'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal singh) ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਲੋੜ ਪਈ ਤਾਂ ਨੌਕਰੀਆਂ ਛੱਡ ਪੰਥ ਨਾਲ ਖੜ੍ਹ ਜਾਇਓ। ਉਨ੍ਹਾਂ ਆਖਿਆ ਕਿ ਮੁਗਲਾਂ ਸਮੇਂ ਵੀ ਅਸੀਂ ਨੌਕਰੀਆਂ ਕੀਤੀਆਂ ਪਰ ਪੰਥ ਨੂੰ ਅੱਗੇ ਰੱਖਿਆ।
ਅਸੀਂ ਪੰਥ ਨੂੰ ਪਿੱਠ ਨਹੀਂ ਵਿਖਾਈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖੁਆਉਂਦੇ ਹਾਂ, ਜੇਕਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ ਤਾਂ ਅਸੀਂ ਕਿਸੇ ਹੋਰ ਕਾਨੂੰਨ-ਕਇਦੇ ਨੂੰ ਚੱਟਣਾ ਹੈ।
ਆਚਾਰ ਪਾਉਣਾ ਹੈ ਉਸ ਦਾ, ਇਸ ਲਈ ਤੁਸੀਂ ਵੀ ਜਦੋਂ ਮੌਕਾ ਬਣਦੈ ਤਾਂ ਪੰਥ ਨਾਲ ਖਲੋਣਾ ਹੈ। ਪੰਥ ਨੁੂੰ ਪਿੱਠ ਨਹੀਂ ਵਿਖਾਉਣੀ, ਇਹ ਨੌਕਰੀਆਂ ਚੱਲਦੀਆਂ ਰਹਿਣੀਆਂ ਹਨ। ਜਦੋਂ ਸੰਸਾਰ ਤੋਂ ਤੁਰ ਗਏ ਤਾਂ ਕਿਸੇ ਨੇ ਨੌਕਰੀ ਕਰਕੇ ਨਹੀਂ ਜਾਨਣਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritpal singh, Amritpal Singh Khalsa, Amritpal singh Twitter