੀਏ ਪੰਜਾਬ ਵਿੱਚ ਪਹਿਲੀ ਵਾਰ 70 ਤੋਂ ਜ਼ਿਆਦਾ ਸੀਟਾਂ ਤੇ ਲੜ ਰਹੀ ਭਾਜਪਾ ਦੀ ਤਾਂ ਗ੍ਰ੍ਹਿ ਮੰਤਰੀ ਨੇ ਚੋਣਾਂ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਅਮਿਤ ਸ਼ਾਹ ਮੁਤਾਬਿਕ ਪੰਜਾਬ ਚੋਣਾਂ ਦਾ ਮੁਲਾਂਕਣ ਜੋਤਸ਼ੀ ਹੀ ਕਰ ਸਕਦਾ ਹੈ। ਹਲਾਂਕਿ ਉਹ ਪੰਜਾਬ ਨੂੰ ਲੈਕੇ ਪੂਰੇ ਆਸਵੰਦ ਹਨ।

  ਪੰਜਾਬ ਚ ਪੂਰੇ ਕਰਨ ਵਾਲੀ ਵੀ ਕਾਂਗਰਸ ਵੀ ਮੁੜ ਵਾਪਸੀ ਦੇ ਦਾਅਵੇ ਕਰ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਸੀਐਮ ਚੰਨੀ ਦੀ ਤਰੀਫ਼ਾਂ ਦੇ ਪੁਲ ਬੰਨਦਿਆਂ ਕਾਂਗਰਸ ਲਈ ਲੋਕਾਂ ਦੇ ਵਿਸ਼ਵਾਸ਼ ਦੀ ਜਿੱਤ ਗੱਲ ਆਖੀ ਹੈ।

  ਇਸੇ ਤਰ੍ਹਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਵੀ ਆਪਣੀ ਜਿੱਤ ਦਾ ਦਾਅਵਾ ਠੋਕਿਆ ਹੈ। ਅਕਾਲੀ ਦਲ ਕਹਿ ਰਹੀ ਐ ਕਿ ਪੰਜ ਸਾਲਾਂ ਬਾਅਦ ਅਕਾਲੀ ਦਲ ਵੱਡੀ ਬਹੁਮਤ ਨਾਲ਼ ਸੱਤਾ ਚ ਆਵਾਂਗੇ,, ਤਾਂ ਆਮ ਆਦਮੀ ਪਾਰਟੀ ਵੀ ਹੂੰਝਾਫੇਰ ਜਿੱਤਣ ਦੀ ਗੱਲ਼ ਆਖ ਰਹੀ ਹੈ।

  ਕਿਆਸਰਾਈਆਂ ਤਾਂ ਸਭ ਪਾਰਟੀਆਂ ਤੇ ਪੰਜਾਬ ਦੀ ਆਵਾਮ ਲਗਾ ਰਹੀ ਹੈ। ਈਵੀਐਮ ਚੋਂ ਕਿਸ ਦੀ ਕਿਸਮਤ ਦੇ ਦਰਵਾਜ਼ੇ ਖੁੱਲ੍ਹਣਗੇ ਤੇ ਕਿਹੜਾ ਉਮੀਦਵਾਰ ਲੋਕਾਂ ਦੇ ਦਿਲ ਜਿੱਤਣ ਚ ਕਾਮਯਾਬ ਹੋਇਆ ਹੈ। ਇਹ 10 ਮਾਰਚ ਨੂੰ ਹੀ ਪਤਾ ਲੱਗੇਗਾ।
  Published by:Sukhwinder Singh
  First published:

  Tags: Amit Shah, Punjab Election 2022

  ਅਗਲੀ ਖਬਰ