SGPC ਦੇ ਨਵੇਂ ਅਹੁਦੇਦਾਰਾਂ ’ਚ ਬਰਨਾਲਾ ਜ਼ਿਲੇ ਦੇ ਦੋ ਮੈਂਬਰਾਂ ਨੂੰ ਮਿਲੀ ਜਗਾ

Ashish Sharma | News18 Punjab
Updated: November 27, 2020, 6:18 PM IST
share image
SGPC ਦੇ ਨਵੇਂ ਅਹੁਦੇਦਾਰਾਂ ’ਚ ਬਰਨਾਲਾ ਜ਼ਿਲੇ ਦੇ ਦੋ ਮੈਂਬਰਾਂ ਨੂੰ ਮਿਲੀ ਜਗਾ
SGPC ਦੇ ਨਵੇਂ ਅਹੁਦੇਦਾਰਾਂ ’ਚ ਬਰਨਾਲਾ ਜ਼ਿਲੇ ਦੇ ਦੋ ਮੈਂਬਰਾਂ ਨੂੰ ਮਿਲੀ ਜਗਾ

  • Share this:
  • Facebook share img
  • Twitter share img
  • Linkedin share img
ਬਰਨਾਲਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਅੱਜ ਹੋਈ ਚੋਣ ਵਿੱਚ ਜ਼ਿਲਾ ਬਰਨਾਲਾ ਦੇ ਦੋ ਐਸਜੀਪੀਸੀ ਮੈਂਬਰਾਂ ਨੂੰ ਜਗਾ ਮਿਲੀ ਹੈ। ਬਰਨਾਲਾ ਦੇ ਹਲਕਾ ਭਦੌੜ ਤੋਂ ਐਸਜੀਪੀਸੀ ਮੈਂਬਰ ਜੱਥੇਦਾਰ ਬਲਦੇਵ ਸਿੰਘ ਨੂੰ ਐਗਜੈਕਟਿਵ ਕਮੇਟੀ ਮੈਂਬਰ ਲਿਆ ਗਿਆ ਹੈ। ਜਦੋਂਕਿ ਬਰਨਾਲਾ ਦੇ ਪਿੰਡ ਕੁੱਬੇ ਨਾਲ ਸਬੰਧਤ ਬਾਬਾ ਬੂਟਾ ਸਿੰਘ ਗੁਰਥੜੀ ਵਾਲਿਆਂ ਨੂੰ ਜੂਨੀਅਤ ਮੀਤ ਪ੍ਰਧਾਨ ਚੁਣਿਆ ਗਿਆ ਹੈ।

ਬਾਬਾ ਬੂਟਾ ਸਿੰਘ ਭਾਵੇਂ ਮਾਨਸਾ ਹਲਕੇ ਤੋਂ ਐਸਜੀਪੀਸੀ ਮੈਂਬਰ ਚੁਣੇ ਹਨ, ਪਰ ਉਹ ਲੰਬੇ ਸਮੇਂ ਤੋਂ ਬਰਨਾਲਾ ਦੇ ਪਿੰਡ ਕੁੱਬੇ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਸੇਵਾ ਨਿਭਾ ਰਹੇ ਹਨ। ਦੋਵੇਂ ਐਸਜੀਪੀਸੀ ਮੈਂਬਰਾਂ ਦੀ ਚੋਣ ਨਾਲ ਇਲਾਕੇ ਦੀ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਜੱਥੇਦਾਰ ਚੂੰਘਾਂ ਦੇ ਘਰ ਮੈਨੇਜਰ ਅਮਰੀਕ ਸਿੰਘ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਬਾਬਾ ਬੂਟਾ ਸਿੰਘ ਅਤੇ ਜੱਥੇਦਾਰ ਚੂੰਘਾਂ ਨੇ ਆਪਣੀ ਇਸ ਨਿਯੁਕਤੀ ’ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾਂ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਸਿੱਖ ਕੌਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਭਾਉਣ ਦਾ ਵਾਅਦਾ ਕੀਤਾ।
Published by: Ashish Sharma
First published: November 27, 2020, 6:18 PM IST
ਹੋਰ ਪੜ੍ਹੋ
ਅਗਲੀ ਖ਼ਬਰ