ਬੀਬੀ ਬਾਦਲ ਤੋਂ ਹਾਰਿਆ ਤੇ ਆਪਣੇ ਹਲਕੇ ਗਿੱਦੜਬਾਹੇ 'ਚ ਵੀ ਹਾਰਿਆ ਕਾਂਗਰਸ ਦਾ ਰਾਜਾ ਵੜਿੰਗ

News18 Punjab
Updated: May 24, 2019, 1:52 PM IST
ਬੀਬੀ ਬਾਦਲ ਤੋਂ ਹਾਰਿਆ ਤੇ ਆਪਣੇ ਹਲਕੇ ਗਿੱਦੜਬਾਹੇ 'ਚ ਵੀ ਹਾਰਿਆ ਕਾਂਗਰਸ ਦਾ ਰਾਜਾ ਵੜਿੰਗ
ਬੀਬੀ ਬਾਦਲ ਤੋਂ ਹਾਰਿਆ ਤੇ ਆਪਣੇ ਹਲਕੇ ਗਿੱਦੜਬਾਹੇ 'ਚ ਵੀ ਹਾਰਿਆ ਕਾਂਗਰਸ ਦਾ ਰਾਜਾ ਵੜਿੰਗ

  • Share this:
ਅਮਨਦੀਪ ਬਰਾੜ

ਬਠਿੰਡਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਸਿੰਰਤ ਕੌਰ ਬਾਦਲ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਾ ਵੜਿੰਗ ਨੂੰ 4 ਲੱਖ 69 ਹਜਾਰ 412 ਵੋਟਾਂ ਪਈਆਂ ਉੱਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 490811 ਵੋਟਾਂ ਪਈਆਂ ਤੇ ਕਾਂਗਰਸੀ ਉਮੀਦਵਾਰ ਨੂੰ 20 ਹਜਾਰ ਦੇ ਨੇੜੇ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਪਰ ਇੱਕ ਹੋਰ ਵੱਡਾ ਝਟਕਾ ਰਾਜਾ ਵੜਿੰਗ ਨੂੰ ਆਪਣੇ ਐਮਐਲਏ ਹਲਕੇ ਗਿੱਦੜਬਾਹਾ ਤੋਂ ਲੱਗਿਆ ਜਿੱਥੇ ਕਾਂਗਰਸ ਨੂੰ ਅਕਾਲੀ ਦਲ ਤੋਂ ਘੱਟ ਵੋਟਾਂ ਪਈਆਂ।  ਗਿੱਦੜਬਾਹਾ ਲੋਕਸਭਾ ਫਰੀਦਕੋਟ ਹਲਕੇ ਵਿੱਚ ਆਉਂਦਾ ਹੈ। ਫਰੀਦਕੋਟ ਸੀਟ ਤੋਂ ਕਾਂਗਰਸ ਦੇ ਮਹੁੰਮਦ ਸਦੀਕ ਜਿੱਤੇ ਪਰ ਫਰੀਦਕੋਟ ਲੋਕ ਸਬਾ ਅਧੀਨ ਪੈਂਦੇ ਗਿੱਦੜਬਾਹਾ ਚ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਨੂੰ ਲੀਡ ਮਿਲੀ।
ਅਕਾਲੀ ਦਲ ਨੂੰ 47731 ਵੋਟਾਂ ਪਈਆਂ ਤੇ ਕਾਂਗਰਸ ਨੂੰ 44945 ਉੱਥੇ ਹੀ ਆਪ ਉਮੀਦਵਾਰ ਨੂੰ 12054 ਵੋਟਾਂ ਮਿਲੀਆਂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਪਣੇ ਗੜ੍ਹ ਵਿੱਚ ਹੀ 2786 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
First published: May 24, 2019
ਹੋਰ ਪੜ੍ਹੋ
ਅਗਲੀ ਖ਼ਬਰ