Home /News /punjab /

ਅੰਮ੍ਰਿਤਪਾਲ ਵੱਲੋਂ ਤਿਆਰ ਕੀਤੀ ਜਾ ਰਹੀ ਸੀ AKF ਨਾਮ ਦੀ ਹਥਿਆਰਬੰਦ ਫੋਰਸ

ਅੰਮ੍ਰਿਤਪਾਲ ਵੱਲੋਂ ਤਿਆਰ ਕੀਤੀ ਜਾ ਰਹੀ ਸੀ AKF ਨਾਮ ਦੀ ਹਥਿਆਰਬੰਦ ਫੋਰਸ

(ਫਾਇਲ ਫੋਟੋ)

(ਫਾਇਲ ਫੋਟੋ)

ਅੰਮ੍ਰਿਤਪਾਲ ਵੱਲੋਂ AKF (ਅਨੰਦਪੁਰ ਖਾਲਸਾ ਫੋਰਸ) ਤਿਆਰ ਕੀਤੀ ਜਾ ਰਹੀ ਸੀ। ਇਥੋਂ ਤੱਕ ਕੇ ਅੰਮ੍ਰਿਤਪਾਲ ਦੇ ਘਰ ਦੇ ਬਾਹਰ ਵੀ ਇਹੀ ਨਾਮ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਹਥਿਆਰਾਂ ਉਤੇ ਵੀ AKF ਲਿਖਿਆ ਹੋਇਆ ਸੀ।

  • Share this:

Operation Amritpal- ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ ਹੈ। ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਅੰਮ੍ਰਿਤਪਾਲ ਦੇ ਕੁਝ ਗੰਨਮੈਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਧਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਵੱਲੋਂ ਆਪਣੀ ਹਥਿਆਰਬੰਦ ਫੋਰਸ ਤਿਆਰ (Anandpur Khalsa Force) ਕੀਤੀ ਜਾ ਰਹੀ ਸੀ।

ਅੰਮ੍ਰਿਤਪਾਲ ਵੱਲੋਂ AKF (ਅਨੰਦਪੁਰ ਖਾਲਸਾ ਫੋਰਸ) ਤਿਆਰ ਕੀਤੀ ਜਾ ਰਹੀ ਸੀ। ਇਥੋਂ ਤੱਕ ਕੇ ਅੰਮ੍ਰਿਤਪਾਲ ਦੇ ਘਰ ਦੇ ਬਾਹਰ ਵੀ ਇਹੀ ਨਾਮ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਹਥਿਆਰਾਂ ਉਤੇ ਵੀ AKF ਲਿਖਿਆ ਹੋਇਆ ਸੀ।

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਨਾਲ ਜੁੜੇ ਵੱਡੇ ਖੁਲਾਸੇੇ ਹੋ ਰਹੇ ਹਨ। ਸੁਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਪਾਲ ਦੇ ਕੇਸ ਵਿੱਚ ਐਨਆਈਏ ਦਾ ਦਖਲ ਹੋ ਸਕਦਾ ਹੈ, ਯਾਨੀ ਐਨਆਈਏ ਇਸ ਮਾਮਲੇ ਦੀ ਜਾਂਚ ਕਰ ਸਕਦੀ ਹੈ।

ਦਰਅਸਲ ਅੰਮ੍ਰਿਤਪਾਲ ਦੇ ਆਈਐਸਆਈ ਦੇ ਨਾਲ ਜੁੜੇ ਹੋਣ ਦੇ ਸਬੂਤ ਮਿਲੇ ਹਨ। ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਸੀ । ਜਿਸ ਤੋਂ ਬਾਅਦ ਹੁਣ ਐਨਆਈਏ ਇਸ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋ ਸਕਦੀ ਹੈ।

ਉਧਰ, ਅੰਮ੍ਰਿਤਪਾਲ ਸਿੰਘ ਦੇ ਸਾਥੀਆਂ (Operation Amritpal) ਨੂੰ ਪੰਜਾਬ ਪੁਲਿਸ ਅਸਾਮ ਲੈ ਕੇ ਪਹੁੰਚੀ ਹੈ। ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਅਸਾਮ ਲਿਜਾਇਆ ਗਿਆ ਹੈ। ਪੁਲਿਸ ਇਨ੍ਹਾਂ ਨੂੰ ਅਸਾਮ ਦੇ ਡਿਬਰੂਗੜ੍ਹ ਲੈ ਕੇ ਪਹੁੰਚੀ ਹੈ। ਭਾਵੇਂ ਪੁਲਿਸ ਨੇ ਇਨ੍ਹਾਂ ਦੇ ਨਾਮ ਨਹੀਂ ਦੱਸੇ ਪਰ ਤਸਵੀਰਾਂ ਵਿਚ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਵੀ ਨਜ਼ਰ ਆ ਰਿਹਾ ਹੈ।

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਅਜਨਾਲਾ ਵਿਚ ਵਾਪਰੀ ਘਟਨਾ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ ਕਾਰਵਾਈ ਕਰਦਿਆਂ ਜਥੇਬੰਦੀ ਦੇ 78 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਫਰਾਰ ਹੋ ਗਿਆ। ਇਨ੍ਹਾਂ ਵਿਚੋਂ 4 ਸਾਥੀਆਂ ਨੂੰ ਅਸਾਨ ਲਿਜਾਇਆ ਗਿਆ ਹੈ।

Published by:Gurwinder Singh
First published:

Tags: Amritpal, Amritpal Amritpal, Amritpal singh, Amritpal Singh Khalsa, Amritpal singh Twitter, Operation Amritpal