ਚੰਡੀਗੜ੍ਹ- ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਨੇ ਪੰਜਾਬ ਪੁਲਿਸ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਨੂੰ ਵੀ ਮੁਸੀਬਤ ਵਿੱਚ ਪਾ ਰੱਖਿਆ ਹੈ। ਉਹ ਵਾਰ-ਵਾਰ ਆਪਣਾ ਰੂਪ ਬਦਲ ਕੇ ਪੁਲਿਸ ਨੂੰ ਚਕਮਾ ਦੇਣ ਵਿੱਚ ਕਾਮਯਾਬ ਹੋ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਪਾਲ ਦੇ ਕਰੀਬੀ ਦੋਸਤ ਦਲਜੀਤ ਕਲਸੀ ਬਾਰੇ ਵੱਡਾ ਖੁਲਾਸਾ ਕੀਤਾ ਹੈ। ਸੁਰੱਖਿਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅੰਮ੍ਰਿਤਪਾਲ ਦਾ ਫਾਈਨਾਂਸਰ ਦਲਜੀਤ ਕਲਸੀ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਬੇਟੇ ਦਾ ਕਰੀਬੀ ਹੈ। ਕਮਰ ਜਾਵੇਦ ਬਾਜਵਾ ਦੇ ਬੇਟੇ ਸਾਦ ਬਾਜਵਾ ਦੀ ਕੰਪਨੀ ਕਲਸੀ ਨੂੰ ਫਾਈਨਾਂਸ ਕਰਦੀ ਸੀ।
ਸੁਰੱਖਿਆ ਏਜੰਸੀਆਂ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਸਾਦ ਬਾਜਵਾ ਦੀ ਕੰਪਨੀ ਦੁਬਈ ਵਿੱਚ ਹੈ। ਇਸ ਤੋਂ ਇਲਾਵਾ ਦਿੱਲੀ ਦੇ ਸੁਭਾਸ਼ ਚੌਕ ਦਾ ਇੱਕ ਹੋਰ ਵੱਡਾ ਫਾਈਨਾਂਸਰ ਵੀ ਕਲਸੀ ਦਾ ਕੰਮ ਕਰਦਾ ਸੀ। ਕਲਸੀ ਦੋ ਮਹੀਨਿਆਂ ਲਈ ਦੁਬਈ ਵੀ ਗਿਆ ਸੀ, ਜਿੱਥੇ ਉਸ ਦੇ ਦੁਬਈ ਰਹਿਣ ਦਾ ਪ੍ਰਬੰਧ ਖਾਲਿਸਤਾਨੀ ਅੱਤਵਾਦੀ ਲੰਡਾ ਹਰੀਕੇ ਨੇ ਕੀਤਾ ਸੀ। ਸੁਰੱਖਿਆ ਏਜੰਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕਲਸੀ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਸੰਪਰਕ ਵਿੱਚ ਸੀ।
ਕਲਸੀ ਦੇ ਸਬੰਧ ਬੰਬਈਆ ਗੈਂਗ ਦੇ ਨੇੜਲੇ ਗੈਂਗਸਟਰਾਂ ਨਾਲ ਵੀ ਪਾਏ ਗਏ ਹਨ। ਕਲਸੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਨੀਰਜ ਬਵਾਨੀਆ ਦਾ ਵੀ ਕਰੀਬੀ ਹੈ। ਕਲਸੀ ਨੇ ਕਾਫੀ ਸਮਾਂ ਪਹਿਲਾਂ ਦਿੱਲੀ 'ਚ ਆਪਣਾ ਦਫਤਰ ਖੋਲ੍ਹਿਆ ਸੀ ਅਤੇ ਉਹ ਪੰਜਾਬ 'ਚ ਮਾਡਲਿੰਗ ਕਰਨ ਜਾਂ ਫਿਲਮਾਂ 'ਚ ਕੰਮ ਕਰਵਾਉਣ ਦਾ ਕੰਮ ਕਰਦਾ ਸੀ। ਇਸ ਤੋਂ ਬਾਅਦ ਉਹ ਕੁਝ ਸਮੇਂ ਤੋਂ ਨੀਰਜ ਬਵਾਨਾ ਨਾਲ ਫਿਰੌਤੀ ਮੰਗਣ ਲੱਗਾ। ਸੂਤਰਾਂ ਮੁਤਾਬਕ ਕਲਸੀ ਅੰਮ੍ਰਿਤਪਾਲ ਦਾ ਸਭ ਤੋਂ ਵੱਡਾ ਵਿਸ਼ਵਾਸਪਾਤਰ ਅਤੇ ਕਰੀਬੀ ਦੋਸਤ ਹੈ।
ਕਲਸੀ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਗੁਰੂਗ੍ਰਾਮ ਤੋਂ ਫੜਿਆ ਸੀ। ਉਹ ਚੰਡੀਗੜ੍ਹ ਰਹਿੰਦਾ ਸੀ। ਏਜੰਸੀ ਕੋਲ ਇਸ ਦੇ ਕਈ ਟਿਕਾਣਿਆਂ ਬਾਰੇ ਜਾਣਕਾਰੀ ਹੈ। ਕਲਸੀ ਨੇ ਕਈ ਵਿਦੇਸ਼ੀ ਦੌਰੇ ਕੀਤੇ ਹਨ। ਫਿਲਹਾਲ ਪੰਜਾਬ ਪੁਲਿਸ ਨੇ ਇਸ ਤੋਂ ਪੁੱਛਗਿੱਛ ਕਰਕੇ ਕਈ ਅਹਿਮ ਜਾਣਕਾਰੀਆਂ ਹਾਸਲ ਕੀਤੀਆਂ ਹਨ। ਹਾਲਾਂਕਿ ਅੰਮ੍ਰਿਤਪਾਲ ਅਜੇ ਵੀ ਪੰਜਾਬ ਪੁਲਿਸ ਦੀ ਪਕੜ ਤੋਂ ਬਾਹਰ ਹੈ। ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh, Daljeet singh Kalsi, Nsa on amritpal singh, Operation Amritpal, Pakistan